ਦੁੱਧ ਨਾਲ ਤੁਲਸੀ ਦੇ ਪੱਤੇ ਖਾਣ ਨਾਲ ਹੁੰਦੇ ਹਨ ਕਈ ਫਾਇਦੇ

11/25/2017 10:57:06 AM

ਨਵੀਂ ਦਿੱਲੀ— ਕੁਝ ਬੀਮਾਰੀਆਂ ਦੇ ਇਲਾਜ 'ਚ ਘਰੇਲੂ ਨੁਸਖੇ ਹੀ ਕੰਮ ਆਉਂਦੇ ਹਨ। ਇਨ੍ਹਾਂ ਨੁਸਖਿਆਂ 'ਚ ਤੁਲਸੀ ਦੀ ਵਰਤੋਂ ਕਰਨਾ ਵੀ ਸ਼ਾਮਲ ਹੈ। ਸਰਦੀ ਹੋਵੇ ਤਾਂ ਤੁਲਸੀ ਦਾ ਕਾੜ੍ਹਾ, ਕਾਲੀ ਮਿਰਚ ਨਾਲ ਬਣਾ ਕੇ ਪੀਣ ਨਾਲ ਆਰਾਮ ਮਿਲਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਸਵੇਰ ਸਮੇਂ ਖਾਲੀ ਪੇਟ ਤੁਲਸੀ ਦੇ ਪੱਤਿਆਂ ਨੂੰ ਦੁੱਧ ਨਾਲ ਮਿਲਾ ਕੇ ਪੀਣ ਨਾਲ ਕਿਹੜੇ-ਕਿਹੜੇ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਾਂ।ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਫਲੂ
ਫਲੂ ਹੋ ਜਾਣ 'ਤੇ ਤੁਲਸੀ ਦੇ ਪੱਤਿਆਂ ਨੂੰ ਦੁੱਧ ਨਾਲ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ। ਇਹ ਜਲਦੀ ਠੀਕ ਹੋਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ।
2. ਦਿਲ ਨੂੰ ਰੱਖੇ ਸਿਹਤਮੰਦ
ਜਿਨ੍ਹਾਂ ਲੋਕਾਂ ਨੂੰ ਦਿਲ ਸਬੰਧੀ ਬੀਮਾਰੀ ਹੋ ਚੁੱਕੀ ਹੈ ਜਾਂ ਉਨ੍ਹਾਂ ਦੇ ਪਰਿਵਾਰ 'ਚੋਂ ਕਿਸੇ ਨੂੰ ਦਿਲ ਸਬੰਧੀ ਰੋਗ ਹੋ ਚੁੱਕੇ ਹਨ ਤਾਂ ਅਜਿਹੇ ਲੋਕਾਂ ਨੂੰ ਰੋਜ਼ ਸਵੇਰੇ ਖਾਲੀ ਪੇਟ ਦੁੱਧ ਅਤੇ ਤੁਲਸੀ ਦੇ ਮਿਸ਼ਰਣ ਦੀ ਵਰਤੋਂ ਕਰਨੀ ਚਾਹੀਦੀ ਹੈ।
3. ਤਣਾਅ ਘੱਟ ਕਰੇ
ਇਸ ਮਿਸ਼ਰਣ ਨੂੰ ਪੀਣ ਨਾਲ ਮਨ ਚੰਗਾ ਰਹਿੰਦਾ ਹੈ ਅਤੇ ਨਰਵਸ ਸਿਸਟਮ ਵੀ ਰਿਲੈਕਸ ਹੋ ਜਾਂਦਾ ਹੈ।ਜਿਸ ਨਾਲ ਵਿਅਕਤੀ ਦਾ ਤਣਾਅ ਖੁਦ ਹੀ ਘੱਟ ਜਾਂਦਾ ਹੈ।
4. ਕਿਡਨੀ ਸਟੋਨ ਨੂੰ ਗਲਾਏ
ਜੇ ਕਿਸੇ ਵਿਅਕਤੀ ਦੀ ਕਿਡਨੀ 'ਚ ਸਟੋਨ ਬਨਣ ਦੀ ਸ਼ੁਰੂਆਤ ਹੋਈ ਹੈ ਤਾਂ ਉਸ ਨੂੰ ਦੁੱਧ ਅਤੇ     ਤੁਲਸੀ ਦਾ ਮਿਸ਼ਰਣ ਲੈਣਾ ਚਾਹੀਦਾ ਹੈ। ਇਸ ਨਾਲ ਸਟੋਨ ਗਲਣਾ ਸ਼ੁਰੂ ਹੋ ਜਾਂਦਾ ਹੈ।
5. ਕੈਂਸਰ ਤੋਂ ਬਚਾਅ
ਤੁਲਸੀ 'ਚ ਕਈ ਐਂਟੀ ਬਾਇਓਟਿਕ ਗੁਣ ਅਤੇ ਐਂਟੀ ਆਕਸੀਡੈਂਟ ਵੀ ਹੁੰਦੇ ਹਨ। ਇਸ ਦੇ ਨਾਲ ਹੀ ਦੁੱਧ 'ਚ ਅਨੇਕਾਂ ਪੋਸ਼ਕ ਤੱਤ ਹੁੰਦੇ ਹਨ, ਜਿਸ ਨਾਲ ਕੈਂਸਰ ਜਿਹੀ ਗੰਭੀਰ ਬੀਮਾਰੀ ਦਾ ਖਤਰਾ ਨਹੀਂ ਰਹਿੰਦਾ ।
6. ਸਾਹ ਸਬੰਧੀ ਰੋਗਾਂ 'ਚ ਲਾਭਕਾਰੀ
ਜੇ ਕਿਸੇ ਵਿਅਕਤੀ ਨੂੰ ਦਮਾ ਜਾਂ ਹੋਰ ਕੋਈ ਸਾਹ ਸਬੰਧੀ ਰੋਗ ਹੈ ਤਾਂ ਉਸ ਨੂੰ ਤੁਲਸੀ ਅਤੇ ਦੁੱਧ ਦੇ ਮਿਸ਼ਰਣ ਦੀ ਵਰਤੋਂ ਕਰਨੀ ਚਾਹੀਦੀ ਹੈ।
7. ਸਿਰ ਦਰਦ ਦੂਰ ਕਰੇ
ਜੇ ਕਿਸੇ ਨੂੰ ਹਰ ਕੁਝ ਦਿਨਾਂ ਬਾਅਦ ਸਿਰ 'ਚ ਦਰਦ ਹੋਣ ਲੱਗਦਾ ਹੈ ਤਾਂ ਉਸ ਨੂੰ ਤੁਲਸੀ ਅਤੇ ਦੁੱਧ ਨੂੰ ਫੈਂਟ ਕੇ ਹਰ ਰੋਜ਼ ਸਵੇਰੇ ਪੀਣਾ ਚਾਹੀਦਾ ਹੈ। ਇਸ ਨਾਲ ਉਸ ਨੂੰ ਆਰਾਮ ਮਿਲੇਗਾ ਅਤੇ ਮਾਈਗ੍ਰੇਨ ਜਿਹੀ ਬੀਮਾਰੀ ਦੂਰ ਹੋ ਜਾਵੇਗੀ।


Related News