ਮੂੰਹ ਦੀ ਬਦਬੂ ਅਤੇ ਦੰਦਾਂ ਦੇ ਦਰਦ ਨੂੰ ਦੂਰ ਕਰਦੀ ਹੈ ਦਾਲਚੀਨੀ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
Monday, Jan 25, 2021 - 10:38 AM (IST)
ਨਵੀਂ ਦਿੱਲੀ- ਦਾਲਚੀਨੀ ਹਰ ਘਰ ਵਿੱਚ ਪਾਈ ਜਾਂਦੀ ਹੈ। ਇਸ ਦੀ ਇੱਕ ਮਸਾਲੇ ਦੇ ਤੌਰ ਤੇ ਵੀ ਵਰਤੋਂ ਕੀਤੀ ਜਾਂਦੀ ਹੈ ਪਰ ਦਾਲਚੀਨੀ ਵਿੱਚ ਉਹ ਸਾਰੇ ਗੁਣ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਇਸ ਵਿੱਚ ਦਵਾਈਆਂ ਵਾਲੇ ਗੁਣ ਪਾਏ ਜਾਂਦੇ ਹਨ। ਇਸ ਲਈ ਆਯੁਰਵੈਦ ਵਿੱਚ ਇਸ ਨੂੰ ਦਵਾਈ ਦੇ ਤੌਰ ਤੇ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਸੋਜ ਅਤੇ ਦਰਦ ਨੂੰ ਘੱਟ ਕਰਨ ਵਾਲੇ ਗੁਣ ਪਾਏ ਜਾਂਦੇ ਹਨ। ਜੇਕਰ ਦਾਲਚੀਨੀ ਨਾਲ ਸ਼ਹਿਦ ਨੂੰ ਮਿਲਾ ਕੇ ਖਾਧਾ ਜਾਵੇ ਤਾਂ ਇਸ ਦੇ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ। ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਅਸੀਂ ਆਸਾਨੀ ਨਾਲ ਠੀਕ ਕਰ ਸਕਦੇ ਹਾਂ।
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਅੱਜ ਅਸੀਂ ਤੁਹਾਨੂੰ ਦੱਸਾਂਗੇ ਸ਼ਹਿਦ ਨਾਲ ਦਾਲਚੀਨੀ ਮਿਲਾ ਕੇ ਖਾਣ ਦੇ ਫ਼ਾਇਦੇ ਅਤੇ ਉਹ ਬਿਮਾਰੀਆਂ ਜਿਨ੍ਹਾਂ ਤੋਂ ਮਿਲਦੀ ਹੈ ਨਿਜ਼ਾਤ।
ਸ਼ਹਿਦ ਅਤੇ ਦਾਲਚੀਨੀ ਤੇ ਫ਼ਾਇਦੇ
ਮੋਟਾਪਾ: ਇਕ ਗਿਲਾਸ ਪਾਣੀ ਚ ਅੱਧਾ ਚਮਚ ਦਾਲਚੀਨੀ ਅਤੇ ਇਕ ਚਮਚ ਸ਼ਹਿਦ ਉਬਾਲ ਕੇ ਰੋਜ਼ ਪੀਓ। ਇਸ ਨਾਲ ਸਰੀਰ ਦੀ ਵਾਧੂ ਚਰਬੀ ਬਹੁਤ ਜਲਦੀ ਪਿਘਲਦੀ ਹੈ। ਇਸ ਦੇ ਨਾਲ-ਨਾਲ ਸਰੀਰ ਵਿਚ ਕੋਲੈਸਟਰੋਲ ਵੀ ਘੱਟ ਹੋ ਜਾਂਦਾ ਹੈੈ। ਇਸ ਲਈ ਰੋਜ਼ਾਨਾ ਦਾਲਚੀਨੀ ਅਤੇ ਸ਼ਹਿਦ ਇੱਕ ਕੱਪ ਪਾਣੀ ਵਿੱਚ ਉਬਾਲ ਕੇ ਜ਼ਰੂਰ ਪੀਓ।
ਦਿਲ ਦੀਆਂ ਬਿਮਾਰੀਆਂ: ਦਿਲ ਨੂੰ ਤੰਦਰੁਸਤ ਅਤੇ ਬੀਮਾਰੀਆਂ ਤੋਂ ਦੂਰ ਰੱਖਣ ਦੇ ਲਈ ਰੋਜ਼ਾਨਾ ਦਾਲਚੀਨੀ ਅਤੇ ਸ਼ਹਿਦ ਦੀ ਵਰਤੋਂ ਕਰੋ। ਤੁਸੀਂ ਇਸ ਦੀ ਵਰਤੋਂ ਰੋਟੀ ਤੇ ਲਗਾ ਕੇ ਵੀ ਕਰ ਸਕਦੇ ਹੋ ਅਤੇ ਚਾਹ ਵਿੱਚ ਮਿਲਾ ਕੇ ਵੀ ਪੀ ਸਕਦੇ ਹੋ।
ਕੈਂਸਰ: ਰੋਜ਼ਾਨਾ ਗਰਮ ਪਾਣੀ ਵਿਚ ਦਾਲਚੀਨੀ ਪਾਊਡਰ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਜਿਸ ਨਾਲ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ ਅਤੇ ਦਾਲਚੀਨੀ ਪਾਊਡਰ ਅਤੇ ਸ਼ਹਿਦ ਇਹ ਦੋਨੋਂ ਕੈਂਸਰ ਦੇ ਸੈੱਲਸ ਨੂੰ ਵਧਣ ਤੋਂ ਰੋਕਦੇ ਹਨ।
