ਅੱਧ ਪੱਕਿਆ ਚਿਕਨ ਖਾਣ ਨਾਲ ਲਕਵੇ ਦਾ ਵੱਧ ਖਤਰਾ
Wednesday, Dec 14, 2016 - 04:35 AM (IST)

ਵਾਸ਼ਿੰਗਟਨ— ਅੱਧ ਪੱਕਿਆ ਚਿਕਨ (ਮੁਰਗੇ ਦਾ ਮਾਸ) ਖਾਣਾ ਸਿਹਤ ਦੇ ਲਿਹਾਜ਼ ਨਾਲ ਕਾਫੀ ਹਾਨੀਕਾਰਕ ਹੈ। ਵਿਗਿਆਨੀਆਂ ਨੇ ਪਹਿਲੀ ਵਾਰ ਪਤਾ ਲਗਾਇਆ ਹੈ ਕਿ ਘੱਟ ਪੱਕਿਆ ਚਿਕਨ ਖਾਣ ਨਾਲ ਲਕਵਾ ਹੋਣ ਦਾ ਖਤਰਾ ਵਧ ਜਾਂਦਾ ਹੈ। ਅਮਰੀਕਾ ਦੇ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਆਪਣੇ ਅਧਿਐਨ ਵਿਚ ਦੱਸਿਆ ਕਿ ਅਨੁਸੂਚਿਤ ਤਰੀਕੇ ਜਾਂ ਘੱਟ ਪਕਾਏ ਗਏ ਚਿਕਨ ਵਿਚ ਕੈਂਪਾਈਲੋਬੈਕਟਰ ਜੇਜੁਨੀ ਨਾਂ ਦਾ ਬੈਕਟੀਰੀਆ ਪਾਇਆ ਜਾਂਦਾ ਹੈ। ਇਹ ਬੈਕਟੀਰੀਆ ਸਰੀਰ ਵਿਚ ਗਿੱਲਨ ਬਰਰੇ ਸਿੰਡ੍ਰੋਮ (ਜੀ. ਬੀ. ਐੱਸ.) ਨਾਂ ਦੀ ਬੀਮਾਰੀ ਨੂੰ ਉਤਸ਼ਾਹ ਦਿੰਦਾ ਹੈ, ਜਿਸ ਕਾਰਨ ਵਿਅਕਤੀ ਲਕਵੇ ਦਾ ਸ਼ਿਕਾਰ ਹੋ ਜਾਂਦਾ ਹੈ।