Health Tips : ਡੇਂਗੂ ਦਾ ਬੁਖ਼ਾਰ ਹੋਣ ’ਤੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਬਹੁਤ ਜਲਦੀ ਮਿਲੇਗੀ ਰਾਹਤ

Friday, Oct 29, 2021 - 03:09 PM (IST)

Health Tips : ਡੇਂਗੂ ਦਾ ਬੁਖ਼ਾਰ ਹੋਣ ’ਤੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਬਹੁਤ ਜਲਦੀ ਮਿਲੇਗੀ ਰਾਹਤ

ਜਲੰਧਰ (ਬਿਊਰੋ) : ਬਰਸਾਤੀ ਦੇ ਦਸਤਕ ਦੇਣ ਮਗਰੋਂ ਡੇਂਗੂ ਦਾ ਖ਼ਤਰਾ ਮੰਡਰਾਉਣ ਲੱਗਦਾ ਹੈ। ਡੇਂਗੂ ਦੇ ਬੁਖ਼ਾਰ ਦਾ ਕਹਿਰ ਇੰਨ੍ਹੀ ਦਿਨੀਂ ਤੇਜ਼ੀ ਨਾਲ ਫ਼ੈਲ ਰਿਹਾ ਹੈ। ਇਹ ਬੁਖ਼ਾਰ ਮੱਛਰ ਕੱਟਣ ਨਾਲ ਹੁੰਦਾ ਹੈ, ਜਿਸ ਨੂੰ ਠੀਕ ਹੋਣ 'ਚ ਕਾਫ਼ੀ ਸਮਾਂ ਲੱਗਦਾ ਹੈ। ਮੱਛਰ ਦੇ ਕੱਟਣ ਦੇ ਲਗਪਗ 3-5 ਦਿਨ੍ਹਾਂ ਬਾਅਦ ਡੇਂਗੂ ਬੁਖ਼ਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ, ਜਿਨ੍ਹਾਂ ਦਾ ਸਮੇਂ ’ਤੇ ਇਲਾਜ ਹੋਣ ਕਾਰਨ ਹਾਲਾਤ ਕਾਬੂ ’ਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਡੇਂਗੂ ਬੁਖਾਰ 'ਚ ਬਲੱਡ 'ਚ ਮੌਜੂਦ ਪਲੇਟਲੇਟਸ (ਸੈੱਲ) ਤੇਜ਼ੀ ਨਾਲ ਘੱਟਣ ਲੱਗਦੇ ਹਨ। ਅਜਿਹੇ 'ਚ ਮਰੀਜ਼ ਨੂੰ ਜੇਕਰ ਸਹੀ ਖੁਰਾਕ ਨਾ ਮਿਲੇ ਤਾਂ ਉਸ ਦੀ ਜਾਨ ਜਾ ਸਕਦੀ ਹੈ। ਇਸ ਲਈ ਡੇਂਗੂ ਦਾ ਪਤਾ ਚੱਲਦੇ ਹੀ ਸਹੀ ਖੁਰਾਕ ਦੀ ਵਰਤੋਂ ਕਰਕੇ ਮਰੀਜ਼ ਨੂੰ ਬਚਾਇਆ ਜਾ ਸਕਦਾ ਹੈ। ਮਰੀਜ਼ ਨੂੰ ਆਪਣੇ ਖਾਣੇ 'ਚ ਅਜਿਹੇ ਪਦਾਰਥਾਂ ਨੂੰ ਸ਼ਾਮਲ ਕਰਨਾ ਚਾਹੀਦਾ ਜਿਸ ਨਾਲ ਉਸ ਦੇ ਪਲੇਟਲੇਟਸ (ਸੈੱਲ) ਤੇਜ਼ੀ ਨਾਲ ਵੱਧ ਸਕਣ।

ਪੜ੍ਹੋ ਇਹ ਵੀ ਖ਼ਬਰ - Health Tips : ਡੇਂਗੂ ਦਾ ਬੁਖ਼ਾਰ ਹੋਣ ’ਤੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਬਹੁਤ ਜਲਦੀ ਮਿਲੇਗੀ ਰਾਹਤ

ਡੇਂਗੂ ਦਾ ਬੁਖ਼ਾਰ ਹੋਣ ’ਤੇ ਇੰਝ ਕਰੋ ਘਰ ’ਚ ਇਲਾਜ:
ਜੇਕਰ ਮਰੀਜ਼ ਨੂੰ ਸਧਾਰਨ ਡੇਂਗੂ ਦਾ ਬੁਖ਼ਾਰ ਹੈ ਤਾਂ ਉਸ ਦਾ ਇਲਾਜ ਅਤੇ ਦੇਖਭਾਲ ਘਰ ’ਚ ਹੀ ਕੀਤੀ ਜਾ ਸਕਦੀ ਹੈ। ਇਸ ਦੇ ਕੱਪੜੇ, ਖਾਣਾ-ਪੀਣਾ, ਦਵਾਈ ਆਦਿ ਸਭ ਕੁਝ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਤਾਂਕਿ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ....

