Health Tips : ਡੇਂਗੂ ਦੇ ਮੱਛਰਾਂ ਤੋਂ ਲੋਕ ਇੰਝ ਕਰਨ ਆਪਣਾ ਬਚਾਅ, ਖਾਣਾ ਖਾਣ ਸਣੇ ਵਰਤੋਂ ਇਹ ਸਾਵਧਾਨੀਆਂ
Wednesday, Oct 27, 2021 - 02:07 PM (IST)
ਜਲੰਧਰ (ਬਿਊਰੋ) : ਬਰਸਾਤੀ ਦੇ ਦਸਤਕ ਦੇਣ ਮਗਰੋਂ ਡੇਂਗੂ ਦਾ ਖ਼ਤਰਾ ਮੰਡਰਾਉਣ ਲੱਗਦਾ ਹੈ। ਡੇਂਗੂ ਦੇ ਬੁਖ਼ਾਰ ਦਾ ਕਹਿਰ ਇੰਨ੍ਹੀ ਦਿਨੀਂ ਤੇਜ਼ੀ ਨਾਲ ਫ਼ੈਲ ਰਿਹਾ ਹੈ। ਇਹ ਬੁਖ਼ਾਰ ਮੱਛਰ ਕੱਟਣ ਨਾਲ ਹੁੰਦਾ ਹੈ, ਜਿਸ ਨੂੰ ਠੀਕ ਹੋਣ 'ਚ ਕਾਫ਼ੀ ਸਮਾਂ ਲੱਗਦਾ ਹੈ। ਮੱਛਰ ਦੇ ਕੱਟਣ ਦੇ ਲਗਪਗ 3-5 ਦਿਨ੍ਹਾਂ ਬਾਅਦ ਡੇਂਗੂ ਬੁਖ਼ਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ, ਜਿਨ੍ਹਾਂ ਦਾ ਸਮੇਂ ’ਤੇ ਇਲਾਜ ਹੋਣ ਕਾਰਨ ਹਾਲਾਤ ਕਾਬੂ ’ਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਡੇਂਗੂ ਦਾ ਬੁਖ਼ਾਰ ਹੋਣ 'ਤੇ ਤੇਜ਼ ਠੰਡ ਲੱਗਦੀ ਹੈ। ਸਿਰਦਰਦ, ਲੱਕ ਦਰਦ ਅਤੇ ਅੱਖਾਂ 'ਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ। ਜੋੜਾਂ 'ਚ ਦਰਦ ਹੋਣ ਤੋਂ ਇਲਾਵਾ, ਉਲਟੀਆਂ, ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ। ਅਜਿਹੀ ਹਾਲਤ ਵਿਚ ਤੁਹਾਨੂੰ ਆਪਣਾ ਬਚਾਅ ਕਿਵੇਂ ਕਰਨਾ ਚਾਹੀਦਾ ਅਤੇ ਤੁਹਾਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਦੇ ਬਾਰੇ ਦੱਸਣ ਜਾ ਰਹੇ ਹਾਂ....
ਪੜ੍ਹੋ ਇਹ ਵੀ ਖ਼ਬਰ - Health Tips : ਤੇਜ਼ੀ ਨਾਲ ਫ਼ੈਲ ਰਹੇ ਡੇਂਗੂ ਦੇ ‘ਸਿਰ ਦਰਦ’ ਸਣੇ ਜਾਣੋ ਮੁੱਖ ਲੱਛਣ, ਬਚਣ ਲਈ ਅਪਣਾਓ ਇਹ ਤਰੀਕੇ
ਮੱਛਰਾਂ ਦੇ ਕੱਟਣ ਤੋਂ ਇੰਝ ਕਰੋ ਬਚਾਅ:
. ਡੇਂਗੂ ਦੇ ਕਹਿਣ ਤੋਂ ਬੱਚਣ ਲਈ ਅਜਿਹੇ ਕੱਪੜੇ ਪਾਓ, ਜਿਸ ਨਾਲ ਸਰੀਰ ਦਾ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਢੱਕਿਆ ਹੋਵੇ।
