'ਬ੍ਰੋਕਲੀ' ਖਾਣ ਨਾਲ ਹੁੰਦੇ ਨੇ ਬੇਮਿਸਾਲ ਫ਼ਾਇਦੇ, ਇਨ੍ਹਾਂ ਰੋਗੀਆਂ ਲਈ ਵੀ ਵਰਦਾਨ ਸਾਬਿਤ ਹੋਵੇਗੀ

10/12/2020 4:56:47 PM

ਜਲੰਧਰ (ਬਿਊਰੋ) - ਬ੍ਰੋਕਲੀ ਇਕ ਅਜਿਹਾ ਤੱਤ ਹੈ, ਜੋ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਖਤਰਨਾਕ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਂਦੀ ਹੈ। ਬ੍ਰੋਕਲੀ ਨੂੰ ਹਰੀ ਸਬਜ਼ੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨੂੰ ਸਲਾਦ ਅਤੇ ਸਬਜ਼ੀ ਦੇ ਰੂਪ 'ਚ ਵੀ ਬਣਾ ਕੇ ਖਾਂ ਸਕਦੇ ਹਾਂ। ਬ੍ਰੋਕਲੀ 'ਚ ਪੌਸ਼ਕ ਤੱਤਾਂ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਵੇਂ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਕਾਰਬੋਹਾਈਡ੍ਰੇਟਸ, ਵਿਟਾਮਿਨ-ਏ ਅਤੇ ਵਿਟਾਮਿਨ-ਸੀ ਆਦਿ ਹਨ। ਇਸ ਲਈ ਇਸ ਨੂੰ ਆਪਣੇ ਖਾਣੇ 'ਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...

1. ਖਤਰਨਾਕ ਬੀਮਾਰੀਆਂ ਨੂੰ ਰੱਖੇ ਦੂਰ 
ਬ੍ਰੋਕਲੀ ਖਾਣ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਇਸ ਲਈ ਬ੍ਰੋਕਲੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਮੁਕਤ ਰਹਿੰਦਾ ਹੈ। 

2. ਸ਼ੂਗਰ ਦੇ ਰੋਗੀ ਲਈ ਲਾਭਦਾਇਕ 
ਬ੍ਰੋਕਲੀ 'ਚ ਕਈ ਅਜਿਹੇ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਕਈ ਖਤਰਨਾਕ ਬੀਮਾਰੀਆਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।

PunjabKesari

3. ਕੈਲਸ਼ੀਅਮ ਨਾਲ ਭਰਪੂਰ ਹੈ ਬ੍ਰੋਕਲੀ
ਰੋਜ਼ ਇਕ ਕੱਪ ਬ੍ਰੋਕਲੀ ਖਾਣ ਨਾਲ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ

4. ਅੱਖਾਂ ਦੀ ਸਮੱਸਿਆ ਕਰੇ ਦੂਰ
ਮੋਤੀਆਂ ਬਿੰਦ ਅਤੇ ਅੱਖਾਂ 'ਚ ਰੌਸ਼ਨੀ ਘੱਟ ਦਾ ਹੋਣ ਵਰਗੀਆਂ ਸਮੱਸਿਆਵਾਂ 'ਚ ਇਹ ਬੇਹੱਦ ਫਾਇਦੇਮੰਦ ਹੁੰਦੀ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਬਰਕਰਾਰ ਰਹਿੰਦੀ ਹੈ।

5. ਖੂਨ ਦੀ ਕਮੀ
ਬ੍ਰੋਕਲੀ ਖਾਣ ਨਾਲ ਅਨੀਮਿਆ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਹ ਖੂਨ ਦੀ ਕਮੀ ਅਤੇ ਅਲਜ਼ਾਇਮਰ ਨੂੰ ਵੀ ਠੀਕ ਕਰ ਸਕਦੀ ਹੈ।

