Corona Care: ''ਗ੍ਰੀਨ ਟੀ'' ਹੋ ਸਕਦੀ ਹੈ ਕੋਰੋਨਾ ਨਾਲ ਲੜਨ ''ਚ ਮਦਦਗਾਰ

06/06/2021 12:57:23 PM

ਨਵੀਂ ਦਿੱਲੀ- ਗ੍ਰੀਨ ਟੀ ਦੇ ਫ਼ਾਇਦੇ ਤੋਂ ਹਰ ਕੋਈ ਜਾਣੂ ਹੈ। ਇਸ ਦੀ ਵਰਤੋਂ ਨਾਲ ਨਾ ਸਿਰਫ਼ ਵਜ਼ਨ ਘਟਾਉਣ ’ਚ ਮਦਦ ਮਿਲਦੀ ਹੈ ਬਲਕਿ ਦਿਲ ਦੇ ਰੋਗ ਦਾ ਖ਼ਤਰਾ ਤਕ ਘੱਟ ਹੋ ਸਕਦਾ ਹੈ। ਹੁਣ ਕੋਰੋਨਾ ਵਾਇਰਸ (ਕੋਵਿਡ-19) ਨਾਲ ਜੰਗ ’ਚ ਵੀ ਇਹ ਅਹਿਮ ਸਾਬਿਤ ਹੋ ਸਕਦੀ ਹੈ। ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਗ੍ਰੀਨ ਟੀ ਦੀ ਵਰਤੋਂ ਨਾਲ ਇਸ ਖ਼ਤਰਨਾਕ ਵਾਇਰਸ ਨਾਲ ਮੁਕਾਬਲੇ ’ਚ ਮਦਦ ਮਿਲ ਸਕਦੀ ਹੈ।

PunjabKesari
ਇਕ ਅਧਿਐਨ ਮੁਤਾਬਕ ਕੋਰੋਨਾ ਨਾਲ ਨਜਿੱਠਣ ’ਚ ਗ੍ਰੀਨ ਟੀ ਮਦਦਗਾਰ ਹੋ ਸਕਦੀ ਹੈ। ਅਸਲ ’ਚ ਗ੍ਰੀਨ ਟੀ ’ਚ ਗੈਲੋਕੈਟੇਚਿਨ ਨਾਂ ਦਾ ਕੰਪਾਊਂਡ ਪਾਇਆ ਜਾਂਦਾ ਹੈ। ਇਸ ਕੰਪਾਊਂਡ ਦੀ ਮਦਦ ਨਾਲ ਇਕ ਅਜਿਹੀ ਦਵਾਈ ਵਿਕਸਿਤ ਹੋ ਸਕਦੀ ਹੈ ਜਿਹੜੀ ਕੋਰੋਨਾ ਦਾ ਕਾਰਨ ਬਣਨ ਵਾਲੇ ਸਾਰਸ-ਕੋਵ-2 ਵਾਇਰਸ ਨਾਲ ਮੁਕਾਬਲਾ ਕਰ ਸਕਦੀ ਹੈ। ਬਰਤਾਨੀਆ ਦੀ ਸਵਾਨਸੀ ਯੂਨੀਵਰਸਿਟੀ ਦੇ ਖੋਜਕਰਤਾ ਇਸ ਗੱਲ ਨੂੰ ਪਰਖ ਰਹੇ ਹਨ ਕਿ ਗਰੀਨ ਟੀ ਜ਼ਰੀਏ ਇਸ ਵਾਇਰਸ ਨਾਲ ਨਜਿੱਠਣ ’ਚ ਸਮਰੱਥ ਦਵਾਈ ਕਿਵੇਂ ਵਿਕਸਤ ਕੀਤੀ ਜਾ ਸਕਦੀ ਹੈ।

PunjabKesari ਅਧਿਐਨ ਨਾਲ ਜੁੜੇ ਡਾ. ਨੇ ਕਿਹਾ ਕਿ ਸਾਡੇ ਨਤੀਜਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਗ੍ਰੀਨ ਟੀ ’ਚ ਪਾਏ ਜਾਣ ਵਾਲਾ ਇਕ ਕੰਪਾਊਂਡ ਕੋਰੋਨਾ ਵਾਇਰਸ ਨਾਲ ਮੁਕਾਬਲਾ ਕਰ ਸਕਦਾ ਹੈ।’ ਸਵਾਨਸੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਸੁਰੇਸ਼ ਨੇ ਕਿਹਾ ਕਿ ਹਾਲੇ ਇਹ ਖੋਜ ਸ਼ੁਰੂਆਤੀ ਦੌਰ ’ਚ ਹੈ। ਇਸ ’ਚ ਹਾਲੇ ਲੰਬਾ ਸਮਾਂ ਲੱਗੇਗਾ ਪਰ ਗ੍ਰੁੀਨ ਟੀ ਦੇ ਗੈਲੋਕੈਟੇਚਿਨ ਕੰਪਾਊਂਡ ਨਾਲ ਭਰਪੂਰ ਸੰਭਾਵਨਾ ਦਿਸੀ ਹੈ। ਇਸ ਅਧਿਐਨ ਨਾਲ ਜੁੜੇ ਪ੍ਰੋਫੈਸਰ ਐਂਡਿ੍ਰਊ ਮੌਰਿਸ ਨੇ ਕਿਹਾ ਕਿ ਇਸ ਉਤਸ਼ਾਹਜਨਕ ਖੋਜ ਤੋਂ ਜ਼ਾਹਿਰ ਹੁੰਦਾ ਹੈ ਕਿ ਇੰਫੈਕਟਿਡ ਰੋਗਾਂ ਖ਼ਿਲਾਫ਼ ਕੁਦਰਤੀ ਉਤਪਾਦ ਹੁਣ ਵੀ ਅਹਿਮ ਵਸੀਲਾ ਹੈ।’


Aarti dhillon

Content Editor

Related News