. ਡੇਂਗੂ ਹੋਣ ’ਤੇ ਤੁਸੀਂ ਡਾਕਟਰ ਦੀ ਸਲਾਹ ਅਨੁਸਾਰ ਪੈਰਾਸੀਟਾਮੋਲ ਜਾਂ ਕਰੋਸਿਨ ਆਦਿ ਲੈ ਸਕਦੇ ਹੋ।
. ਡੇਂਗੂ ਦਾ ਬੁਖ਼ਾਰ ਹੋਣ ’ਤੇ ਕਦੇ ਵੀ ਡਿਸਪਰਿਨ ਨਹੀਂ ਲੈਣੀ ਚਾਹੀਗੀ, ਕਿਉਂਕਿ ਇਸ ਨਾਲ ਪਲੇਟਲੈਟਸ ਘੱਟ ਹੋ ਸਕਦੇ ਹਨ
. ਜੇਕਰ ਬੁਖ਼ਾਰ 102 ਡਿਗਰੀ ਫਾਰਨਹਾਈਟ ਤੋਂ ਜ਼ਿਆਦਾ ਹੈ ਤਾਂ ਮਰੀਜ਼ ਦੇ ਸਰੀਰ ’ਤੇ ਪਾਣੀ ਦੀਆਂ ਪੱਟੀਆਂ ਰੱਖੋ।

ਪੜ੍ਹੋ ਇਹ ਵੀ ਖ਼ਬਰ - Health Tips: ਨਾਸ਼ਤੇ ਤੋਂ ਪਹਿਲਾਂ ਰੋਜ਼ਾਨਾ ਖਾਓ ‘ਦਹੀਂ ਅਤੇ ਖੰਡ’, ਐਸੀਡਿਟੀ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗੀ ਨਿਜ਼ਾਤ

. ਡੇਂਗੂ ਦਾ ਬੁਖ਼ਾਰ ਹੋਣ ’ਤੇ ਸਹੀ ਸਮੇਂ ਖਾਣਾ ਖਾਓ, ਕਿਉਂਕਿ ਬੁਖ਼ਾਰ ਦੀ ਹਾਲਤ ’ਚ ਸਰੀਰ ਨੂੰ ਜ਼ਿਆਦਾ ਖਾਣੇ ਦੀ ਜ਼ਰੂਰਤ ਹੁੰਦੀ ਹੈ।
. ਮਰੀਜ਼ ਨੂੰ ਆਰਾਮ ਕਰਨ ਦਿਓ।
. ਡੇਂਗੂ ਦੇ ਬੁਖ਼ਾਰ ਤੋਂ ਰਾਹਤ ਪਾਉਣ ਲਈ ਨਾਰੀਅਲ ਪਾਣੀ ਖੂਬ ਪੀਓ। ਇਸ ’ਚ ਮੌਜ਼ੂਦ ਜ਼ਰੂਰੀ ਪੋਸ਼ਕ ਤੱਤ ਜਿਵੇਂ ਮਿਨਰਲਜ਼ ਅਤੇ ਅਲੈਕਟ੍ਰੋਲਾਈਟਸ ਸਰੀਰ ਨੂੰ ਮਜ਼ਬੂਤ ਬਣਾਉਣ ’ਚ ਮਦਦ ਕਰਦੇ ਹਨ
. ਤੁਲਸੀ ਦੇ ਪੱਤਿਆਂ ਨੂੰ ਗਰਮ ਪਾਣੀ ’ਚ ਉਬਾਲ ਲਓ ਅਤੇ ਫਿਰ ਇਸ ਪਾਣੀ ਨੂੰ ਪੀਓ। ਅਜਿਹਾ ਕਰਨ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਬਿਹਤਰ ਹੁੰਦੀ ਹੈ।
. ਡੇਂਗੂ ਦਾ ਬੁਖ਼ਾਰ ਹੋਣ ’ਤੇ ਮੇਥੀ ਦੀਆਂ ਪੱਤੀਆਂ ਉਬਾਲ ਕੇ ਚਾਹ ਬਣਾ ਕੇ ਪੀਓ। ਅਜਿਹਾ ਕਰਨ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿੱਕਲਦੇ ਹਨ ਅਤੇ ਡੇਂਗੂ ਦਾ ਵਾਇਰਸ ਦੂਰ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਠੀਕ ਹੋਣ ਦੇ ਬਾਵਜੂਦ ਮਰੀਜ਼ਾਂ ’ਚ ਕਈ ਮਹੀਨੇ ਵਿਖਾਈ ਦਿੰਦੇ ਨੇ ‘ਡੇਂਗੂ’ ਦੇ ਇਹ ਸਾਈਡਇਫੈਕਟ, ਜਾਣੋ ਕਿਉ

