ਕਫ ਦਾ ਰਾਮਬਾਣ ਇਲਾਜ ਹੈ 'ਦਾਲਚੀਨੀ', ਠੰਢ ਦੇ ਮੌਸਮ 'ਚ ਇੰਝ ਕਰੋ ਸੇਵਨ

Friday, Oct 21, 2022 - 05:52 PM (IST)

ਕਫ ਦਾ ਰਾਮਬਾਣ ਇਲਾਜ ਹੈ 'ਦਾਲਚੀਨੀ', ਠੰਢ ਦੇ ਮੌਸਮ 'ਚ ਇੰਝ ਕਰੋ ਸੇਵਨ

ਜਲੰਧਰ (ਬਿਊਰੋ) : ਦਾਲਚੀਨੀ ਇੱਕ ਵਧੀਆ ਐਂਟੀਆਕਸੀਡੈਂਟ ਹੈ। ਦਾਲਚੀਨੀ ਨੂੰ ਐਂਟੀਆਕਸੀਡੈਂਟਸ ਨਾਲ ਭਰਪੂਰ ਮੰਨਿਆ ਜਾਂਦਾ ਹੈ। ਆਯੁਰਵੇਦ ਅਤੇ ਹੋਮਿਓਪੈਥੀ ਦੇ ਨਾਲ-ਨਾਲ ਐਲੋਪੈਥੀ 'ਚ ਲੌਂਗ ਦੇ ਗੁਣਾਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਦਾਲਚੀਨੀ ਦਾ ਮਸਾਲਾ ਰੁੱਖ ਦੇ ਸੱਕ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਦੇ ਰੁੱਖ ਬਹੁਤ ਉੱਚੇ ਅਤੇ ਵੱਡੇ ਹੁੰਦੇ ਹਨ। ਇਨ੍ਹਾਂ ਰੁੱਖਾਂ ਦੇ ਤਣੇ ਦੀ ਅੰਦਰਲੀ ਸੱਕ ਦਾਲਚੀਨੀ ਵਜੋਂ ਵਰਤੀ ਜਾਂਦੀ ਹੈ। ਇਸ ਦਰੱਖਤ ਦੇ ਪੱਤੇ ਜੜੀ ਬੂਟੀਆਂ ਦੇ ਤੌਰ 'ਤੇ ਵੀ ਵਰਤੇ ਜਾਂਦੇ ਹਨ ਅਤੇ ਇਹ ਚੰਗੇ ਇਲਾਜ ਦਾ ਕੰਮ ਕਰਦੇ ਹਨ। 
ਆਯੁਰਵੇਦ ਅਨੁਸਾਰ, ਦਾਲਚੀਨੀ ਇਕ ਬਹੁਤ ਹੀ ਗਰਮ ਮਸਾਲਾ ਹੈ, ਜੋ ਵਾਤ ਅਤੇ ਕਫ ਰੋਗਾਂ ਨੂੰ ਸੰਤੁਲਿਤ ਕਰਨ 'ਚ ਮਦਦ ਕਰਦਾ ਹੈ। ਹਾਲਾਂਕਿ, ਇਸ ਦਾ ਬਹੁਤ ਜ਼ਿਆਦਾ ਸੇਵਨ ਕਰਨ ਨਾਲ ਪਿੱਤ ਦੋਸ਼ 'ਚ ਵਾਧਾ ਹੁੰਦਾ ਹੈ। ਇਸ ਲਈ ਇਸ ਦੀ ਖਪਤ ਸੀਮਿਤ ਹੋਣੀ ਚਾਹੀਦੀ ਹੈ।

PunjabKesari

ਦਾਲਚੀਨੀ ਦੇ ਲਾਭ :-
ਜਿਵੇਂ ਦੱਸਿਆ ਗਿਆ ਹੈ ਕਿ ਦਾਲਚੀਨੀ ਵਾਤ ਅਤੇ ਕਫ ਨੂੰ ਕੰਟਰੋਲ ਕਰਦੀ ਹੈ। ਯਾਨੀਕਿ ਇਨ੍ਹਾਂ ਦੋਨਾਂ ਬੀਮਾਰੀਆਂ ਨੂੰ ਦਾਲਚੀਨੀ ਦੇ ਸੇਵਨ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਨ੍ਹਾਂ ਬੀਮਾਰੀਆਂ 'ਚ ਦਾਲਚੀਨੀ ਵਿਸ਼ੇਸ਼ ਤੌਰ 'ਤੇ ਫ਼ਾਇਦੇਮੰਦ ਹੁੰਦੀ ਹੈ।

1. ਪਾਚਨ ਸਬੰਧੀ ਸਮੱਸਿਆ
2. ਕੋਲੇਸਟ੍ਰੋਲ ਦੀ ਸਮੱਸਿਆ
3. ਬਲੱਡ ਪ੍ਰੈਸ਼ਰ ਦੀ ਸਮੱਸਿਆ
4. ਸ਼ੂਗਰ
5. ਮਾਹਵਾਰੀ ਦੀ ਸਮੱਸਿਆ
6. ਮਾਨਸਿਕ ਸਿਹਤ ਸਮੱਸਿਆਵਾਂ
7. ਕਫ
8. ਸਰਦੀ
9. ਬੁਖ਼ਾਰ
10. ਵਾਇਰਲ ਲਾਗ
11. ਫੰਗਲ ਦੀ ਲਾਗ

