ਮਿੱਟੀ ਦੇ ਭਾਂਡਿਆਂ ''ਚ ਖਾਣਾ ਬਣਾਉਣ ਨਾਲ ਘੱਟ ਹੁੰਦਾ ਕੈਂਸਰ ਦਾ ਖਤਰਾ

Sunday, Mar 15, 2020 - 03:22 PM (IST)

ਮਿੱਟੀ ਦੇ ਭਾਂਡਿਆਂ ''ਚ ਖਾਣਾ ਬਣਾਉਣ ਨਾਲ ਘੱਟ ਹੁੰਦਾ ਕੈਂਸਰ ਦਾ ਖਤਰਾ

ਜਲੰਧਰ— ਪੁਰਾਣੇ ਸਮੇਂ 'ਚ ਸਾਰੇ ਲੋਕ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਖਾਣਾ ਪਕਾਉਂਣ ਲਈ ਕਰਦੇ ਸਨ, ਜੋ ਸਿਹਤ ਲਈ ਸਿਹਤਮੰਦ ਹੁੰਦਾ ਸੀ। ਸਮਾਂ ਬਦਲ ਜਾਣ ਨਾਲ ਬਹੁਤ ਸਾਰੇ ਬਦਲਾਅ ਆਉਣੇ ਸ਼ੁਰੂ ਹੋ ਗਏ, ਜਿਸ ਦਾ ਸਭ ਤੋਂ ਵੱਧ ਅਸਰ ਰਸੋਈ ਘਰ 'ਤੇ ਪਿਆ ਹੈ। ਸਾਡੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਤੌਰ ਤਰੀਕੇ ਪਹਿਲਾਂ ਨਾਲੋਂ ਕਾਫੀ ਬਦਲ ਗਏ ਹਨ। ਇਨ੍ਹਾਂ ਬਦਲਾਵਾਂ ਦੇ ਕਾਰਨ ਹੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਪੈਦਾ ਹੋ ਰਹੀਆਂ ਹਨ, ਜਿਨ੍ਹਾਂ ਨਾਲ ਨਜਿੱਠਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ 'ਚ ਲੋੜ ਹੈ ਕੁਝ ਚੀਜ਼ਾਂ ਨੂੰ ਅਪਣਾਉਣ ਦੀ, ਜੋ ਸਿਹਤਮੰਦ ਜ਼ਿੰਦਗੀ ਲਈ ਬਹੁਤ ਜ਼ਰੂਰੀ ਹਨ। ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਨ੍ਹਾਂ ਭਾਂਡਿਆਂ 'ਚ ਖਾਣਾ ਬਣਾਉਣ ਨਾਲ ਵਧੀਆ ਅਤੇ ਸੁਆਦ ਬਣਦਾ ਹੈ।
ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਦੇ ਫਾਇਦੇ...

1. ਸਿਹਤਮੰਦ ਭੋਜਨ
ਮਿੱਟੀ ਦੇ ਭਾਂਡਿਆਂ 'ਚ ਬਣਨ ਵਾਲਾ ਭੋਜਨ ਸਿਹਤਮੰਦ ਹੁੰਦਾ ਹੈ। ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਨਾਲ ਖਾਣੇ 'ਚੋਂ ਨਿਕਲਣ ਵਾਲੀ ਗੈਸ ਬਾਹਰ ਨਹੀਂ ਨਿਕਲ ਸਕਦੀ, ਜਿਸ ਕਾਰਨ ਖਾਣੇ 'ਚ ਪੋਸ਼ਟਿਕ ਤੱਤ 'ਚ ਰਹਿ ਜਾਂਦੇ ਹਨ। ਇਸ ਨਾਲ ਭੋਜਨ ਜ਼ਿਆਦਾ ਹੈਲਦੀ ਹੋ ਜਾਂਦਾ ਹੈ।

PunjabKesari

2. ਸੁਆਦ ਭੋਜਨ ਬਣਦਾ ਹੈ
ਦੂਜੇ ਭਾਂਡਿਆਂ ਦੇ ਮੁਕਾਬਲੇ ਮਿੱਟੀ ਦੇ ਭਾਂਡਿਆਂ 'ਚ ਬਣਿਆ ਭੋਜਨ ਜ਼ਿਆਦਾ ਵਧੀਆ ਅਤੇ ਸੁਆਦ ਹੁੰਦਾ ਹੈ। ਮਿੱਟੀ ਦੇ ਭਾਂਡਿਆਂ 'ਚ ਭੋਜਨ ਨੂੰ ਬਣਨ 'ਚ ਥੋੜ੍ਹਾ ਜ਼ਿਆਦਾ ਸਮਾਂ ਲੱਗਦਾ ਹੈ ਪਰ ਅਜਿਹਾ ਖਾਣਾ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ।

3. ਖਾਣਾ ਜਲਦੀ ਖਰਾਬ ਨਹੀਂ ਹੁੰਦਾ
ਮਿੱਟੀ ਦੇ ਭਾਂਡਿਆਂ 'ਚ ਬਣਨ ਵਾਲਾ ਖਾਣਾ ਜਲਦੀ ਖਰਾਬ ਨਹੀਂ ਹੁੰਦਾ। ਇਸ ਦਾ ਖਾਸ ਕਾਰਨ ਇਹ ਹੈ ਕਿ ਖਾਣੇ ਨੂੰ ਬਣਨ 'ਚ ਸਮਾਂ ਲੱਗਦਾ ਹੈ, ਜਿਸ ਕਾਰਨ ਖਾਣਾ ਜ਼ਿਆਦਾ ਦੇਰ ਤੱਕ ਤਾਜ਼ਾ ਰਹਿੰਦਾ ਹੈ।

