ਤਾਂਬੇ ਦੇ ਭਾਂਡੇ ''ਚ ਪਾਣੀ ਪੀਣ ਨਾਲ ਹੁੰਦੇ ਨੇ ਇਹ ਫਾਇਦੇ

06/05/2020 9:34:10 AM

ਨਵੀਂ ਦਿੱਲੀ(ਬਿਊਰੋ)— ਆਯੁਰਵੇਦ 'ਚ ਪੰਜ ਧਾਤੂਆਂ ਦੇ ਭਾਂਡਿਆਂ 'ਚ ਖਾਣਾ ਵਧੀਆ ਬਣਾਇਆ ਗਿਆ ਹੈ ਅਤੇ ਇਸ ਦੇ ਫਾਇਦਿਆਂ ਨੂੰ ਸਾਇੰਸ ਵੀ ਮੰਨਦੀ ਹੈ। ਇਸੇ ਤਰ੍ਹਾਂ ਤਾਂਬੇ ਦੇ ਭਾਂਡੇ ਦੀ ਵੀ ਅਜਿਹੀ ਹੀ ਖਾਸੀਅਤ ਹੈ, ਜੋ ਤੁਹਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਤਾਂਬੇ ਦੇ ਭਾਂਡੇ 'ਚ ਪਾਣੀ ਰੱਖਣ ਨਾਲ ਇਹ ਕੁਦਰਤੀ ਤਰੀਕੇ ਨਾਲ ਪਾਣੀ ਨੂੰ ਸਾਫ ਕਰਦਾ ਹੈ। ਇਹ ਪਾਣੀ 'ਚ ਮੌਜੂਦ ਬੈਕਟੀਰੀਆ ਨੂੰ ਨਸ਼ਟ ਕਰ ਦਿੰਦਾ ਹੈ, ਜਿਸ ਨਾਲ ਪਾਣੀ ਸਾਫ ਹੋ ਜਾਂਦਾ ਹੈ ਅਤੇ ਸਰੀਰ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਦਾ ਹੈ। ਤਾਂਬੇ 'ਚ ਮਹੱਤਵਪੂਰਨ ਟ੍ਰੇਸ ਮਿਨਰਲ ਹੁੰਦੇ ਹਨ ਜੋ ਮਨੁੱਖ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ 'ਚ ਐਂਟੀਆਕਸੀਡੈਂਟ ਹੁੰਦੇ ਹਨ, ਜ਼ਹਿਰੀਲੇ ਪਦਾਰਥ ਨੂੰ ਬੇਅਸਰ ਕਰਨ 'ਚ ਮਦਦ ਕਰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਤਾਂਬੇ ਦੇ ਬਰਤਨ 'ਚ ਪਾਣੀ ਪੀਣ ਦੇ ਕੀ ਫਾਇਦੇ ਹੁੰਦੇ ਹਨ।
ਬੈਕਟੀਰੀਆ ਤੋਂ ਰੱਖਿਆ ਕਰਦਾ ਹੈ
ਤਾਂਬਾ ਯਾਨੀ ਕਾਪਰ, ਸਿੱਧੇ ਤੌਰ 'ਤੇ ਤੁਹਾਡੇ ਸਰੀਰ 'ਚ ਕਾਪਰ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਬੀਮਾਰੀ ਪੈਦਾ ਕਰਨ ਵਾਲੇ ਬੈਕਟੀਰੀਆ ਤੋਂ ਸੁਰੱਖਿਆ ਦਿੰਦਾ ਹੈ। ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੂਰੀ ਤਰ੍ਹਾਂ ਸ਼ੁੱਧ ਮੰਨਿਆ ਜਾਂਦਾ ਹੈ। ਇਹ ਸਾਰੇ ਡਾਇਰੀਆ, ਪੀਲੀਆ ਅਤੇ ਹੋਰ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰ ਦਿੰਦਾ ਹੈ।
 ਪੇਟ ਦੀਆਂ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ
ਪੇਟੀ ਦੀਆਂ ਸਮੱਸਿਆਵਾਂ ਲਈ ਤਾਂਬੇ ਦੇ ਭਾਂਡੇ 'ਚ ਪਾਣੀ ਪੀਣਾ ਬੇਹੱਦ ਫਾਇਦੇਮੰਦ ਸਾਬਤ ਹੁੰਦਾ ਹੈ। ਰੋਜ਼ਾਨਾ ਇਸ ਦੀ ਵਰਤੋਂ ਪੇਟ ਦਰਦ, ਗੈਸ, ਐਸੀਡਿਟੀ ਅਤੇ ਕਬਜ਼ ਵਰਗੀਆਂ ਪਰੇਸ਼ਾਨੀਆਂ ਤੋਂ ਨਿਜਾਤ ਮਿਲ ਸਕਦੀ ਹੈ। ਐਨੀਮੀਆ ਦੀ ਸਮੱਸਿਆ ਤੋਂ ਵੀ ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਣ ਨਾਲ ਲਾਭ ਮਿਲਦਾ ਹੈ।
ਸਰੀਰ ਦੀ ਸੋਜ ਕਰੇ ਘੱਟ
