ਬਿਨਾਂ ਮਿਹਨਤ ਕੀਤੇ ਇਨ੍ਹਾਂ 5 ਤਰੀਕਿਆਂ ਨਾਲ ਘਟਾਓ ਭਾਰ

Saturday, Jul 01, 2017 - 10:54 AM (IST)

ਬਿਨਾਂ ਮਿਹਨਤ ਕੀਤੇ ਇਨ੍ਹਾਂ 5 ਤਰੀਕਿਆਂ ਨਾਲ ਘਟਾਓ ਭਾਰ

ਜਲੰਧਰ— ਬਦਲਦੇ ਲਾਈਫ ਸਟਾਈਲ ਅਤੇ ਖਾਣਪੀਣ ਦੀਆਂ ਆਦਤਾਂ ਦੇ ਕਾਰਨ ਜ਼ਿਆਦਾਤਰ ਲੋਕ ਮੋਟਾਪੇ ਦੇ ਸ਼ਿਕਾਰ ਹਨ। ਮੋਟਾਪਾ ਅੱਜ ਛੋਟੇ ਅਤੇ ਵੱਡੇ ਵਿਅਕਤੀ ਦੀ ਸਮੱਸਿਆ ਬਣ ਗਿਆ ਹੈ। ਵੱਡੇ ਲੋਕ ਆਪਣਾ ਭਾਰ ਘਟਾਉਣ ਦੇ ਲਈ ਘੰਟੇ ਜਿੰਮ 'ਚ ਜਾ ਕੇ ਮਿਹਨਤ ਕਰਦੇ ਹਨ ਅਤੇ ਪਸੀਨਾ ਬਹਾਉਂਦੇ ਹਨ, ਪਰ ਇਨ੍ਹੀ ਮਿਹਨਤ ਕਰਨ ਦੇ ਬਾਵਜੂਦ ਵੀ ਮੋਟਾਪੇ ਤੋਂ ਛੁਟਕਾਰਾ ਨਹੀਂ ਮਿਲ ਪਾਉਦਾ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਕਸਰਤ ਦੇ ਨਾਲ ਆਪਣੀ ਕੁੱਝ ਆਦਤਾਂ 'ਚ ਵੀ ਪਰਿਵਰਤਨ ਕਰਨਾ ਵੀ ਜ਼ਰੂਰੀ ਹੈ। ਜੇਕਰ ਇਨ੍ਹਾਂ ਆਦਤਾਂ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਕਸਰਤ ਕਰਨ ਦਾ ਕਈ ਫਾਇਦਾ ਨਹੀਂ ਹੁੰਦਾ। ਬਿਹਤਰ ਹੈ ਕਿ ਸਭ ਤੋਂ ਪਹਿਲਾ ਆਪਣੀਆਂ 5 ਆਦਤਾਂ ਕੰਟਰੋਲ ਕਰੋ। 
1. ਇਕ ਫੂਡ ਇਕ ਬਾਰ ਹੀ ਖਾਓ
ਜੇਕਰ ਆਪਣੇ ਬ੍ਰੇਕਫਾਸਟ 'ਚ ਟੋਸਟ ਖਾ ਰਹੇ ਹੋ ਤਾਂ ਲੰਚ 'ਚ ਕੋਈ ਕਾਰਬੋਹਾਈਡ੍ਰੇਟਸ ਵਾਲਾ ਭੋਜਨ ਜਿਵੇਂ ਚਾਵਲ ਆਦਿ ਦਾ ਇਸਤੇਮਾਲ ਕਰੋ। ਇਸੇ ਤਰ੍ਹਾਂ ਹੀ ਰਾਤ ਦੇ ਭੋਜਨ 'ਚ ਕੁੱਝ ਬਦਲ ਕੇ ਖਾਓ। ਅਜਿਹਾ ਕਰਨ ਨਾਲ ਤੁਹਾਡਾ ਭਾਰ ਕੰਟਰੋਲ 'ਚ ਰਹੇਗਾ।
2. ਦਾਲਾਂ ਦਾ ਜ਼ਿਆਦਾ ਇਸਤੇਮਾਲ
ਦਾਲਾਂ 'ਚ ਕੈਲੋਰੀ, ਫਾਈਬਰ ਅਤੇ ਪ੍ਰੋਟੀਨ ਮਿਲਦੇ ਹਨ, ਜੋ ਸਰੀਰ ਦੀ ਚਰਬੀ ਨੂੰ ਕੰਟਰੋਲ 'ਚ ਰੱਖਦੇ ਹਨ ਅਤੇ ਭਾਰ ਵੀ ਘੱਟ ਕਰਦੇ ਹਨ।
3. ਰਿਫਾਇੰਡ ਫੂਡਜ਼ ਤੋਂ ਬਚੋ
ਮੈਦਾ, ਸ਼ੂਗਰ ਜਿਵੇਂ ਰਿਫਾਇੰਡ ਫੂਡਜ਼ ਤੋਂ ਬਚੋ ਕਿਉਂਕਿ ਇਸ ਨਾਲ ਸਰੀਰ 'ਚ ਪਾਣੀ ਜਮਾ ਹੋ ਜਾਂਦਾ ਹੈ ਅਤੇ ਭਾਰ ਵਧਣ ਲੱਗਦਾ ਹੈ।
4. ਰੋਜ਼ ਅੱਧਾ ਘੰਟਾ ਕਸਰਤ
ਕਸਰਤ ਕਰਨਾ ਤਾਂ ਉਂਝ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਾਡਾ ਸਰੀਰ ਸਿਹਤਮੰਦ ਰਹਿੰਦਾ ਹੈ। ਜੇਕਰ ਤੁਸੀਂ ਵੀ ਸੈਰ ਕਰਦੇ ਹੋ ਤਾਂ ਉਸ ਦੇ ਨਾਲ ਹੀ ਰੋਜ਼ਾਨਾ ਅੱਧਾ ਘੰਟਾ ਕੋਈ ਭਾਰ ਘੱਟ ਕਰਨ ਵਾਲੀ ਐਕਸਰਸਾਈਜ਼ ਕਰੋ।


Related News