. ਡੇਂਗੂ ਦਾ ਬੁਖ਼ਾਰ ਤੋਂ ਰਾਹਤ ਪਾਉਣ ਲਈ ਪਪੀਤੇ ਦੇ ਪੱਤੇ ਵੀ ਕਾਫ਼ੀ ਅਸਰਦਾਰ ਹੁੰਦੇ ਹਨ। ਇਸ ’ਚ ਮੌਜ਼ੂਦ ਪਪੇਨ ਸਰੀਰ ਦੇ ਪਾਚਨ ਨੂੰ ਸਹੀ ਰੱਖਦਾ ਹੈ। ਇਸ ਦਾ ਜੂਸ ਪੀਣ ਨਾਲ ਪਲੇਟਲੈਟਸ ਤੇਜ਼ੀ ਨਾਲ ਵਧਦੇ ਹਨ
. ਤੁਲਸੀ ਦੇ ਪੱਤਿਆਂ ਨਾਲ ਕਾਲੀ ਮਿਰਚ ਨੂੰ ਪਾਣੀ ’ਚ ਉਬਾਲ ਕੇ ਪੀਓ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਇਹ ਐਂਟੀ ਬੈਕਟੀਰੀਅਲ ਵਾਂਗ ਕੰਮ ਕਰਦਾ ਹੈ
. ਗਲੋਅ ਅਤੇ 7 ਤੁਲਸੀ ਦੇ ਪੱਤਿਆਂ ਦਾ ਰਸ ਪੀਣ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਵਧਦੀ ਹੈ। ਇਹ ਖੂਨ ਦੇ ਪਲੇਟਲੈਟਸ ਦਾ ਪੱਧਰ ਵਧਾਉਂਦਾ ਹੈ। ਗਲੋਅ ਦੀ ਕੜਵਾਹਟ ਨੂੰ ਘੱਟ ਕਰਨ ਲਈ ਇਸ ਨੂੰ ਕਿਸੇ ਹੋਰ ਜੂਸ ’ਚ ਮਿਲਾ ਕੇ ਪੀ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - Health Tips : ਡੇਂਗੂ ਦੇ ਮੱਛਰਾਂ ਤੋਂ ਲੋਕ ਇੰਝ ਕਰਨ ਆਪਣਾ ਬਚਾਅ, ਖਾਣਾ ਖਾਣ ਸਣੇ ਵਰਤੋਂ ਇਹ ਸਾਵਧਾਨੀਆਂ

. ਅੱਠ-ਦਸ ਤੁਲਸੀ ਦੇ ਪੱਤਿਆਂ ਦਾ ਰਸ ਸ਼ਹਿਦ ਨਾਲ ਮਿਲਾ ਕੇ ਲਓ ਜਾਂ ਤੁਲਸੀ ਦੇ 10 ਪੱਤਿਆਂ ਨੂੰ ਪੌਣੇ ਗਲਾਸ ਪਾਣੀ ’ਚ ਉਬਾਲੋ। ਜਦੋਂ ਉਹ ਅੱਧਾ ਰਹਿ ਜਾਵੇ ਉਦੋਂ ਉਸ ਪਾਣੀ ਨੂੰ ਪੀਓ
. ਡੇਂਗੂ ਦਾ ਬੁਖ਼ਾਰ ਹੋਣ ’ਤੇ ਵਿਟਾਮਿਨ-ਸੀ ਨਾਲ ਭਰਪੂਰ ਚੀਜ਼ਾਂ ਦਾ ਜ਼ਿਆਦਾ ਸੇਵਨ ਕਰੋ, ਜਿਵੇਂ: ਇੱਕ ਦਿਨ ’ਚ ਦੋ ਆਂਵਲੇ, ਸੰਤਰੇ ਜਾਂ ਮੌਸਮੀ ਲੈ ਸਕਦੇ ਹੋ ਇਹ ਸਾਡੇ ਇਮਿਊਨ ਸਿਸਟਮ ਨੂੰ ਸਹੀ ਰੱਖਦਾ ਹੈ


author

rajwinder kaur

Content Editor

Related News