ਤਾਂਬੇ 'ਚ ਐਂਟੀ-ਇੰਫਲੇਮੈਟਰੀ ਗੁਣ ਹੁੰਦੇ ਹਨ ਜੋ ਸਰੀਰ 'ਚ ਦਰਦ, ਖਿਚਾਅ ਅਤੇ ਸੋਜ ਦੀ ਸਮੱਸਿਆ ਨਹੀਂ ਹੋਣ ਦਿੰਦੇ ਹਨ।
ਕੈਂਸਰ ਨੂੰ ਰੋਕਣ 'ਚ ਫਾਇਦੇਮੰਦ
ਅਮਰੀਕਨ ਕੈਂਸਰ ਸੋਸਾਇਟੀ ਦੇ ਮੁਤਾਬਕ ਤਾਂਬਾ ਕੈਂਸਰ ਦੀ ਸ਼ੁਰੂਆਤ ਨੂੰ ਰੋਕਣ 'ਚ ਮਦਦ ਕਰਦਾ ਹੈ ਅਤੇ ਇਸ 'ਚ ਕੈਂਸਰ ਵਿਰੋਧੀ ਤੱਤ ਮੌਜੂਦ ਹੁੰਦੇ ਹਨ। ਸਰੀਰ ਦੀ ਅੰਦਰੂਨੀ ਸਫਾਈ ਲਈ ਤਾਂਬੇ ਦੇ ਭਾਂਡੇ 'ਚ ਪਾਣੀ ਪੀਣਾ ਕਾਫੀ ਲਾਭਦਾਇਕ ਹੁੰਦਾ ਹੈ। ਇਸ ਤੋਂ ਇਲਾਵਾ ਇਹ ਲੀਵਰ ਅਤੇ ਕਿਡਨੀ ਨੂੰ ਸਿਹਤਮੰਦ ਰੱਖਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨਾਲ ਨਜਿੱਠਣ ਲਈ ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਣਾ ਬੇਹੱਦ ਫਾਇਦੇਮੰਦ ਹੁੰਦਾ ਹੈ।
ਚਮੜੀ ਦੀ ਸਮੱਸਿਆ ਨੂੰ ਕਰੇ ਘੱਟ
ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਣ ਨਾਲ ਚਮੜੀ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਇਹ ਫੁੰਸੀਆਂ, ਕਿੱਲ ਚਮੜੀ ਦੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਂਦਾ ਹੈ, ਜਿਸ ਨਾਲ ਚਮੜੀ ਸਾਫ ਅਤੇ ਚਮਕਦਾਰ ਦਿਖਾਈ ਦਿੰਦੀ ਹੈ।
ਪਾਚਣਤੰਤਰ ਕਰੇ ਵਧੀਆ
ਤਾਂਬੇ ਦਾ ਪਾਣੀ ਪਾਚਣਤੰਤਰ ਨੂੰ ਮਜ਼ਬੂਤ ਕਰਦਾ ਹੈ। ਰਾਤ ਦੇ ਸਮੇਂ ਤਾਂਬੇ ਦੇ ਭਾਂਡੇ 'ਚ ਪਾਣੀ ਰੱਖ ਕੇ ਸਵੇਰੇ ਪਾਣੀ ਪਾਣੀ ਨਾਲ ਪਾਚਣਤੰਤਰ ਸਹੀ ਰਹਿੰਦਾ ਹੈ।
 ਬਲੱਡ ਪ੍ਰੈਸ਼ਰ ਕਰੇ ਕੰਟਰੋਲ
ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਦਿਲ ਨੂੰ ਸਿਹਤਮੰਦ ਬਣਾਏ ਰੱਖਣ ਲਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦਾ ਹੈ। ਇਸ ਦੇ ਇਲਾਵਾ ਇਹ ਹਾਰਟ ਅਟੈਕ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।
ਜ਼ਖਮਾਂ ਨੂੰ ਭਰਦਾ ਹੈ ਜਲਦੀ
ਤਾਂਬੇ 'ਚ ਐਂਟੀ-ਵਾਇਰਲ, ਐਂਟੀ ਬੈਕਟੀਰੀਅਲ ਅਤੇ ਐਂਟੀ ਇੰਫਲੇਮੈਟਰੀ ਗੁਣ ਹੁੰਦੇ ਹਨ, ਜੋ ਜ਼ਖਮਾਂ ਨੂੰ ਜਲਦੀ ਭਰਨ 'ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਹ ਹਿਊਮਨ ਸਿਸਟਮ ਨੂੰ ਸਹੀ ਕਰਕੇ ਨਵੀਆਂ ਕੋਸ਼ਿਕਾਵਾਂ ਦੇ ਉਤਪਾਦਨ 'ਚ ਮਦਦ ਕਰਦਾ ਹੈ। ਇਹ ਸਰੀਰ ਦੇ ਅੰਦਰ ਹੋਣ ਵਾਲੇ ਜ਼ਖਮਾਂ ਨੂੰ ਜਲਦੀ ਭਰਨ 'ਚ ਮਦਦ ਕਰਦਾ ਹੈ। ਖਾਸ ਕਰਕੇ ਪੇਟ ਦੇ।


manju bala

Content Editor

Related News