ਪੜ੍ਹੋ ਇਹ ਵੀ ਖਬਰ - Beauty Tips: ਇਨ੍ਹਾਂ ਗਲਤੀਆਂ ਦੇ ਕਾਰਨ ਝੜਨੇ ਸ਼ੁਰੂ ਹੋ ਜਾਂਦੇ ਹਨ ਤੁਹਾਡੇ ‘ਵਾਲ’

PunjabKesari

6. ਯਾਦ ਸ਼ਕਤੀ ਨੂੰ ਵਧਾਉਂਦੀ ਹੈ
ਬੱਚਿਆਂ ਦੀ ਯਾਦ ਸ਼ਕਤੀ ਨੂੰ ਵਧਾਉਣ ਲਈ ਬ੍ਰੋਕਲੀ ਕਾਫੀ ਲਾਹੇਵੰਦ ਸਾਬਿਤ ਹੁੰਦੀ ਹੈ। ਰੋਜ਼ਾਨਾ ਇਕ ਕੱਪ ਬ੍ਰੋਕਲੀ ਖਾਣ ਨਾਲ ਯਾਦ ਸ਼ਕਤੀ ਵਧਦੀ ਹੈ। 

ਪੜ੍ਹੋ ਇਹ ਵੀ ਖਬਰ - Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ

7. ਕੈਂਸਰ ਦੇ ਖਤਰੇ ਨੂੰ ਘੱਟ ਕਰਦੀ ਹੈ
ਬ੍ਰੋਕਲੀ ਛਾਤੀ ਦੇ ਕੈਂਸਰ, ਫੇਫੜੇ ਦੇ ਕੈਂਸਰ ਅਤੇ ਕੋਲੋਨ ਦੇ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ।

ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਛਾਈਆਂ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦੈ ‘ਪੁਦੀਨਾ’, ਜਾਣੋ ਹੋਰ ਵੀ ਫਾਇਦੇ

8. ਮੋਟਾਪਾ ਨੂੰ ਰੱਖਦੀ ਹੈ ਕੰਟਰੋਲ 'ਚ 
ਜਿਹੜੇ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਲਈ ਬ੍ਰੋਕਲੀ ਕਾਫੀ ਲਾਭਦਾਇਕ ਹੁੰਦੀ ਹੈ। 

PunjabKesari

9. ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ 
ਬਲੱਡ ਪ੍ਰੈਸ਼ਰ ਅਤੇ ਕੋਲੈਸਟਰੋਲ ਨੂੰ ਕੰਟਰੋਲ ਕਰਨ ਲਈ ਫਾਈਬਰ, ਪੋਟਾਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਇਹ ਸਾਰੇ ਤੱਤ ਬ੍ਰੋਕਲੀ 'ਚ ਮੌਜੂਦ ਹਨ, ਜਿਸ ਕਾਰਨ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦੀ ਹੈ।

10. ਦਿਲ ਲਈ ਫਾਇਦੇਮੰਦ
ਬ੍ਰੋਕਲੀ ਦੀ ਵਰਤੋਂ ਨਾਲ ਦਿਲ ਦੀਆਂ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ 'ਹਾਰਟ ਅਟੈਕ' ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

11. ਭਾਰ ਤੇਜ਼ੀ ਨਾਲ ਘਟਾਇਆ ਜਾ ਸਕਦਾ 
ਬ੍ਰੋਕਲੀ ਅਤੇ ਗੋਭੀ ਵਿਚ ਬਹੁਤ ਘੱਟ ਮਾਤਰਾ ਵਿੱਚ ਕੈਲੋਰੀ ਹੁੰਦੀ ਹੈ। ਇਸ ਲਈ ਉਬਲੀ ਹੋਈ ਗੋਭੀ ਖਾਣ ਨਾਲ ਭਾਰ ਨੂੰ ਤੇਜ਼ੀ ਨਾਲ ਘਟਾਇਆ ਜਾ ਸਕਦਾ ਹੈ।

PunjabKesari


rajwinder kaur

Content Editor

Related News