ਭਾਰ ਘੱਟ ਕਰਨ ''ਚ ਮਦਦ ਕਰਦੀ ਹੈ ''ਗੋਭੀ'', ਦਿਲ ਦੇ ਰੋਗੀਆਂ ਲਈ ਵੀ ਹੈ ਲਾਹੇਵੰਦ
Friday, Mar 10, 2023 - 11:57 AM (IST)
ਨਵੀਂ ਦਿੱਲੀ- ਸਰਦੀਆਂ ਦੇ ਮੌਸਮ 'ਚ ਉੱਗਣ ਵਾਲੀ ਗੋਭੀ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਸਰੀਰ ਕਈ ਬੀਮਾਰੀਆਂ ਤੋਂ ਬਚਿਆਂ ਰਹਿੰਦਾ ਹੈ। ਗੋਭੀ ਹਰ ਮੌਸਮ 'ਚ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਦੀ ਸਬਜ਼ੀ ਖਾਣ ’ਚ ਜਿੰਨੀ ਸੁਆਦ ਹੁੰਦੀ ਹੈ, ਉਸ ਤੋਂ ਕਿਤੇ ਵੱਧ ਲੋਕ ਇਸ ਦੇ ਪਰੌਂਠੇ ਖਾਣੇ ਵੀ ਪਸੰਦ ਕਰਦੇ ਹਨ। ਗੋਭੀ 'ਚ ਵਿਟਾਮਿਨ-ਸੀ, ਕੇ, ਫਾਈਬਰ ਅਤੇ ਵਿਟਾਮਿਨ-ਬੀ ਭਰਪੂਰ ਮਾਤਰਾ 'ਚ ਪਾਈ ਜਾਂਦੀ ਹੈ। ਇੰਨਾ ਹੀ ਨਹੀਂ ਇਸ 'ਚ ਪੋਟਾਸ਼ੀਅਮ, ਪ੍ਰੋਟੀਨ, ਫਾਸਫੋਰਸ, ਮੈਗਨੀਜ ਵਰਗੇ ਤੱਤ ਵੀ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਮਜ਼ਬੂਤ ਬਣਾ ਕੇ ਰੱਖਦੇ ਹਨ।
ਗੋਭੀ ਖਾਣ ਨਾਲ ਹੋਣ ਵਾਲੇ ਫ਼ਾਇਦੇ...
1. ਭਾਰ ਨੂੰ ਕਰੇ ਘੱਟ : ਇਸ 'ਚ ਕੈਲੋਰੀ ਬਹੁਤ ਹੀ ਘੱਟ ਮਾਤਰਾ 'ਚ ਹੁੰਦੀ ਹੈ। ਜਿਹੜੇ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਗੋਭੀ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡਾ ਭਾਰ ਆਸਾਨੀ ਨਾਲ ਘੱਟ ਹੋ ਜਾਵੇਗਾ।
2. ਦਿਲ ਦੇ ਰੋਗੀ ਲਈ ਫ਼ਾਇਦੇਮੰਦ : ਗੋਭੀ 'ਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜੋ ਧਮਨੀਆਂ 'ਚ ਖੂਨ ਨੂੰ ਬਲਾਕ ਹੋਣ ਤੋਂ ਰੋਕਦਾ ਹੈ ਅਤੇ ਬੈਡ ਕੋਲੈਸਟਰੋਲ ਘੱਟ ਕਰਦਾ ਹੈ। ਇਸ ਦੀ ਵਰਤੋਂ ਨਾਲ ਹਾਰਟ ਅਟੈਕ ਦਾ ਖ਼ਤਰਾ ਘੱਟ ਹੁੰਦਾ ਹੈ।
3. ਕੈਂਸਰ ਤੋਂ ਬਚਾਏ : ਗੋਭੀ 'ਚ ਫਾਈਬਰ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜੋ ਕੈਂਸਰ ਤੋਂ ਬਚਾਉਣ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ।
