Health Tips:ਡੇਂਗੂ ਦੇ ਮਰੀਜ਼ਾਂ ਲਈ ਖ਼ਾਸ ਖ਼ਬਰ,ਬੁਖ਼ਾਰ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਕੁਦਰਤੀ ਤੇ ਘਰੇਲੂ ਤਰੀਕੇ

11/02/2021 4:26:41 PM

ਜਲੰਧਰ (ਬਿਊਰੋ) : ਬਰਸਾਤੀ ਦੇ ਦਸਤਕ ਦੇਣ ਮਗਰੋਂ ਡੇਂਗੂ ਦਾ ਖ਼ਤਰਾ ਮੰਡਰਾਉਣ ਲੱਗਦਾ ਹੈ। ਡੇਂਗੂ ਦੇ ਬੁਖ਼ਾਰ ਦਾ ਕਹਿਰ ਇੰਨ੍ਹੀ ਦਿਨੀਂ ਤੇਜ਼ੀ ਨਾਲ ਫ਼ੈਲ ਰਿਹਾ ਹੈ। ਇਹ ਬੁਖ਼ਾਰ ਮੱਛਰ ਕੱਟਣ ਨਾਲ ਹੁੰਦਾ ਹੈ, ਜਿਸ ਨੂੰ ਠੀਕ ਹੋਣ 'ਚ ਕਾਫ਼ੀ ਸਮਾਂ ਲੱਗਦਾ ਹੈ। ਮੱਛਰ ਦੇ ਕੱਟਣ ਦੇ ਲਗਪਗ 3-5 ਦਿਨ੍ਹਾਂ ਬਾਅਦ ਡੇਂਗੂ ਬੁਖ਼ਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ, ਜਿਨ੍ਹਾਂ ਦਾ ਸਮੇਂ ’ਤੇ ਇਲਾਜ ਹੋਣ ਕਾਰਨ ਹਾਲਾਤ ਕਾਬੂ ’ਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਡੇਂਗੂ ਬੁਖ਼ਾਰ 'ਚ ਬਲੱਡ 'ਚ ਮੌਜੂਦ ਪਲੇਟਲੇਟਸ (ਸੈੱਲ) ਤੇਜ਼ੀ ਨਾਲ ਘੱਟਣ ਲੱਗਦੇ ਹਨ। ਅਜਿਹੇ 'ਚ ਮਰੀਜ਼ ਨੂੰ ਜੇਕਰ ਸਹੀ ਖੁਰਾਕ ਨਾ ਮਿਲੇ ਤਾਂ ਉਸ ਦੀ ਜਾਨ ਜਾ ਸਕਦੀ ਹੈ। ਇਸ ਲਈ ਡੇਂਗੂ ਦਾ ਪਤਾ ਚੱਲਦੇ ਹੀ ਸਹੀ ਖੁਰਾਕ ਦੀ ਵਰਤੋਂ ਕਰਕੇ ਮਰੀਜ਼ ਨੂੰ ਬਚਾਇਆ ਜਾ ਸਕਦਾ ਹੈ।  

ਡੇਂਗੂ ਤੋਂ ਬਚਣ ਦੇ ਕੁਦਰਤੀ ਤਰੀਕੇ
• ਘਰ ਦੇ ਵਿਹੜੇ ਵਿੱਚ ਤੁਲਸੀ ਦਾ ਪੌਦਾ ਲਗਾਉਣ ਨਾਲ ਮੱਛਰਾਂ ਤੋਂ ਬਚਾਅ ਹੁੰਦਾ ਹੈ।
• ਨਿੰਮ ਦੀਆਂ ਸੁੱਕੀਆਂ ਪੱਤੀਆਂ ਜਾਂ ਕਪੂਰ ਦੀ ਧੂਣੀ ਕਰਨ ਨਾਲ ਮੱਛਰ ਮਰ ਜਾਂਦੇ ਹਨ।
• ਨਿੰਮ, ਤੁਲਸੀ, ਗਲੋਅ, ਪਪੀਤੇ ਦੀਆਂ ਪੱਤੀਆਂ ਦਾ ਰਸ, ਆਂਵਲੇ ਦਾ ਰਸ ਡੇਂਗੂ ਦੇ ਬਚਾਅ ਲਈ ਬਹੁਤ ਉਪਯੋਗੀ ਹੈ। ਇਸ ਨਾਲ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵੱਧਦੀ ਹੈ ਅਤੇ ਡੇਂਗੂ ਦੇ ਵਾਇਰਸ ਨਾਲ ਮੁਕਾਬਲਾ ਕਰਨ ਦੀ ਸ਼ਕਤੀ ਮਿਲਦੀ ਹੈ।
• ਯਾਦ ਰੱਖੋ ਡੇਂਗੂ ਦਾ ਕੋਈ ਵਿਸ਼ੇਸ਼ ਇਲਾਜ਼ ਨਹੀਂ ਹੈ, ਸਿਰਫ਼ ਲੱਛਣਾ ਦੇ ਹਿਸਾਬ ਨਾਲ ਇਲਾਜ ਹੀ ਕੀਤਾ ਜਾਂਦਾ ਹੈ। ਬੁਖ਼ਾਰ ਕੋਈ ਵੀ ਹੋਵੇ ਇੰਨਾਂ ਦਿਨਾਂ ਵਿੱਚ ਜਲਦੀ ਆਰਾਮ ਨਾ ਮਿਲੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ ਅਤੇ ਮੱਛਰਾਂ ਤੋਂ ਬਚਾਅ ਅਤੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਓ। ਇਹੀ ਡੇਂਗੂ ਤੋਂ ਬੱਚਣ ਦਾ ਸਹੀ ਤਰੀਕਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪੀਓ ਪਪੀਤੇ ਦੇ ਪੱਤਿਆਂ ਦਾ ਜੂਸ, ‘ਡੇਂਗੂ’ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਨਿਜ਼ਾਤ

