ਕੀਵੀ ਫਲ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

02/20/2018 11:35:57 AM

ਨਵੀਂ ਦਿੱਲੀ— ਕੀਵੀ ਦੇਖਣ 'ਚ ਚੀਕੂ ਵਰਗਾ ਲੱਗਦਾ ਹੈ। ਇਹ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਰੋਜ਼ਾਨਾ ਕੀਵੀ ਫਲ ਖਾਣ ਨਾਲ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ। ਆਯੁਰਵੇਦ ਮੁਤਾਬਕ ਦੱਸਿਆ ਜਾਂਦਾ ਹੈ ਕਿ ਇਹ ਫਲ ਸਿਹਤ ਲਈ ਬਹੁਤ ਵਧੀਆ ਹੈ। ਕੀਵੀ ਫਲ 'ਚ ਸਾਰੇ ਉਪਯੋਗੀ ਤੱਤ ਮੌਜ਼ੂਦ ਹੁੰਦੇ ਹਨ। ਇਸ 'ਚ ਵਿਟਾਮਿਨ-ਸੀ ਦੀ ਮਾਤਰਾ ਹੋਣ ਕਾਰਨ ਇਹ ਸਰੀਰ ਨੂੰ ਕਈ ਰੋਗਾ 'ਤੋਂ ਮੁਕਤ ਰੱਖਦਾ ਹੈ ਅਤੇ ਤਣਾਅ ਦੀ ਸਮੱਸਿਆ ਵੀ ਦੂਰ ਰੱਖਦਾ ਹੈ।
ਕੀਵੀ ਫਲ ਦੇ ਫਾਇਦੇ
1. ਦਿਲ ਦੇ ਲਈ ਫਾਇਦੇਮੰਦ 
ਕੀਵੀ ਫਲ ਖਾਣ ਨਾਲ ਦਿਲ ਦੇ ਰੋਗਾਂ ਤੋਂ ਰਾਹਤ ਮਿਲਦੀ ਹੈ।ਦਿਲ ਸਿਹਤਮੰਦ ਰਹਿੰਦਾ ਹੈ।
2. ਬਲੱਡ ਪ੍ਰੈਸ਼ਰ ਘੱਟ ਕਰੇ
ਕੀਵੀ ਫਲ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਰਹਿੰਦੀ ਹੈ।
3. ਥਕਾਵਟ ਦੂਰ ਕਰੇ
ਇਸ ਦੀ ਵਰਤੋਂ ਨਾਲ ਸਰੀਰ ਦੀ ਥਕਾਵਟ ਤੋਂ ਛੁਟਕਾਰਾ ਮਿਲਦਾ ਹੈ।
4. ਸ਼ੂਗਰ ਤੋਂ ਛੁਟਕਾਰਾ
ਇਹ ਫਲ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੁੰਦੀ ਹੈ।
5. ਖੂਨ ਦੀ ਕਮੀ ਨੂੰ ਦੂਰ ਕਰੇ
ਕੀਵੀ ਫਲ ਦੀ ਵਰਤੋਂ ਕਰਨ ਨਾਲ ਸਰੀਰ 'ਚੋਂ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ। 
6. ਐਂਟੀਆਕਸੀਡੇਂਟ ਨਾਲ ਭਰਪੂਰ 
ਵਿਟਾਮਿਨ ਸੀ ਨਾਲ ਭਰਪੂਰ ਕੀਵੀ ਫਲ 'ਚ ਐਂਟੀਆਕਸੀਡੇਂਟ ਮੋਜੂਦ ਹੁੰਦੇ ਹਨ। ਜੋ ਕਈ ਤਰ੍ਹਾਂ ਦੇ ਇੰਨਫੈਕਸ਼ਨ ਨੂੰ ਦੂਰ ਰੱਖਣ 'ਚ ਮਦਦ ਕਰਦੇ ਹਨ। 
7. ਕੋਲੈਸਟਰੋਲ ਲੇਵਲ 'ਚ ਮਦਦਗਾਰ
ਕੀਵੀ ਫਲ ਕੋਲੈਸਟਰੋਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਦੀ ਨਿਯਮਤ ਵਰਤੋ ਨਾਲ ਕੋਲੈਸਟਰੋਲ ਕੰਟਰੋਲ 'ਚ ਰਹਿੰਦਾ ਹੈ। ਦਿਲ ਨਾਲ ਜੁੜੀਆਂ ਬੀਮਾਰੀਆਂ 'ਚ ਇਹ ਬਹੁਤ ਫਾਇਦੇਮੰਦ ਹੁੰਦਾ ਹੈ।
8. ਸੋਜ ਘੱਟ ਕਰਨ 'ਚ ਮਦਦ ਕਰਦਾ ਹੈ
ਕੀਵੀ 'ਚ ਇੰਫਲੇਮੇਟਰੀ ਗੁਣ ਹੁੰਦੇ ਹਨ ਇਸ ਲਈ ਜੇ ਕਿਤੇ ਸਰੀਰ ਦੇ ਅੰਦਰਲੇ ਹਿੱਸੇ 'ਚ ਸੱਟ ਕਾਰਨ ਸੋਜ ਹੋਵੇ ਤਾਂ ਕੀਵੀ ਫਲ ਦੀ ਵਰਤੋਂ ਕਰੋ ਇਹ ਫਾਇਦੇਮੰਦ ਹੁੰੰਦੀ ਹੈ। 
9. ਕਬਜ਼ ਤੋਂ ਰਾਹਤ 
ਕੀਵੀ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦੇ ਹਨ। ਕੀਵੀ ਦੀ ਰੋਜ਼ਾਨਾ ਵਰਤੋ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ 'ਚ ਫਾਈਵਰ ਦੀ ਮੋਜੂਦਗੀ ਕਾਰਨ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ।


Related News