ਦੁੱਧ ਦੇ ਪੌਸ਼ਟਿਕ ਤੱਤਾਂ ''ਚ ਕਈ ਗੁਣਾ ਵਾਧਾ ਕਰਦੇ ਨੇ ਦਾਲਚੀਨੀ ਤੇ ਸ਼ਹਿਦ, ਇਹ ਬੀਮਾਰੀਆਂ ਹੋ ਜਾਣਗੀਆਂ ਛੂਮੰਤਰ

Sunday, Jan 29, 2023 - 05:02 PM (IST)

ਨਵੀਂ ਦਿੱਲੀ- ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਹ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਸਿਹਤ ਮਾਹਿਰ ਹਰ ਕਿਸੇ ਨੂੰ ਚੰਗੀ ਤੰਦਰੁਸਤੀ ਲਈ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਦੁੱਧ ਸਾਡੇ ਦੰਦਾਂ ਅਤੇ ਹੱਡੀਆਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ 'ਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਵਰਗੇ ਤੱਤ ਪਾਏ ਜਾਂਦੇ ਹਨ। 

ਕੀ ਤੁਸੀਂ ਜਾਣਦੇ ਹੋ ਕਿ ਜੇਕਰ ਦੁੱਧ ਵਿੱਚ ਸ਼ਹਿਦ ਅਤੇ ਦਾਲਚੀਨੀ ਵਰਗੇ ਤੱਤ ਮਿਲਾਏ ਜਾਣ ਤਾਂ ਇਸ ਦੀ ਤਾਕਤ ਕਈ ਗੁਣਾ ਵੱਧ ਜਾਂਦੀ ਹੈ ਅਤੇ ਇਹ ਮਿਸ਼ਰਣ ਸਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਸ਼ਹਿਦ ਵਿਟਾਮਿਨ ਅਤੇ ਖਣਿਜਾਂ ਦੇ ਨਾਲ-ਨਾਲ ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ ਅਤੇ ਐਂਟੀ-ਇਨਫਲੇਮੇਟਰੀ ਗੁਣ, ਪੋਟਾਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ। ਆਓ ਜਾਣਦੇ ਹਾਂ ਸ਼ਹਿਦ ਅਤੇ ਦਾਲਚੀਨੀ ਮਿਲਾ ਕੇ ਦੁੱਧ ਪੀਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।

ਇਮਿਊਨਿਟੀ ਮਜ਼ਬੂਤ ​​ਹੁੰਦੀ ਹੈ

ਸਰਦੀਆਂ ਦੇ ਮੌਸਮ ਵਿੱਚ ਬੀਮਾਰੀਆਂ ਅਤੇ ਇਨਫੈਕਸ਼ਨ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਇਸ ਤੋਂ ਬਚਣ ਲਈ ਮਜ਼ਬੂਤ ​​ਇਮਿਊਨਿਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੀ ਇਮਿਊਨਿਟੀ ਘੱਟ ਹੈ ਤਾਂ ਤੁਹਾਨੂੰ ਦੁੱਧ 'ਚ ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਦੇ ਐਂਟੀਬੈਕਟੀਰੀਅਲ, ਐਂਟੀਫੰਗਲ ਅਤੇ ਐਂਟੀਇਨਫਲੇਮੇਟਰੀ ਗੁਣ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ।

PunjabKesari

ਇਹ ਵੀ ਪੜ੍ਹੋ : 40 ਸਾਲ ਦੀ ਉਮਰ ਤੋਂ ਬਾਅਦ ਕਰਵਾਉਂਦੇ ਰਹੋ ਨਿਯਮਿਤ ਮੈਡੀਕਲ ਚੈੱਕਅੱਪ, ਜਾਨਲੇਵਾ ਬੀਮਾਰੀਆਂ ਤੋਂ ਹੋਵੇਗਾ ਬਚਾਅ

ਪਾਚਨ ਨੂੰ ਕਰੇ ਬਿਹਤਰ

ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਦੁੱਧ ਪੀਣ ਨਾਲ ਪਾਚਨ ਸ਼ਕਤੀ ਠੀਕ ਹੁੰਦੀ ਹੈ। ਜਿਨ੍ਹਾਂ ਲੋਕਾਂ ਦਾ ਪੇਟ ਠੀਕ ਤਰ੍ਹਾਂ ਨਾਲ ਸਾਫ ਨਹੀਂ ਹੁੰਦਾ ਜਾਂ ਖਾਣਾ ਪਚਦਾ ਨਹੀਂ, ਉਨ੍ਹਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਸ਼ਹਿਦ ਅਤੇ ਦਾਲਚੀਨੀ ਗੈਸ ਅਤੇ ਐਸੀਡਿਟੀ ਤੋਂ ਰਾਹਤ ਦਿਵਾਉਂਦੇ ਹਨ।

PunjabKesari

ਕੋਲੇਸਟ੍ਰੋਲ ਨੂੰ ਕਰੇ ਘੱਟ 

ਇਸ ਸਮੇਂ ਕੋਲੈਸਟ੍ਰੋਲ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਲੈਸਟ੍ਰਾਲ ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਸਾਡੇ ਖੂਨ ਦੀਆਂ ਨਾੜੀਆਂ 'ਚ ਚਰਬੀ ਜਮ੍ਹਾ ਹੋਣ ਲੱਗਦੀ ਹੈ ਅਤੇ ਜੇਕਰ ਇਸ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਇਹ ਹਾਰਟ ਅਟੈਕ ਅਤੇ ਬ੍ਰੇਨ ਸਟ੍ਰੋਕ ਦੀ ਸਮੱਸਿਆ ਨੂੰ ਵਧਾ ਸਕਦੀ ਹੈ। ਇਸੇ ਲਈ ਕੋਲੈਸਟ੍ਰੋਲ ਦੀ ਬੀਮਾਰੀ ਸਿਹਤ ਲਈ ਘਾਤਕ ਹੈ। ਦਾਲਚੀਨੀ ਅਤੇ ਸ਼ਹਿਦ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਂਦੇ ਹਨ।

PunjabKesari

ਜੋੜਾਂ ਦੇ ਦਰਦ ਤੋਂ ਦੇਣ ਰਾਹਤ

ਜੋੜਾਂ ਦੇ ਦਰਦ ਤੋਂ ਪੀੜਤ ਲੋਕਾਂ ਲਈ ਦੁੱਧ, ਦਾਲਚੀਨੀ ਅਤੇ ਸ਼ਹਿਦ ਦਾ ਮਿਸ਼ਰਣ ਵੀ ਇੱਕ ਰਾਮਬਾਣ ਹੈ। ਦੁੱਧ ਵਿੱਚ ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਦੁੱਧ 'ਚ ਕੈਲਸ਼ੀਅਮ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ ਜਦਕਿ ਸ਼ਹਿਦ ਦੇ ਐਂਟੀ-ਇੰਫਲੇਮੇਟਰੀ ਗੁਣ ਇਸ ਦੀ ਤਾਕਤ ਨੂੰ ਕਈ ਗੁਣਾ ਵਧਾਉਂਦੇ ਹਨ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News