ਡੇਂਗੂ ਦੇ ਬਚਾਅ ਦੇ ਲਈ ਕੁੱਝ ਘਰੇਲੂ ਤਰੀਕੇ

ਮੇਥੀ ਦੇ ਪੱਤੇ: 
ਮੇਥੀ ਦੇ ਪੱਤੇ ਬੁਖ਼ਾਰ ਨੂੰ ਘੱਟ ਕਰਨ ਦੇ ਲਈ ਜਾਣੇ ਜਾਂਦੇ ਹਨ ਅਤੇ ਦਰਦ ਨੂੰ ਘੱਟ ਕਰਨ ਅਤੇ ਜ਼ਿਆਦਾ ਅਰਾਮਦਾਇਕ ਨੀਂਦ ਨੂੰ ਵਧਾਉਣ ਲਈ ਏਜੰਟ ਦਾ ਕੰਮ ਕਰਦੇ ਹਨ ।

ਨਿੰਮ ਦੇ ਪੱਤੇ: 
ਨਿੰਮ ਦੇ ਪੱਤਿਆਂ ਨੂੰ ਆਮ ਤੌਰ ’ਤੇ ਵੱਖ-ਵੱਖ ਬੀਮਾਰੀਆਂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ। ਨਿੰਮ ਦੇ ਅਰਕ ਨੂੰ ਪੀਣ ਨਾਲ ਪਲੇਟਲੇਟਸ ਅਤੇ ਸਫੇਦ ਸੈਲ ਰਕਤਾਣੂਆਂ ਦੀ ਸੰਖਿਆ ਵਿੱਚ ਵਾਧਾ ਹੁੰਦਾ ਹੈ। ਚੰਗੀ ਤਰਾਂ ਨਾਲ ਪੀਸੇ ਹੋਏ ਨਿੰਮ ਦੇ ਪੱਤੇ ਸਰੀਰ ਦੀ ਰੱਖਿਆਂ ਪ੍ਰਣਾਲੀ ਵਿੱਚ ਸੁਧਾਰ ਕਰਦੇ ਹਨ।

ਪੜ੍ਹੋ ਇਹ ਵੀ ਖ਼ਬਰ - Health Tips:ਡੇਂਗੂ ਦੇ ਮਰੀਜ਼ਾਂ ਲਈ ਖ਼ਾਸ ਖ਼ਬਰ,ਬੁਖ਼ਾਰ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਕੁਦਰਤੀ ਤੇ ਘਰੇਲੂ ਤਰੀਕੇ

ਸੰਤਰੇ ਦਾ ਰਸ:
ਸੰਤਰੇ ਦੇ ਰਸ ਵਿੱਚ ਮੌਜੂਦ ਐਂਟੀਆਕਸੀਡੇਂਟਸ ਅਤੇ ਵਿਟਾਮਿਨ-ਸੀ ਦਾ ਮਿਸ਼ਰਣ ਡੇਂਗੂ ਬੁਖਾਰ ਦੇ ਮੁੱਖ ਲੱਛਣਾਂ ਦੇ ਇਲਾਜ ਅਤੇ ਵਾਇਰਸ ਨੂੰ ਖ਼ਤਮ ਕਰਨ ਲਈ ਆਦਰਸ਼ ਮੰਨਿਆ ਜਾਂਦਾ ਹੈ। ਸੰਤਰੇ ਦਾ ਰਸ ਰੱਖਿਆਂ ਪ੍ਰਣਾਲੀ ਦੇ ਐਂਟੀਬਾਡੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ।

ਪਾਣੀ: 
ਡੇਂਗੂ ਦੇ ਦੋ ਆਮ ਲੱਛਣ ਸਿਰਦਰਦ ਅਤੇ ਮਾਸਪੇਸ਼ੀਆਂ ਦੀ ਜਕੜ, ਜੋ ਨਰਜਲੀਕਰਨ ਦੇ ਕਾਰਨ ਜ਼ਿਆਦਾ ਵੱਧ ਜਾਂਦੀ ਹੈ। ਇਸ ਲਈ ਸਰੀਰ ਨੂੰ ਹਾਈਡਰੇਟ ਰੱਖਣ ਲਈ ਜਿੰਨਾਂ ਸੰਭਵ ਹੋ ਸਕੇ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪਾਣੀ ਸਰੀਰ ਵਿੱਚੋ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਡੇਂਗੂ ਦੇ ਬੁਖ਼ਾਰ ਵਿੱਚ ਤਾਕਤ ਅਤੇ ਬੁਖ਼ਾਰ ਨੂੰ ਜਲਦੀ ਠੀਕ ਕਰਨ ਲਈ ਨਾਰੀਅਲ ਪਾਣੀ ਵੀ ਕਾਫ਼ੀ ਪੀਤਾ ਜਾਂਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health Tips : ਡੇਂਗੂ ਦਾ ਬੁਖ਼ਾਰ ਹੋਣ ’ਤੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਬਹੁਤ ਜਲਦੀ ਮਿਲੇਗੀ ਰਾਹਤ


rajwinder kaur

Content Editor

Related News