Corona Alert: ਘਰ ''ਚ ਬਣੇ ਹੈਂਡ ਸੈਨੀਟਾਈਜ਼ਰ ਤੋਂ ਰਹੇ ਕੋਰੋਨਾ ਫ੍ਰੀ

03/19/2020 2:05:41 PM

ਜਲੰਧਰ—ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਕਾਰਨ ਡਾਕਟਰ ਸ਼ੁਰੂਆਤ ਤੋਂ ਹੀ ਸਾਫ-ਸਫਾਈ ਅਤੇ ਹਾਈਜ਼ੀਨ ਮੈਂਟੇਨ ਕਰਨ ਦੀ ਸਲਾਹ ਦੇ ਰਹੇ ਹਨ। ਖਾਸ ਕਰਕੇ ਹੱਥਾਂ ਨੂੰ ਵਾਰ-ਵਾਰ ਧੋਣਾ ਜ਼ਰੂਰੀ ਦੱਸਿਆ ਗਿਆ ਹੈ ਕਿਉਂਕਿ ਇਨਫੈਕਸ਼ਨ ਫੈਲਣ ਦਾ ਜ਼ਿਆਦਾਤਰ ਖਤਰਾ ਹੱਥਾਂ ਦੇ ਰਾਹੀਂ ਹੀ ਹੁੰਦਾ ਹੈ।
ਉੱਧਰ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੈਨੇਟਾਈਜ਼ਰ ਵਰਤੋਂ ਕਰਨ ਨੂੰ ਕਿਹਾ ਜਾ ਰਿਹਾ ਹੈ। ਪਰ ਵਾਇਰਸ ਦੇ ਚੱਲਦੇ ਹੈਂਡ ਸੈਨੇਟਾਈਜ਼ਰ ਨਾ ਸਿਰਫ ਮਹਿੰਗੇ ਹੋ ਗਏ ਹਨ ਸਗੋਂ ਖਤਮ ਵੀ ਹੁੰਦੇ ਜਾ ਰਹੇ ਹਨ। ਅਜਿਹੇ 'ਚ ਤੁਸੀਂ ਮਾਰਕਿਟ ਤੋਂ ਖਰੀਦਣ ਦੀ ਬਜਾਏ ਘਰ 'ਚ ਅਲਕੋਹਲਯੁਕਤ ਸੈਨੇਟਾਈਜ਼ਰ ਬਣਾ ਸਕਦੀ ਹੋ। ਇਹ ਨਾ ਸਿਰਫ ਬਾਜ਼ਾਰ ਤੋਂ ਮਿਲਣ ਵਾਲੇ ਸੈਨੇਟਾਈਜ਼ਰ ਦੀ ਤਰ੍ਹਾਂ ਹੀ ਕੰਮ ਕਰੇਗਾ ਸਗੋਂ ਇਸ ਨਾਲ ਹੱਥਾਂ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ।

PunjabKesari
ਚੱਲੋ ਤੁਹਾਨੂੰ ਦੱਸਦੇ ਹਾਂ ਹੋਮਮੇਡ ਸੈਨੇਟਾਈਜ਼ਰ ਬਣਾਉਣ ਦਾ ਤਾਰੀਕਾ
ਘਰ 'ਚ ਝਟਪਟ ਬਣਾਓ ਹੈਂਡ ਸੈਨੇਟਾਈਜ਼ਰ
ਸਮੱਗਰੀ
ਆਈਸੋਪ੍ਰੋਪਿਲ ਜਾਂ ਰਬਿੰਗ ਅਲਕੋਹਲ (99 ਫੀਸਦੀ)-3/ 4 ਕੱਪ
ਐਲੋਵੇਰਾ ਜੈੱਲ-1/4 ਕੱਪ
ਐਸੇਂਸ਼ੀਅਲ ਆਇਲ (ਟੀ ਟ੍ਰੀ ਜਾਂ ਲੈਵੇਂਡਰ ਆਦਿ)-10 ਬੂੰਦਾਂ

PunjabKesari
ਬਣਾਉਣ ਦਾ ਤਾਰੀਕਾ
ਸਭ ਤੋਂ ਪਹਿਲਾਂ ਸਾਰੀ ਸਮੱਗਰੀ ਨੂੰ ਕੌਲੀ 'ਚ ਪਾ ਕੇ ਚਮਚ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਓ। ਧਿਆਨ ਰੱਖੋ ਕਿ ਸਾਰੀ ਸਮੱਗਰੀ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ। ਹੁਣ ਇਸ ਨੂੰ ਬੋਤਲ 'ਚ ਪਾਓ ਅਤੇ ਉਸ ਨੂੰ ਬੰਦ ਕਰਕੇ ਚੰਗੀ ਤਰ੍ਹਾਂ ਨਾਲ ਸ਼ੇਕ ਕਰੋ ਤਾਂ ਜੋ ਸਾਰੀਆਂ ਚੀਜ਼ਾਂ ਮਿਕਸ ਹੋ ਜਾਣ। ਤੁਹਾਡਾ ਹੈਂਡ ਸੈਨੇਟਾਈਜ਼ਰ ਤਿਆਰ ਹੈ।
ਕਿਉਂ ਫਾਇਦੇਮੰਦ ਹੈ ਇਹ ਸੈਨੇਟਾਈਜ਼ਰ
ਮਾਰਕਿਟ 'ਚ ਮਿਲਣ ਵਾਲੇ ਸੈਨੀਟਾਈਜ਼ਰ 'ਚ ਟ੍ਰਾਈਕਲੋਸਾਨ ਨਾਂ ਦਾ ਇਕ ਕੈਮੀਕਲ ਭਾਵ ਰਸਾਇਣ ਹੁੰਦਾ ਹੈ ਜੋ ਹੱਥਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਜਿਹੇ 'ਚ ਇਸ ਹਰਬਲ ਸੈਨੇਟਾਈਜ਼ਰ 'ਚ ਮੌਜੂਦ ਐਲੋਵੇਰਾ ਜੈੱਲ ਹੱਥਾਂ ਨੂੰ ਬਿਲਕੁੱਲ ਵੀ ਡਰਾਈ ਨਹੀਂ ਹੋਣ ਦੇਵੇਗਾ। ਉੱਧਰ ਇਸ ਹਰਬਲ ਸੈਨੇਟਾਈਜ਼ਰ 'ਚ ਮੌਜੂਦ ਟੀ-ਟ੍ਰੀ ਅਤੇ ਲੈਵੇਂਡਰ ਆਇਲ ਬੈਕਟੀਰੀਆ ਅਤੇ ਵਾਇਰਸ ਦਾ ਖਾਤਮਾ ਕਰਨ ਲਈ ਵਧੀਆ ਹੈ। ਖਾਸ ਗੱਲ ਤਾਂ ਇਹ ਹੈ ਕਿ ਤੁਸੀਂ ਇਸ ਨੂੰ ਆਪਣੀ ਜੇਬ ਜਾਂ ਪਰਸ 'ਚ ਵੀ ਕੈਰੀ ਕਰ ਸਕਦੀ ਹੋ। ਇਹ ਹੱਥਾਂ ਨੂੰ ਬਹੁਤ ਸਾਫਟ ਅਤੇ ਖੁਸ਼ਬੂਦਾਰ ਵੀ ਰੱਖੇਗਾ।


Aarti dhillon

Content Editor

Related News