4. ਗਰਭ ਅਵਸਥਾ 'ਚ ਫ਼ਾਇਦੇਮੰਦ : ਗੋਭੀ 'ਚ ਮੌਜੂਦ ਫੋਲੇਟ ਕੋਸ਼ੀਕਾਵਾਂ ਨੂੰ ਵਧਣ 'ਚ ਮਦਦ ਕਰਦਾ ਹੈ। ਗੋਭੀ ਗਰਭ 'ਚ ਪਲ ਰਹੇ ਬੱਚੇ ਦੇ ਵਿਕਾਸ ਲਈ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਇਸ 'ਚ ਵਿਟਾਮਿਨ ਬੀ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜੋ ਗਰਭਵਤੀ ਔਰਤਾਂ ਲਈ ਬਹੁਤ ਹੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ।
5. ਹੱਡੀਆਂ ਨੂੰ ਕਰੇ ਮਜ਼ਬੂਤ : ਇਸ 'ਚ ਵਿਟਾਮਿਨ ਕੇ ਅਤੇ ਸੀ ਚੰਗੀ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਰੱਖਦੇ ਹਨ। ਗੋਭੀ ਦੀ ਨਿਯਮਿਤ ਰੂਪ 'ਚ ਵਰਤੋਂ ਕਰਨ ਨਾਲ ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ।
6. ਪਾਚਨ ਪ੍ਰਕਿਰਿਆ ਲਈ ਫ਼ਾਇਦੇਮੰਦ : ਗੋਭੀ 'ਚ ਫਾਈਬਰ ਚੰਗੀ ਮਾਤਰਾ 'ਚ ਮੌਜੂਦ ਹੁੰਦਾ ਹੈ, ਜੋ ਪਾਚਨ ਪ੍ਰਕਿਰਿਆ ਨੂੰ ਠੀਕ ਰੱਖਦਾ ਹੈ। ਇਸ 'ਚ ਮੌਜੂਦ ਗਲੂਕੋਰਾਫਿਨ ਪੇਟ ਅਤੇ ਅੰਤੜੀਆਂ ਦੀ ਰੱਖਿਆ ਕਰਦਾ ਹੈ।
7. ਯਾਦਦਾਸ਼ਤ ਨੂੰ ਕਰੇ ਤੇਜ਼ : ਗੋਭੀ 'ਚ ਵਿਟਾਮਿਨ ਕੇ ਮੌਜੂਦ ਹੋਣ ਕਾਰਨ ਇਹ ਯਾਦਦਾਸ਼ਤ ਤੇਜ਼ ਕਰਨ 'ਚ ਮਦਦ ਕਰਦੀ ਹੈ। ਬੱਚਿਆਂ ਦੇ ਦਿਮਾਗੀ ਵਿਕਾਸ ਲਈ ਇਸ ਦੀ ਵਰਤੋਂ ਜ਼ਰੂਰ ਕਰਵਾਓ।
8. ਸਰੀਰ ਤੇ ਮੌਜੂਦ ਤਿੱਲ ਨੂੰ ਕਰੇ ਸਾਫ਼ : ਫੁੱਲਗੋਭੀ ਨਾ ਸਿਰਫ਼ ਖਾਣ 'ਚ ਸਗੋਂ ਤਿਲ ਨੂੰ ਸਾਫ਼ ਕਰਨ 'ਚ ਵੀ ਕਾਰਗਾਰ ਹੁੰਦੀ ਹੈ। ਘਰ 'ਚ ਇਸ ਦਾ ਰਸ ਤਿਆਰ ਕਰਕੇ ਇਸ ਨੂੰ ਰੋਜ਼ਾਨਾ ਤਿੱਲ ਵਾਲੀ ਜਗ੍ਹਾ 'ਤੇ ਲਗਾਓ। ਕੁਝ ਦਿਨਾਂ 'ਚ ਪੁਰਾਣੀ ਚਮੜੀ ਹੌਲੀ-ਹੌਲੀ ਸਾਫ਼ ਹੋਣ ਲੱਗੇਗੀ ਅਤੇ ਤਿੱਲ ਗਾਇਬ ਹੋ ਜਾਵੇਗਾ।
9. ਸ਼ੂਗਰ ਲਈ ਅਸਰਦਾਰ : ਫੁੱਲਗੋਭੀ ਖਾਣਾ ਸ਼ੂਗਰ ਦੇ ਰੋਗੀਆਂ ਲਈ ਵੀ ਕਾਫੀ ਫ਼ਾਇਦੇਮੰਦ ਹੁੰਦੀ ਹੈ। ਇਸ 'ਚ ਘੱਟ ਕਾਰਬੋਹਾਈਡਰੇਟ ਅਤੇ ਘੱਟ ਗਲਾਈਸੈਮਿਕ ਇੰਡੈਕਸ ਪਾਇਆ ਜਾਂਦਾ ਹੈ।
10. ਪੀਲੀਆ ਲਈ ਲਾਭਦਾਇਕ : ਪੀਲੀਆ ਲਈ ਵੀ ਗੋਭੀ ਦਾ ਰਸ ਬਹੁਤ ਹੀ ਲਾਭਦਾਇਕ ਹੈ। ਗਾਜਰ ਅਤੇ ਗੋਭੀ ਦਾ ਰਸ ਮਿਲਾ ਕੇ ਪੀਣ ਨਾਲ ਪੀਲੀਆ ਠੀਕ ਹੁੰਦਾ ਹੈ।