ਸਾਵਧਾਨ! ਕੋਰੋਨਾ ਕਾਲ ’ਚ ਆਨਲਾਈਨ ਆਰਡਰ ਕਰ ਰਹੇ ਹੋ ਸਾਮਾਨ ਤਾਂ ਧਿਆਨ ’ਚ ਰੱਖੋ ਇਹ ਜ਼ਰੂਰੀ ਗੱਲਾਂ
Thursday, Apr 29, 2021 - 11:09 AM (IST)
ਨਵੀਂ ਦਿੱਲੀ: ਦੇਸ਼ ਭਰ ’ਚ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਲੋਕਾਂ ਨੂੰ ਘਰ ’ਚ ਰਹਿਣ ਲਈ ਕਿਹਾ ਜਾ ਰਿਹਾ ਹੈ। ਸੂਬਾਂ ਸਰਕਾਰਾਂ ਦਾ ਕਹਿਣਾ ਹੈ ਕਿ ਖ਼ੁਦ ਨੂੰ ਕੋਰੋਨਾ ਤੋਂ ਬਚਾਉਣ ਲਈ ਜਿੰਨਾ ਹੋ ਸਕਦੈ ਬਾਹਰ ਨਾ ਨਿਕਲੋ। ਉੱਧਰ ਕਈ ਇਲਾਕਿਆਂ ’ਚ ਸੰਪੂਰਨ ਤਾਲਾਬੰਦੀ ਲਗਾ ਦਿੱਤੀ ਗਈ ਹੈ। ਲੋਕਾਂ ਨੂੰ ਸਾਬਣ ਅਤੇ ਹੈਂਡਵਾਸ਼ ਨਾਲ ਵਾਰ-ਵਾਰ ਹੱਥ ਧੋੋਣ, ਜ਼ਰੂਰੀ ਤੌਰ ’ਤੇ ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਅਪਣਾਉਣ ਲਈ ਕਿਹਾ ਜਾ ਰਿਹਾ ਹੈ। ਲੋਕ ਹੋਮ ਡਿਲਿਵਰੀ ਦੇ ਰਾਹੀਂ ਸਾਮਾਨ ਮੰਗਵਾ ਰਹੇ ਹਨ। ਸਨੈਪਡੀਲ ਅਤੇ ਐਮਾਜ਼ਾਨ ਹੋਮ ਡਿਲਿਵਰੀ ਦੀ ਸੇਵਾ ਦੇ ਰਿਹਾ ਹੈ। ਇਹ ਕੰਪਨੀਆਂ ਲੋਕਾਂ ਦੇ ਘਰ ’ਚ ਜ਼ਰੂਰੀ ਸਮਾਨ ਆਨਲਾਈਨ ਡਿਲਿਵਰ ਕਰ ਰਹੀਆਂ ਹਨ।
ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ
ਕਰਿਆਨੇ ਦਾ ਸਾਮਾਨ ਹੋਵੇ ਜਾਂ ਫਿਰ ਕੋਈ ਹੋਰ ਸਾਮਾਨ ਖਰੀਦਣ ਲਈ ਲੋਕਾਂ ਨੂੰ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ। ਲੋਕ ਆਨਲਾਈਨ ਆਰਡਰ ਕਰਕੇ ਘਰ ’ਚ ਹੀ ਹੋਮ ਡਿਲਿਵਰੀ ਕਰਵਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਹੋਮ ਡਿਲਿਵਰੀ ਨੂੰ ਰਿਸੀਵ ਕਰੋ। ਡਿਲਿਵਰੀ ਲੈਂਦੇ ਸਮੇਂ ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਸਾਵਧਾਨੀ ਵੀ ਵਰਤਨੀ ਹੋਵੇਗੀ।
ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਕਾਨਟੈਕਟ ਫ੍ਰੀ ਡਿਲਿਵਰੀ
ਤੁਸੀਂ ਧਿਆਨ ਰੱਖੋ ਕਿ ਡਿਲਿਵਰੀ ਬੁਆਏ ਬਿਨ੍ਹਾਂ ਕਿਸੇ ਸੰਪਰਕ ’ਚ ਆ ਕੇ ਤੁਹਾਨੂੰ ਡਿਲਿਵਰੀ ਦੇਵੇ। ਤੁਹਾਡੇ ਲਈ ਸੁਰੱਖਿਅਤ ਹੋਵੇਗਾ ਕਿ ਡਿਲਿਵਰੀ ਬੁਆਏ ਫੋਨ ਕਰਕੇ ਤੁਹਾਡੇ ਦਰਵਾਜ਼ੇ ’ਤੇ ਪੈਕੇਟ ਛੱਡ ਦੇਵੇ ਅਤੇ ਤੁਸੀਂ ਥੋੜ੍ਹੀ ਦੇਰ ’ਚ ਉਸ ਨੂੰ ਚੁੱਕ ਲਓ। ਨਾਲ ਹੀ ਤੁਸੀਂ ਆਨਲਾਈਨ ਪੇਮੈਂਟ ਦੀ ਆਪਸ਼ਨ ਚੁਣੋ।
ਸਫਾਈ ਅਤੇ ਸੇਫਟੀ ਜ਼ਰੂਰੀ
ਤੁਸੀਂ ਪੈਕੇਟ ਲੈਣ ਤੋਂ ਬਾਅਦ ਡਬਲਿਊ.ਯੂ.ਐੱਚ.ਓ. ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਆਪਣੇ ਹੱਥਾਂ ਨੂੰ ਸਾਬਣ ਅਤੇ ਹੈਂਡਵਾਸ਼ ਨਾਲ ਚੰਗੀ ਤਰ੍ਹਾਂ ਨਾਲ ਧੋ ਲਓ। ਪੈਕੇਟ ਫੜਣ ਤੋਂ ਬਾਅਦ ਆਪਣੇ ਹੱਥਾਂ ਨਾਲ ਨੱਕ, ਮੂੰਹ ਅਤੇ ਅੱਖਾਂ ਨੂੰ ਨਾ ਛੋਹੋ। ਹੋਮ ਡਿਲਿਵਰੀ ਦੇ ਪੈਕੇਟ ਨੂੰ ਵੀ ਸੈਨੇਟਾਈਜ਼ਰ ਨਾਲ ਸਾਫ਼ ਕਰੋ।
ਪੈਕੇਟ ਨੂੰ ਤੁਰੰਤ ਸੁੱਟ ਦਿਓ।
ਆਰਡਰ ਕੀਤੀਆਂ ਗਈਆਂ ਚੀਜ਼ਾਂ ਵਾਲੇ ਪੈਕੇਟ ਨੂੰ ਤੁਰੰਤ ਢੱਕਣ ਵਾਲੇ ਡਸਟਬਿਨ ’ਚ ਸੁੱਟ ਦਿਓ। ਤੁਹਾਨੂੰ ਦੱਸ ਦੇਈਏ ਕਿ ਵਾਇਰਸ ਕਾਗਜ਼ ਅਤੇ ਪਲਾਸਟਿਕ ਸਮੇਤ ਵੱਖ-ਵੱਖ ਚੀਜ਼ਾਂ ’ਤੇ ਲੰਬੇ ਸਮੇਂ ਤੱਕ ਜਿਉਂਦਾ ਰਹਿੰਦਾ ਹੈ। ਅਜਿਹੇ ’ਚ ਪੈਕੇਟ ਦੇ ਸਾਮਾਨਾਂ ਨੂੰ ਸੁੱਟ ਦੇਣਾ ਚਾਹੀਦਾ। ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਸੈਨੇਟਾਈਜ਼ ਕਰਨ ਤੋਂ ਬਾਅਦ ਫੂਡ ਨੂੰ ਭਾਂਡੇ ਅਤੇ ਕੰਟੇਨਰਾਂ ’ਚ ਰੱਖ ਦਿਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।