PunjabKesari
4. ਘੱਟ ਹੁੰਦੈ ਕੈਂਸਰ ਹੋਣ ਦਾ ਖਤਰਾ
ਮਿੱਟੀ ਦੇ ਭਾਂਡਿਆਂ 'ਚ ਭੋਜਨ ਪਕਾਉਣ ਨਾਲ ਇਹ ਖਾਣੇ 'ਚ ਮੌਜੂਦ ਐਸਿਡ ਦੇ ਨਾਲ ਕ੍ਰਿਰਿਆ ਕਰਦਾ ਹੈ ਅਤੇ ਪੀ. ਐੱਚ. ਨੂੰ ਕੰਟਰੋਲ ਕਰਦਾ ਹੈ। ਇਹ ਸਰੀਰ 'ਚ ਐਸੀਟਿਕ ਕੋਸ਼ੀਕਾਵਾਂ ਨੂੰ ਵਧਾਉਣ ਤੋਂ ਰੋਕਦਾ ਹੈ, ਜਿਸ ਨਾਲ ਕੈਂਸਰ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।

5. ਮਿਨਰਲਸ ਅਤੇ ਵਿਟਾਮਿਨਸ ਨਾਲ ਭਰਪੂਰ
ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਨਾਲ ਤੁਹਾਡਾ ਭੋਜਨ ਵੱਧ ਪੋਸ਼ਟਿਕ ਹੋ ਜਾਂਦਾ ਹੈ। ਇਨ੍ਹਾਂ ਭਾਂਡਿਆਂ 'ਚ ਭੋਜਨ ਬਣਾਉਣ ਨਾਲ ਕੈਲਸ਼ੀਅਮ, ਫਾਸਫੋਰਸ, ਆਇਰਨ, ਮੈਗਨੀਸ਼ੀਅਮ, ਸਲਫਰ ਵਰਗੇ ਮਿਨਰਲਸ ਅਤੇ ਵਿਟਾਮਿਨਸ ਵੱਧ ਮਾਤਰਾ 'ਚ ਭੋਜਨ 'ਚ ਸ਼ਾਮਲ ਹੋ ਜਾਂਦੇ ਹਨ।

PunjabKesari

6. ਤੇਲ ਦੀ ਵਰਤੋਂ ਘੱਟ 
ਅੱਜ ਕੱਲ ਨਾਨ ਸਟਿਕ ਭਾਂਡਿਆਂ ਦੀ ਮੰਗ ਬਹੁਤ ਵੱਧ ਗਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮਿੱਟੀ ਦੇ ਭਾਂਡੇ ਇਹ ਕੰਮ ਵੀ ਕਰ ਦਿੰਦੇ ਹਨ। ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਲਈ ਜ਼ਿਆਦਾ ਤੇਲ ਜਾਂ ਪਾਣੀ ਦੀ ਲੋੜ ਨਹੀਂ ਪੈਂਦੀ। ਅਜਿਹੇ ਭਾਂਡੇ ਖਾਣੇ ਨੂੰ ਕੁਦਰਤੀ ਤਰੀਕੇ ਨਾਲ ਪਕਾ ਲੈਂਦੇ ਹਨ।

7. ਖਾਣੇ ਨੂੰ ਦੋਬਾਰਾ ਗਰਮ ਕਰਨ ਦੀ ਲੋੜ ਨਹੀਂ ਪੈਂਦੀ
ਜਦੋਂ ਤੁਸੀਂ ਖਾਣੇ ਨੂੰ ਗਰਮ ਕਰਦੇ ਹੋ ਤਾਂ ਖਾਣੇ 'ਚ ਪੋਸ਼ਟਿਕ ਤੱਤ ਘੱਟ ਹੋ ਜਾਂਦੇ ਹਨ ਅਤੇ ਉਹ ਭੋਜਨ ਤੁਹਾਡੇ ਲਈ ਫਾਇਦੇਮੰਦ ਨਹੀਂ ਹੁੰਦਾ। ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਨਾਲ ਇਹ ਜ਼ਿਆਦਾ ਦੇਰ ਤੱਕ ਗਰਮ ਰਹਿੰਦਾ ਹੈ ਕਿਉਂਕਿ ਇਸ ਦਾ ਤਾਪਮਾਨ ਲੰਬੇ ਸਮੇਂ ਤੱਕ ਬਰਕਾਰ ਰਹਿੰਦਾ ਹੈ ਅਤੇ ਖਾਣੇ ਨੂੰ ਦੋਬਾਰਾ ਗਰਮ ਕਰਨ ਦੀ ਲੋੜ ਨਹੀਂ ਪੈਂਦੀ।

PunjabKesari

ਪੜ੍ਹੋ ਇਹ ਖਬਰ ਵੀ  - ਪੱਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕਰੋਂ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ, ਮਿਲੇਗਾ ਲਾਭ


author

rajwinder kaur

Content Editor

Related News