Health Tips: ਰੋਜ਼ਾਨਾ ਕਰੋ ਅਨਾਨਾਸ ਦਾ ਸੇਵਨ, ਭਾਰ ਘੱਟ ਹੋਣ ਸਣੇ ਸਰੀਰ ਨੂੰ ਹੋਣਗੇ ਇਹ ਫ਼ਾਇਦੇ

09/15/2023 6:13:06 PM

ਜਲੰਧਰ - ਅਨਾਨਾਸ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅਨਾਨਾਸ ਰਸੀਲਾ ਅਤੇ ਖੱਟਾ-ਮਿੱਠਾ ਫਲ ਹੈ। ਖੂਨ ਦੀ ਕਮੀ ਹੋਣ 'ਤੇ ਅਨਾਨਾਸ ਦਾ ਜੂਸ ਪੀਣ ਨਾਲ ਬਹੁਤ ਫ਼ਾਇਦੇ ਹੁੰਦੇ ਹਨ। ਇਸ 'ਚ ਵਿਟਾਮਿਨ-ਏ, ਕੈਲਸ਼ੀਅਮ, ਪੋਟਾਸ਼ੀਅਮ, ਵਿਟਾਮਿਨ-ਸੀ, ਮੈਗਨੀਜ, ਜਿੰਕ, ਫਾਈਬਰ, ਐਂਟੀ-ਆਕਸਜੀਡੈਂਟ, ਫਾਸਫੋਰਸ ਆਦਿ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦਾ ਹੈ। ਇਹ ਪਾਚਨ ਤੰਤਰ ਨੂੰ ਮਜ਼ਬੂਤ ਰੱਖਦਾ ਹੈ, ਰੋਗ ਪ੍ਰਤੀਰੋਧਕ ਸ਼ਮਤਾ 'ਤੇ ਪ੍ਰਭਾਵ ਪਾਉਂਦਾ ਹੈ। ਇਹ ਫਲ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਇਸ ਨੂੰ ਕੱਚਾ ਵੀ ਖਾਂ ਸਕਦੇ ਹੋ ਅਤੇ ਜੂਸ ਵੀ ਪੀ ਸਕਦੇ ਹੋ। ਰੋਜ਼ਾਨਾ ਅਨਾਨਾਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ.... 

ਭਾਰ ਘੱਟ ਹੁੰਦਾ ਹੈ
ਜੇਕਰ ਤੁਸੀਂ ਆਪਣਾ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਅਨਾਨਾਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਭਾਰ ਘੱਟ ਹੁੰਦਾ ਹੈ। ਅਨਾਨਾਸ 'ਚ ਫਾਈਬਰ, ਕੈਲੋਰੀ ਅਤੇ ਕਾਰਬੋਹਾਈਡ੍ਰੇਟ ਘੱਟ ਮਾਤਰਾ 'ਚ ਪਾਏ ਜਾਂਦੇ ਹਨ। ਇਸ ਨਾਲ ਤੁਹਾਡੀ ਭੁੱਖ ਕੰਟਰੋਲ 'ਚ ਰਹਿੰਦੀ ਹੈ ਅਤੇ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬਚਦੇ ਹੋ।

ਇਮਿਊਨ ਸਿਸਟਮ ਹੁੰਦਾ ਹੈ ਮਜ਼ਬੂਤ 
ਅਨਾਨਾਸ 'ਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫਾਈਬਰ, ਵਿਟਾਮਿਨ-ਸੀ ਆਦਿ ਤੱਤ ਪਾਏ ਜਾਂਦੇ ਹਨ। ਅਨਾਨਾਸ 'ਚ ਵਿਟਾਮਿਨ-ਸੀ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਹ ਸਵਾਦ ਵਿੱਚ ਥੋੜ੍ਹਾ ਖੱਟਾ ਹੁੰਦਾ ਹੈ। ਇਹ ਪਾਚਨ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ।

ਹੱਡੀਆਂ ਮਜ਼ਬੂਤ ਹੁੰਦੀਆਂ ਹਨ
ਅਨਾਨਾਸ ਵਿੱਚ ਕੈਲਸੀਅਮ, ਮੈਗਜ਼ੀਨ, ਵਿਟਾਮਿਨ, ਐਂਟੀ-ਆਕਸੀਡੈਂਟ, ਗੁਣ ਹੁੰਦੇ ਹਨ। ਇਹ ਹੱਡੀਆਂ ਦੇ ਦਰਦ ਨੂੰ ਦੂਰ ਕਰਦੇ ਹਨ ਅਤੇ ਨਾਲ ਹੀ ਹੱਡੀਆਂ ਨੂੰ ਮਜ਼ਬੂਤ ​​ਬਣਾਉਣ 'ਚ ਵੀ ਮਦਦਗਾਰ ਹਨ।  

ਸਹੀ ਰਹਿੰਦਾ ਹੈ ਪਾਚਨ-ਤੰਤਰ
ਪਾਚਨ ਨੂੰ ਬਿਹਤਰ ਬਣਾਈ ਰੱਖਣ ਲਈ ਅਨਾਨਾਸ ਦਾ ਸੇਵਨ ਕਰੋ। ਅਨਾਨਾਸ 'ਚ ਹਾਈ ਫਾਈਬਰ ਅਤੇ ਪਾਣੀ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਇਸ ਨਾਲ ਢਿੱਡ ਦੀਆਂ ਸਾਰੀਆਂ ਮਸੱਸਿਆਵਾਂ ਅਤੇ ਕਬਜ਼ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ।

ਸਿਹਤਮੰਦ ਰਹਿੰਦਾ ਹੈ ਦਿਲ 
ਅਨਾਨਾਸ ਵਿੱਚ ਹਾਈ ਫਾਈਬਰ, ਪੋਟਾਸ਼ੀਅਮ ਅਤੇ ਵਿਟਾਮਿਨ-ਸੀ ਵਰਗੇ ਪੌਸ਼ਟਿਤ ਤੱਤ ਪਾਏ ਜਾਂਦੇ ਹਨ, ਜੋ ਦਿਲ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਸਾਰੇ ਪੌਸ਼ਟਿਕ ਤੱਤ ਕੋਲੇਸਟ੍ਰੋਲ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣ 'ਚ ਮਦਦ ਕਰਦੇ ਹਨ। ਇਸ ਨਾਲ ਕਿਡਨੀ 'ਚ ਹੋਣ ਵਾਲੀ ਪੱਥਰੀ ਦਾ ਖ਼ਤਰਾ ਵੀ ਘੱਟ ਜਾਂਦਾ ਹੈ। 


rajwinder kaur

Content Editor

Related News