ਜੋੜਾਂ ਅਤੇ ਗੋਡਿਆਂ ਦਾ ਦਰਦ: ਜੇ ਤੁਹਾਡੇ ਜੋੜਾਂ ਵਿਚ ਦਰਦ ਰਹਿੰਦਾ ਹੈ ਤਾਂ ਲਗਾਤਾਰ ਇੱਕ ਮਹੀਨੇ ਤੱਕ ਦਿਨ ਵਿੱਚ ਦੋ ਵਾਰ ਗਰਮ ਪਾਣੀ ਵਿਚ ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਪੀਓ। ਇਸ ਦੇ ਨਾਲ-ਨਾਲ ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਦਰਦ ਵਾਲੀ ਜਗ੍ਹਾ ਤੇ ਮਾਲਿਸ਼ ਕਰੋ। ਇਸ ਨਾਲ ਦਰਦ ਤੋਂ ਤੁਰੰਤ ਰਾਹਤ ਮਿਲੇਗੀ।
ਸਰਦੀ ਜ਼ੁਕਾਮ ਅਤੇ ਖਾਂਸੀ: ਸਰਦੀਆਂ ਦੇ ਮੌਸਮ ਵਿੱਚ ਸਰਦੀ ਜ਼ੁਕਾਮ,ਖਾਂਸੀ ਅਤੇ ਬੁਖ਼ਾਰ ਦੀ ਸਮੱਸਿਆ ਹੋ ਜਾਣ ਤੇ ਦਾਲਚੀਨੀ ਪਾਊਡਰ , ਸ਼ਹਿਦ ਅਤੇ ਕਾਲੀ ਮਿਰਚ ਮਿਲਾ ਕੇ ਖਾਓ।ਇਸ ਦੇ ਨਾਲ ਇਹ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਅਤੇ ਸਰੀਰ ਨੂੰ ਅਨਰਜੀ ਵੀ ਮਿਲੇਗੀ।
ਢਿੱਡ ਦੇ ਰੋਗ: ਦਾਲਚੀਨੀ ਨੂੰ ਸ਼ਹਿਦ ਨਾਲ ਮਿਲਾ ਕੇ ਖਾਣ ਨਾਲ ਉਲਟੀ , ਦਸਤ, ਬਦਹਜ਼ਮੀ, ਗੈਸ, ਢਿੱਡ ਦਰਦ ਅਤੇ ਐਸੀਡਿਟੀ ਜਿਹੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਢਿੱਡ ਦਾ ਅਲਸਰ ਵੀ ਬਿਲਕੁਲ ਠੀਕ ਹੋ ਜਾਂਦਾ ਹੈ।
ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਸੋਜ ਦੀ ਸਮੱਸਿਆ: ਚਮੜੀ ਦੀ ਇਨਫੈਕਸ਼ਨ, ਦਰਦ, ਸੱਟ ਅਤੇ ਸੋਜ ਦੇ ਲਈ ਦਾਲਚੀਨੀ ਦੇ ਤੇਲ ਵਰਤੋਂ ਕਰੋ। ਇਸ ਦੇ ਨਾਲ ਨਾਲ ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਖਾਓ ਇਹ ਸਾਰੀਆਂ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਣਗੀਆਂ।
ਦੰਦਾਂ ਦਾ ਦਰਦ ਅਤੇ ਮੂੰਹ ਦੀ ਬਦਬੂ: ਜੇ ਤੁਹਾਡੇ ਮੂੰਹ ਵਿੱਚੋਂ ਬਦਬੂ ਆਉਂਦੀ ਹੈ ਅਤੇ ਦੰਦਾਂ ਵਿਚ ਦਰਦ ਰਹਿੰਦਾ ਹੈ ਤਾਂ ਇਸ ਨੂੰ ਦੂਰ ਕਰਨ ਦੇ ਲਈ ਰੋਜ਼ਾਨਾ ਦਾਲਚੀਨੀ ਮੂੰਹ ਵਿੱਚ ਰੱਖ ਕੇ ਚੂਸੋ। ਇਸ ਤਰ੍ਹਾਂ ਕਰਨ ਨਾਲ ਇਹ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਜੇ ਦੰਦ ਵਿੱਚ ਜ਼ਿਆਦਾ ਦਰਦ ਹੋ ਰਿਹਾ ਹੋਵੇ ਤਾਂ ਦਾਲਚੀਨੀ ਦਾ ਤੇਲ ਦਰਦ ਵਾਲੀ ਜਗ੍ਹਾ ਤੇ ਲਗਾਓ।
ਸਿਰਦਰਦ ਦੀ ਸਮੱਸਿਆ: ਸਿਰ ਦਰਦ ਦੀ ਸਮੱਸਿਆ ਹੋਣ ਤੇ ਦਾਲਚੀਨੀ ਸ਼ਹਿਦ ਵਿਚ ਮਿਲਾ ਕੇ ਮੱਥੇ ਤੇ ਲਗਾਓ। ਇਸ ਤੋਂ ਇਲਾਵਾ ਸਿਰਦਰਦ ਠੀਕ ਕਰਨ ਲਈ ਦਾਲਚੀਨੀ ਅਤੇ ਤੇਜਪੱਤੇ ਨੂੰ ਪੀਸ ਕੇ ਚੌਲਾਂ ਦੇ ਪਾਣੀ ਵਿੱਚ ਮਿਲਾ ਕੇ ਲਓ, ਸਿਰਦਰਦ ਤੋਂ ਨਿਜ਼ਾਤ ਮਿਲੇਗੀ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।