ਪੰਜਾਬ ਵਾਸੀ ਦੇਣ ਧਿਆਨ, ਬੰਦ ਹੋ ਗਿਆ ਇਹ ਵੱਡਾ ਹਾਈਵੇਅ, ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ

Wednesday, Apr 23, 2025 - 01:00 PM (IST)

ਪੰਜਾਬ ਵਾਸੀ ਦੇਣ ਧਿਆਨ, ਬੰਦ ਹੋ ਗਿਆ ਇਹ ਵੱਡਾ ਹਾਈਵੇਅ, ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ

ਭੋਗਪੁਰ (ਰਾਜੇਸ਼ ਸੂਰੀ)- ਪੰਜਾਬ ਵਾਸੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਕੁਝ ਜਥੇਬੰਦੀਆਂ ਵੱਲੋਂ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ, ਜਿੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ ਹੀ ਵੱਡੀ ਗਿਣਤੀ ਵਿਚ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਦਰਅਸਲ ਵਿਧਾਨ ਸਭਾ ਹਲਕਾ ਆਦਮਪੁਰ ਅਧੀਨ ਜਲੰਧਰ ਜੰਮੂ ਨੈਸ਼ਨਲ ਹਾਈਵੇਅ ’ਤੇ ਸਥਿਤ ਭੋਗਪੁਰ ਸ਼ਹਿਰ ਅੰਦਰ ਸਹਿਕਾਰੀ ਖੰਡ ਮਿੱਲ ਵਿਚ ਸਰਕਾਰ ਵੱਲੋਂ ਲਾਏ ਜਾ ਰਹੇ ਸੀ. ਐੱਨ. ਜੀ. ਪਲਾਂਟ ਦੇ ਵਿਰੋਧ ਵਿਚ ਇਲਾਕੇ ਦੀਆਂ ਸਮਾਜਿਕ, ਰਾਜਨੀਤਕ, ਕਿਸਾਨ ਅਤੇ ਸਮਾਜ ਸੇਵੀ ਜਥੇਬੰਦੀਆਂ ਪੂਰੀ ਤਰ੍ਹਾਂ ਸਾਹਮਣੇ ਆ ਗਈ ਹਨ। ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਲੱਗਣ ਜਾ ਰਹੇ ਬਾਓਸੀਐਨਜੀ ਗੈਸ ਪਲਾਂਟ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਅਤੇ ਸਥਾਨਕ ਮਾਰਕੀਟ ਐਸੋਸੀਏਸ਼ਨ ਭੋਗਪੁਰ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਚਲਦਿਆਂ ਇਨ੍ਹਾਂ ਜਥੇਬੰਦੀਆਂ ਵੱਲੋਂ ਅੱਜ ਭੋਗਪੁਰ ਵਿੱਚ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ। ਧਰਨਾ ਪ੍ਰਦਰਸ਼ਨ ਲਈ ਦਿੱਤੀ ਗਈ ਚਿਤਵਾਨੀ ਤੋਂ ਬਾਅਦ ਅੱਜ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਨੂੰ ਪੂਰਨ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਭਾਰੀ ਗਿਣਤੀ ਵਿੱਚ ਲੋਕ ਸਥਾਨਕ ਆਦਮਪੁਰ ਟੀ ਪਾਈ ਚੌਂਕ ਵਿੱਚ ਕੌਮੀ ਸ਼ਾਹ ਮਾਰਗ 'ਤੇ ਧਰਨਾ ਲਗਾ ਕੇ ਬੈਠ ਗਏ ਹਨ। 

PunjabKesari

ਪੁਲਸ ਪ੍ਰਸ਼ਾਸਨ ਵੱਲੋਂ ਐੱਸ. ਪੀ. ਸਰਬਜੀਤ ਰਾਏ ਡੀ. ਐੱਸ. ਪੀ. ਵਿਜੇ ਕਵਰਪਾਲ ਡੀ. ਐੱਸ. ਪੀ. ਮਨਜੀਤ ਸਿੰਘ ਡੀ. ਐੱਸ.ਪੀ. ਓਂਕਾਰ ਬਰਾੜ ਡੀ. ਐੱਸ. ਪੀ. ਰਸ਼ਪਾਲ ਸਿੰਘ ਐੱਸ. ਐੱਚ. ਓ. ਭੋਗਪੁਰ ਰਵਿੰਦਰ ਪਾਲ ਸਿੰਘ ਐੱਸ. ਐੱਚ. ਓ. ਆਦਮਪੁਰ ਰਮਨਦੀਪ ਅਤੇ ਹੋਰ ਭਾਰੀ ਗਿਣਤੀ ਵਿੱਚ ਪੁਲਸ ਫੋਰਸ ਇਸ ਥਾਂ 'ਤੇ ਤਾਇਨਾਤ ਕਰ ਦਿੱਤੀ ਗਈ ਹੈ।  PunjabKesari
ਜਿਕਰਯੋਗ ਹੈ ਕਿ ਉਪਰੋਕਤ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਕਈ ਮੀਟਿੰਗਾਂ ਤੋਂ ਬਾਅਦ ਵੀ ਵਿਵਾਦਿਤ ਸੀ. ਐੱਨ. ਜੀ. ਪਲਾਂਟ ਵਿਚ ਚੱਲ ਰਹੀ ਉਸਾਰੀ ਨੂੰ ਪ੍ਰਸ਼ਾਸਨ ਵੱਲੋਂ ਬੰਦ ਨਾ ਕੀਤੇ ਜਾਣ ਕਾਰਨ ਸ਼ਹਿਰ ਅਤੇ ਇਲਾਕਾ ਵਾਸੀਆਂ ਵਿਚ ਪ੍ਰਸਾਸ਼ਨ ਅਤੇ ਸਰਕਾਰ ਖਿਲਾਫ਼ ਰੋਹ ਪ੍ਰਚੰਡ ਹੋ ਚੁਕਾ ਹੈ।

ਇਹ ਵੀ ਪੜ੍ਹੋ:  ਪੰਜਾਬ 'ਚ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਵੱਡੀ ਖ਼ਬਰ, ਵੱਡੇ ਪੱਧਰ 'ਤੇ ਤਹਿਸੀਲਦਾਰਾਂ ਦੀਆਂ ਬਦਲੀਆਂ

PunjabKesari

ਇਹ ਵੀ ਪੜ੍ਹੋ:  ਪੰਜਾਬ 'ਚ ਇਨ੍ਹਾਂ ਲੋਕਾਂ ਲਈ ਵਧ ਸਕਦੈ ਖ਼ਤਰਾ! ਤੁਹਾਡੇ ਜ਼ਰੂਰੀ ਦਸਤਾਵੇਜ਼ਾਂ ਨਾਲ ਹੋ ਸਕਦੀ ਹੈ ਗਲਤ ਵਰਤੋਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News