Health Tips : ਦਿਲ ਲਈ ਲਾਹੇਵੰਦ ਹੈ 'ਲੌਂਗਾਂ ਦਾ ਤੇਲ', ਦੰਦਾਂ ਦੇ ਦਰਦ ਤੋਂ ਵੀ ਦਿਵਾਉਂਦਾ ਹੈ ਰਾਹਤ
Friday, Sep 23, 2022 - 01:00 PM (IST)

ਨਵੀਂ ਦਿੱਲੀ- ਲੌਂਗਾਂ ਦੀ ਖੁਸ਼ਬੂ ਕਈ ਲੋਕਾਂ ਨੂੰ ਪਸੰਦ ਹੁੰਦੀ ਹੈ। ਹਮੇਸ਼ਾ ਇਸ ਦਾ ਇਸਤੇਮਾਲ ਅਸੀਂ ਆਪਣੇ ਖਾਣੇ ਦਾ ਸਵਾਦ ਵਧਾਉਣ ਲਈ ਕਰਦੇ ਹਾਂ, ਪਰ ਕੀ ਤੁਸੀਂ ਕਦੇ ਲੌਂਗਾਂ ਦੇ ਤੇਲ ਦਾ ਇਸਤੇਮਾਲ ਕੀਤਾ ਹੈ। ਜੀ ਹਾਂ ਲੌਂਗਾਂ ਦੀ ਤਰ੍ਹਾਂ ਹੀ ਲੌਂਗਾਂ ਦਾ ਤੇਲ ਵੀ ਖਾਣੇ ਦਾ ਸਵਾਦ ਵਧਾਉਂਦਾ ਹੈ। ਨਾਲ ਹੀ ਇਸ ਤੇਲ ਨਾਲ ਸਰੀਰ ਦੀਆਂ ਕਈ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਖ਼ਾਸ ਤੌਰ 'ਤੋ ਲੌਂਗਾਂ ਦਾ ਤੇਲ ਇਨਫੈਕਸ਼ਨ ਦੀ ਪਰੇਸ਼ਾਨੀ ਨੂੰ ਦੂਰ ਕਰਨ 'ਚ ਤੁਹਾਡੀ ਮਦਦ ਕਰ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸ ਆਰਟੀਕਲ 'ਚ ਲੌਂਗਾਂ ਦੇ ਤੇਲ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ 'ਚ ਦੱਸਾਂਗੇ।
ਲੌਂਗਾਂ ਦੇ ਤੇਲ ਦੇ ਫ਼ਾਇਦੇ
ਓਰਲ ਹੈਲਥ
ਲੌਂਗਾਂ ਦਾ ਤੇਲ ਤੁਹਾਡੇ ਦੰਦਾਂ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦਾ ਹੈ। ਖ਼ਾਸ ਤੌਰ 'ਤੇ ਇਹ ਤੇਲ ਦੰਦਾਂ ਦੇ ਦਰਦ ਨੂੰ ਘੱਟ ਕਰਨ 'ਚ ਅਸਰਦਾਰ ਹਨ। ਨਾਲ ਹੀ ਇਹ ਮੂੰਹ ਦੀ ਬਦਬੂ ਨੂੰ ਵੀ ਘੱਟ ਕਰ ਸਕਦਾ ਹੈ। ਜੇਕਰ ਤੁਹਾਡੇ ਮੂੰਹ 'ਚੋਂ ਬਦਬੂ ਆ ਰਹੀ ਹੈ ਤਾਂ ਲੌਂਗਾਂ ਦੇ ਤੇਲ ਨਾਲ ਕੁਰਲੀ ਕਰ ਲਓ। ਇਸ ਨਾਲ ਤੁਹਾਨੂੰ ਕਾਫ਼ੀ ਲਾਭ ਮਿਲੇਗਾ।
ਕੈਂਸਰ ਤੋਂ ਕਰੇ ਬਚਾਅ
ਲੌਂਗਾਂ ਦਾ ਤੇਲ ਕੈਂਸਰ ਵਰਗੀ ਗੰਭੀਰ ਬੀਮਾਰੀ ਨੂੰ ਰੋਕਣ 'ਚ ਅਸਰਦਾਰ ਸਾਬਤ ਹੋ ਸਕਦਾ ਹੈ। ਇਸ ਤੇਲ 'ਚ ਯੂਜੇਨਾਲ ਨਾਂ ਦਾ ਇਕ ਖ਼ਾਸ ਤੱਤ ਪਾਇਆ ਜਾਂਦਾ ਹੈ ਜੋ ਕੈਂਸਰ ਤੋਂ ਬਚਾਅ ਕਰ ਸਕਦਾ ਹੈ। ਜੇਕਰ ਤੁਹਾਨੂੰ ਕੈਂਸਰ ਹੋਣ ਦਾ ਖਤਰਾ ਹੈ ਤਾਂ ਤੁਸੀਂ ਇਸ ਤੇਲ ਦਾ ਇਸਤੇਮਾਲ ਕਰੋ।
ਇਮਿਊਨਿਟੀ ਨੂੰ ਕਰੋ ਬੂਸਟ
ਲੌਂਗਾਂ ਦੇ ਤੇਲ ਦਾ ਇਸਤੇਮਾਲ ਕਰਨ ਨਾਲ ਤੁਹਾਡੀ ਇਮਿਊਨਿਟੀ ਬੂਸਟ ਹੋ ਸਕਦੀ ਹੈ। ਇਸ ਤੇਲ 'ਚ ਮੌਜੂਦ ਗੁਣ ਤੁਹਾਡੀ ਇਮਿਊਨਿਟੀ ਪ੍ਰਤੀਕਿਰਿਆ ਨੂੰ ਬਿਹਤਰ ਕਰਦਾ ਹੈ, ਜਿਸ ਨਾਲ ਤੁਸੀਂ ਸੰਕਰਮਣ ਅਤੇ ਬੈਕਟੀਰੀਅਲ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ।
ਦਿਲ ਨੂੰ ਰੱਖੇ ਸਿਹਤਮੰਦ
ਦਿਲ ਨੂੰ ਸਿਹਤਮੰਦ ਰੱਖਣ ਲਈ ਲੌਂਗਾਂ ਦੇ ਤੇਲ ਦਾ ਇਸਤੇਮਾਲ ਕਰੋ। ਇਹ ਕੋਲੈਸਟਰਾਲ ਅਤੇ ਹਾਈ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਦਿਲ ਨੂੰ ਹੈਲਦੀ ਰੱਖਣ 'ਚ ਤੁਹਾਡੀ ਮਦਦ ਕਰ ਸਕਦਾ ਹੈ।