ਕਲਰਡ ਟੈਟੂ ਸਰੀਰ ਲਈ ਖਤਰਨਾਕ

Monday, Sep 16, 2019 - 09:20 AM (IST)

ਕਲਰਡ ਟੈਟੂ ਸਰੀਰ ਲਈ ਖਤਰਨਾਕ

ਨਵੀਂ ਦਿੱਲੀ (ਇੰਟ)- ਅਜੋਕੇ ਸਮੇਂ ’ਚ ਵਧੇਰੇ ਨੌਜਵਾਨ ਟੈਟੂ ਦੇ ਦੀਵਾਨੇ ਹਨ। ਅੱਜਕਲ ਤਾਂ ਇਹ ਇਕ ਫੈਸ਼ਨ ਹੈ ਪਰ ਫਰਾਂਸ ਦੇ ਗਰੇਨੋਬਲ ਵਿਚ ਯੂਰਪੀ ਸਿੰਕੋਟਰਾਨ ਰੇਡੀਏਸ਼ਨ ਦੇ ਵਿਗਿਆਨੀ ਨੇ ਦੱਸਿਆ ਕਿ ਟੈਟੂ ਬਣਵਾਉਣ ਵਾਲੇ ਲੋਕਾਂ ਵਿਚ ਲਿੰਫਨੋਡ ਵਿਚ ਕਰੋਮੀਅਮ ਮੈਟਲਸ ਪਾਏ ਗਏ ਹਨ। ਸਟੱਡੀ ਵਿਚ ਪਾਇਆ ਕਿ ਇਹ ਮੈਟਲਸ ਸਰੀਰ ਵਿਚ ਕਈ ਤਰ੍ਹਾਂ ਦਾ ਨੁਕਸਾਨ ਕਰਦੇ ਹਨ।
ਹਾਲ ਹੀ ਵਿਚ ਹੋਈ ਇਕ ਸਟੱਡੀ ਤੋਂ ਬਾਅਦ ਵਿਗਿਆਨੀਆਂ ਦਾ ਕਹਿਣਾ ਹੈ ਕਿ ਕਲਰਡ ਟੈਟੂ ਤੁਹਾਡੇ ਲਿੰਫਨੋਡ ਵਿਚ ਭਾਰੀ ਕੈਮੀਕਲਸ ਦਾ ਰਿਸਾਵ ਕਰ ਸਕਦੇ ਹਨ ਅਤੇ ਸਰੀਰ ਵਿਚ ਆਪਣੀ ਸਿਆਹੀ ਨਾਲ ਐਲਰਜੀ ਪੈਦਾ ਕਰ ਸਕਦੇ ਹਨ। ਇਸ ਸਟੱਡੀ ਤੋਂ ਬਾਅਦ ਸਾਬਤ ਹੋਇਆ ਕਿ ਟੈਟੂ ਬਣਾਉਣ ਵਾਲੀ ਸੂਈ ਨਾਲ ਛੋਟੇ-ਛੋਟੇ ਮੈਟਲ ਦੇ ਕਣ ਤੁਹਾਡੀ ਸਕਿਨ ਵਿਚ ਦਾਖਲ ਹੋ ਸਕਦੇ ਹਨ ਅਤੇ ਲਿੰਫਨੋਡ ਵਿਚ ਘੁੰਮਣ ਲੱਗਦੇ ਹਨ, ਜਿਸ ਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੀ ਐਲਰਜੀ ਹੋ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਐਲਰਜੀ ਦਾ ਟਰੀਟਮੈਂਟ ਵੀ ਆਸਾਨ ਨਹੀਂ ਹੁੰਦਾ।


author

manju bala

Content Editor

Related News