ਟੁੱਟੀਆਂ ਹੱਡੀਆਂ ਨੂੰ ਜੋੜੇਗਾ ਮੱਕੀ ਦਾ ਆਟਾ

Monday, Jan 04, 2016 - 11:17 AM (IST)

ਟੁੱਟੀਆਂ ਹੱਡੀਆਂ ਨੂੰ ਜੋੜੇਗਾ ਮੱਕੀ ਦਾ ਆਟਾ

ਟੁੱਟੀਆਂ ਹੱਡੀਆਂ ਨੂੰ ਜੋੜਨ ਦਾ ਨਵਾਂ ਤਰੀਕਾ ਲੱਭਿਆ ਗਿਆ ਹੈ। ਕਿਸੇ ਹਾਦਸੇ ਕਾਰਨ ਹੱਡੀ ਟੁੱਟਣ ਦੀ ਪਰੇਸ਼ਾਨੀ ਨਾਲ ਜੂਝ ਰਹੇ ਲੋਕਾਂ ਲਈ ਰਾਹਤ ਵਾਲੀ ਖ਼ਬਰ ਹੈ। ਭਾਰਤੀ ਮੂਲ ਦੇ ਵਿਅਕਤੀ ਸਮੇਤ ਖੋਜਕਾਰਾਂ ਦੀ ਟੀਮ ਨੇ ਅਜਿਹੀ ਤਕਨੀਕ ਵਿਕਸਤ ਕੀਤੀ ਹੈ ਜਿਸ ਦੀ ਮਦਦ ਨਾਲ ਅਜਿਹੀ ਸਥਿਤੀ ਵਿੱਚ ਹੱਡੀ ਦੇ ਜ਼ਖ਼ਮ ਨੂੰ ਭਰ ਕੇ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ।
ਇਹ ਉਨਾਂ ਲੋਕਾਂ ਵਿੱਚ ਵੀ ਮਦਦਗਾਰ ਹੈ, ਜਿਨਾਂ ਨੂੰ ਹੱਡੀ ਬਦਲਣ ਦੀ ਸਲਾਹ ਦਿੱਤੀ ਗਈ ਹੋਵੇ। ਖੋਜਕਾਰਾਂ ਨੇ ਮੱਕੀ ਦੇ ਆਟੇ ਤੋਂ ਇੱਕ ਖ਼ਾਸ ਪਾਲੀਮਰ ਤਿਆਰ ਕੀਤਾ ਹੈ। ਮਾਂਟਮੋਰਿਲੋਨਾਈਟ ਕਲੋ ਨੈਨੋ ਪਾਰਟੀਕਲ ਦੇ ਨਾਲ ਇਸ ਬ੍ਰਾਇਓਡੀਗ੍ਰੇਡੇਬਲ ਪਾਲੀਮਰ ਨੂੰ ਟੁੱਟੀ ਹੱਡੀ ਦੀ ਥਾਂ ਲਗਾਇਆ ਜਾਂਦਾ ਹੈ। ਇਹ ਪਾਲੀਮਰ 18 ਮਹੀਨਿਆਂ ਵਿੱਚ ਆਪ ਹੀ ਘੁਲ ਜਾਂਦਾ ਹੈ।
ਇਸ ਦੌਰਾਨ ਉਸ ਥਾਂ ਨਵੀਂ ਹੱਡੀ ਵਿਕਸਤ ਹੋ ਜਾਂਦੀ ਹੈ। ਹੱਡੀ ਜੋੜਨ ਦੇ ਰਵਾਇਤੀ ਤਰੀਕੇ ਵਿੱਚ ਡਾਕਟਰਾਂ ਨੂੰ ਸਰੀਰ ਦੇ ਦੂਜੇ ਹਿੱਸਿਆਂ ਤੋਂ ਹੱਡੀ ਕੱਢ ਕੇ ਸੱਟ ਵਾਲੀ ਜਗ੍ਹਾ ਨੂੰ ਭਰਨਾ ਹੁੰਦਾ ਹੈ। ਅਜਿਹਾ ਕਰਨ ਵਿੱਚ ਕਈ ਵਾਰ ਜਿਸ ਥਾਂ ਤੋਂ ਹੱਡੀ ਲਈ ਜਾਂਦੀ ਹੈ, ਉੱਥੇ ਪਰੇਸ਼ਾਨੀ ਹੋਣ ਦਾ ਡਰ ਰਹਿੰਦਾ ਹੈ। 


Related News