PunjabKesari

ਦਾਲਚੀਨੀ ਦਾ ਕਿੰਨਾ ਸੇਵਨ ਕਰਨਾ ਚਾਹੀਦਾ ਹੈ?
ਦਾਲਚੀਨੀ ਬਹੁਤ ਹੀ ਗਰਮ ਮਸਾਲਾ ਹੈ। ਜੇਕਰ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਐਸੀਡਿਟੀ, ਦਿਲ ਦੀ ਜਲਨ, ਚਮੜੀ 'ਤੇ ਖਾਰਸ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਰੋਜ਼ਾਨਾ ਇਸ ਨੂੰ ਸੀਮਤ ਮਾਤਰਾ 'ਚ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇੱਕ ਵਿਅਕਤੀ ਇੱਕ ਦਿਨ 'ਚ ਦਾਲਚੀਨੀ ਦੇ ਇੱਕ ਇੰਚ ਵੱਡੇ ਟੁਕੜੇ ਦਾ ਸੇਵਨ ਕਰ ਸਕਦਾ ਹੈ। ਜੇਕਰ ਤੁਸੀਂ ਦਾਲਚੀਨੀ ਪਾਊਡਰ ਦੀ ਵਰਤੋਂ ਕਰ ਰਹੇ ਹੋ, ਤਾਂ ਇਸ ਨੂੰ ਦਿਨ ਭਰ ਸਾਧਾਰਨ ਆਕਾਰ ਦੇ ਚਮਚ ਨਾਲ ਵਰਤੋ ਪਰ ਚਮਚਾ ਪੂਰਾ ਨਾ ਭਰੋ।

ਦਾਲਚੀਨੀ ਦੀ ਵਰਤੋਂ ਕਿਵੇਂ ਕਰੀਏ?
ਤੁਸੀਂ ਦਾਲ ਅਤੇ ਸਬਜ਼ੀ ਬਣਾਉਣ 'ਚ ਵੀ ਦਾਲਚੀਨੀ ਦੀ ਵਰਤੋਂ ਕਰ ਸਕਦੇ ਹੋ।
ਤੁਸੀਂ ਚਾਹ ਜਾਂ ਦਾਲਚੀਨੀ ਦਾ ਕਾੜ੍ਹਾ ਬਣਾ ਕੇ ਵੀ ਪੀ ਸਕਦੇ ਹੋ।
ਦਾਲਚੀਨੀ ਦਾ ਇੱਕ ਛੋਟਾ ਟੁਕੜਾ ਮੂੰਹ 'ਚ ਪਾ ਕੇ ਇਸ ਨੂੰ ਕੈਂਡੀ ਦੀ ਤਰ੍ਹਾਂ ਚੂਸੋ। 
ਤੁਸੀਂ ਦਾਲਚੀਨੀ ਪਾਊਡਰ ਦੀ ਫੰਕੀ ਨੂੰ ਦੁੱਧ ਨਾਲ ਵੀ ਲੈ ਸਕਦੇ ਹੋ।

PunjabKesari

ਜੇਕਰ ਤੁਹਾਨੂੰ ਖੰਘ ਹੈ ਤਾਂ ਕੀ ਕਰਨਾ ਹੈ?
ਸਰਦੀਆਂ ਦੇ ਮੌਸਮ 'ਚ ਗਲੇ 'ਚ ਖਰਾਸ਼, ਕਫ, ਜ਼ੁਕਾਮ ਜਾਂ ਬੁਖਾਰ ਦੀ ਸਮੱਸਿਆ ਬਹੁਤ ਜਲਦੀ ਹੋ ਜਾਂਦੀ ਹੈ ਕਿਉਂਕਿ ਠੰਢੀਆਂ ਹਵਾਵਾਂ ਸਰੀਰ ਦਾ ਤਾਪਮਾਨ ਤੇਜ਼ੀ ਨਾਲ ਘਟਾਉਂਦੀਆਂ ਹਨ ਅਤੇ ਵਾਇਰਲ ਇਨਫੈਕਸ਼ਨ ਹਾਵੀ ਹੋ ਜਾਂਦਾ ਹੈ। ਅਜਿਹੇ 'ਚ ਤੁਸੀਂ ਦਾਲਚੀਨੀ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਇੱਕ ਚਮਚ ਸ਼ਹਿਦ 'ਚ ਇੱਕ ਚੌਥਾਈ ਚਮਚਾ (1/4) ਦਾਲਚੀਨੀ ਪਾਊਡਰ ਮਿਲਾਓ। ਇਸ ਮਿਸ਼ਰਣ ਨੂੰ ਉਂਗਲੀ ਦੀ ਮਦਦ ਨਾਲ ਹੌਲੀ-ਹੌਲੀ ਚੱਟ ਕੇ ਖਾਓ। ਸਵੇਰੇ ਨਾਸ਼ਤੇ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ। ਤੁਹਾਨੂੰ ਜਲਦ ਹੀ ਲਾਭ ਮਿਲੇਗਾ।


author

sunita

Content Editor

Related News