. ਸਵੇਰੇ, ਸ਼ਾਮ ਬਾਹਰ ਬੈਠਣ ਜਾਂ ਸੈਰ ਕਰਨ ਸਮੇਂ ਸਰੀਰ ਨੂੰ ਪੂਰਾ ਢੱਕ ਕੇ ਰੱਖੋ।
. ਖਾਸ ਤੌਰ ’ਤੇ ਬੱਚਿਆਂ ਨੂੰ ਮਲੇਰੀਆ ਸੀਜ਼ਨ ’ਚ ਨਿੱਕਰ ਅਤੇ ਟੀ-ਸ਼ਰਟ ਕਦੇ ਨਹੀਂ ਪਾਉਣੀ ਚਾਹੀਦੀ।
. ਬੱਚਿਆਂ ਦੇ ਹਮੇਸ਼ਾ ਮੱਛਰ ਭਜਾਉਣ ਦੀ ਕ੍ਰੀਮ ਲੱਗਾ ਕੇ ਰੱਖੋ, ਜਿਸ ਨਾਲ ਉਹ ਡੇਂਗੂ ਤੋਂ ਬਚ ਜਾਣਗੇ।
. ਰਾਤ ਨੂੰ ਸੌਂਦੇ ਸਮੇਂ ਮੱਛਰਦਾਨੀ ਦੀ ਵਰਤੋਂ ਕਰੋ।
. ਡੇਂਗੂ ਦੇ ਬੁਖ਼ਾਰ ਤੋਂ ਬੱਚਣ ਲਈ ਘਰਾਂ ਦੇ ਅੰਦਰ ਜਾਂ ਬਾਹਰ ਮੱਛਰ ਪੈਦਾ ਨਾ ਹੋਣ ਦਿਓ।
ਪੜ੍ਹੋ ਇਹ ਵੀ ਖ਼ਬਰ - Health Tips : ਡੇਂਗੂ ਕਾਰਨ ਹੋਣ ਵਾਲੇ ਬੁਖ਼ਾਰ ਤੋਂ ਰਾਹਤ ਦਿਵਾਉਣਗੇ ‘ਨਾਰੀਅਲ ਪਾਣੀ’ ਸਣੇ ਇਹ ਘਰੇਲੂ ਨੁਸਖ਼ੇ
ਇਹ ਵਰਤੋਂ ਸਾਵਧਾਨੀਆਂ
. ਡੇਂਗੂ ਦੇ ਬੁਖ਼ਾਰ ’ਚ ਠੰਢਾ ਪਾਣੀ ਕਦੇ ਨਾ ਪੀਓ।
.ਮੈਦਾ ਅਤੇ ਬਾਸੀ ਖਾਣੇ ਦੀ ਵਰਤੋਂ ਕਦੇ ਵੀ ਨਾ ਕਰੋ।
. ਆਪਣੇ ਖਾਣੇ ’ਚ ਹਲਦੀ, ਅਜ਼ਵਾਇਨ, ਅਦਰਕ, ਹਿੰਗ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੋ।
. ਇਸ ਮੌਸਮ ’ਚ ਪੱਤੇ ਵਾਲੀਆਂ ਸਬਜ਼ੀਆਂ, ਅਰਬੀ, ਫੁੱਲਗੋਭੀ ਨਾ ਖਾਓ।
. ਹਲਕਾ ਖਾਣਾ ਖਾਓ, ਜੋ ਅਸਾਨੀ ਨਾਲ ਪਚ ਸਕੇ।
ਪੜ੍ਹੋ ਇਹ ਵੀ ਖ਼ਬਰ - Health Tips : ਕੈਂਸਰ ਹੋਣ ਤੋਂ ਪਹਿਲਾਂ ‘ਭਾਰ ਘੱਟ’ ਹੋਣ ਸਣੇ ਵਿਖਾਈ ਦਿੰਦੇ ਹਨ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼
. ਪੂਰੀ ਨੀਂਦ ਲਓ, ਖੂਬ ਪਾਣੀ ਪੀਓ ਅਤੇ ਪਾਣੀ ਨੂੰ ਉਬਾਲ ਕੇ ਪੀਓ।
. ਮਿਰਚ ਮਸਾਲੇ ਅਤੇ ਤਲਿਆ ਹੋਇਆ ਖਾਣਾ ਨਾ ਖਾਓ।
. ਭੁੱਖ ਤੋਂ ਘੱਟ ਖਾਓ, ਢਿੱਡ ਭਰਕੇ ਕਦੇ ਨਾ ਖਾਓ।
. ਲੱਸੀ, ਨਾਰੀਅਲ ਪਾਣੀ, ਨਿੰਬੂ ਪਾਣੀ ਆਦਿ ਖੂਬ ਪੀਓ।