ਬ੍ਰੇਕਫਾਸਟ ’ਚ ਜ਼ਰੂਰ ਖਾਓ ਇਹ ਚੀਜ਼, ਘਟੇਗਾ ਭਾਰ ਅਤੇ ਪੇਟ ਵੀ ਰਹੇਗਾ ਸਹੀ

08/30/2019 5:48:21 PM

ਜਲੰਧਰ - ਬ੍ਰੇਕਫਾਸਟ ਦਾ ਮਤਲਬ ਰਾਤ ਦੇ ਵਰਤ ਨੂੰ ਤੋੜਨਾ। ਸਵੇਰ ਦਾ ਨਾਸ਼ਤਾ ਤੁਹਾਡੇ ਸਰੀਰ ਨੂੰ ਐਨਰਜ਼ੀ ਦਿੰਦਾ ਹੈ ਅਤੇ ਤੁਹਾਡੇ ਬਲੱਡ ਸ਼ੂਗਰ ਨੂੰ ਵੀ ਠੀਕ ਰੱਖਦਾ ਹੈ। ਸਵੇਰੇ ਉਠਣ ’ਤੇ ਇਕ ਘੰਟੇ ਦੇ ਅੰਦਰ-ਅੰਦਰ ਨਾਸ਼ਤਾ ਕਰਨ ਲੈਣਾ ਜ਼ਰੂਰੀ ਹੁੰਦਾ ਹੈ। ਬ੍ਰੇਕਫਾਸਟ ’ਚ ਕੈਲੇਰੀ ਦੀ ਥਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਆਹਾਰਾਂ ਦਾ ਸੇਵਨ ਕਰੋ। ਬ੍ਰੇਕਫਾਸਟ ’ਚ ਤੁਸੀਂ ਡਰਾਈ ਫਰੂਟਸ (ਨਟਸ) ਦੀ ਵਰਤੋਂ ਵੀ ਕਰ ਸਕਦੇ ਹੋ, ਜਿਸ ਨੂੰ ਖਾਣ ਨਾਲ ਤੁਸੀਂ ਹਮੇਸ਼ਾ ਸਿਹਤਮੰਦ ਰਹੋਗੇ। ਤੁਸੀਂ ਆਪਣੇ ਬ੍ਰੇਕਫਾਸਟ ’ਚ ਕਾਨਫਲੈਕਸ ਵੀ ਸ਼ਾਮਲ ਕਰ ਸਕਦੇ ਹੋ, ਜਿਸ ਨੂੰ ਅੱਜ ਕੱਲ ਲੋਕ ਬਹੁਤ ਪ੍ਰਸੰਦ ਕਰਦੇ ਹਨ। 

ਕਿਉਂ ਲਾਭਦਾਇਕ ਹਨ ਕਾਨ ਫਲੈਕਸ?
ਕਾਨ ਫਲੈਕਸ ਇਕ ਲੋਕ ਪਿ੍ਰਯ ਬ੍ਰੇਕਫਾਸਟ ਹੈ, ਜੋ ਕਾਨ ਨੂੰ ਟੋਸਟ ਕਰਕੇ ਤਿਆਰ ਕੀਤਾ ਜਾਂਦਾ ਹੈ। ਇਸ ’ਚ ਵਿਟਾਮਿਨ (ਏ.ਬੀ.ਸੀ.ਡੀ ਅਤੇ ਈ), ਫੋਲੇਟ, ਫਾਇਬਰ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਹੁੰਦਾ ਹੈ, ਜੋ ਕਈ ਸਰੀਰ ਦੀਆਂ ਕੋਸ਼ਿਕਾਵਾਂ ਦਾ ਨਿਰਮਾਣ ਕਰਦਾ ਹੈ। ਪ੍ਰੈਗਨਸੀ ’ਚ ਇਸ ਦਾ ਸੇਵਨ ਕਰਨਾ ਬਹੁਤ ਲਾਭਦਾਇਕ ਹੁੰਦਾ ਹੈ। ਇਸ ਤੋਂ ਇਲਾਵਾ ਇਹ ਦਿਲ ਦੀਆਂ ਬੀਮਾਰੀਆਂ ਅਤੇ ਕੋਲਰ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। 

PunjabKesari

ਕਿਵੇਂ ਕਰੀਏ ਇਸ ਦੀ ਵਰਤੋਂ?
ਇਸ ’ਚ ਫਲਾਂ ਅਤੇ ਡਰਾਈ ਫਰੂਟਸ ਨੂੰ ਸ਼ਾਮਲ ਕਰਕੇ ਤੁਸੀਂ ਆਪਣੇ ਨਾਸ਼ਤੇ ਨੂੰ ਹੋਰ ਜ਼ਿਆਦਾ ਪੌਸ਼ਟਿਕ ਬਣਾ ਸਕਦੇ ਹੋ। ਤੁਸੀਂ ਇਸ ’ਚ ਸਾਧਾਰਨ ਦੁੱਧ ਮਿਲਾ ਕੇ ਵੀ ਖਾ ਸਕਦੇ ਹੋ। ਇਸ ’ਚ ਸ਼ਹਿਦ ਅਤੇ ਬਾਦਾਮ ਨੂੰ ਸ਼ਾਮਲ ਕਰਨ ’ਤੇ ਇਸ ਨਾਲ ਕਈ ਲਾਭ ਹੋ ਸਕਦੇ ਹਨ। 

ਅੱਖਾਂ ਦੀ ਰੋਸ਼ਨੀ ਵਧਾਓ
ਫਲਾਂ ਦੇ ਨਾਲ ਰੋਜ਼ਾਨਾਂ ਇਸ ਦੀ ਵਰਤੋਂ ਕਰਨ ’ਤੇ ਨਾ ਸਿਰਫ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਸਗੋਂ ਇਹ ਦਿਮਾਗ ਨੂੰ ਵੀ ਐਕਟਿਵ ਰੱਖਦਾ ਹੈ। ਦਰਅਸਲ, ਇਸ ’ਚ ਲੂਟਿਨ ਹੁੰਦਾ ਹੈ, ਜੋ ਅੱਖਾਂ ਅਤੇ ਦਿਮਾਗ ਦੇ ਨਾਲ-ਨਾਲ ਸਿਹਤ ਲਈ ਵੀ ਬੇਹੱਦ ਮਹਤਵਪੂਰਨ ਹੈ।

PunjabKesari

ਪੇਟ ਸਬੰਧੀ ਸਮੱਸਿਆਵਾਂ
ਇਸ ਨੂੰ ਖਾਣ ਨਾਲ ਤੁਹਾਡੇ ਭੋਜਨ ’ਚ ਫਾਇਬਰ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਪੇਟ ਸਬੰਧੀ ਸਮੱਸਿਆਵਾਂ ਨਹÄ ਹੁੰਦੀਆਂ। 

ਹੈਲਦੀ ਹਾਰਟ
ਘੱਟ ਚਰਬੀ ਹੋਣ ਕਾਰਨ ਇਸ ਦਾ ਸੇਵਨ ਕੋਲੈਸਟ੍ਰੋਲ ਪੱਧਰ ਨੂੰ ਕੰਟਰੋਲ ਕਰਦਾ ਹੈ, ਜੋ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।

ਭਾਰ ਘਟਾਓ
ਬ੍ਰੇਕਫਾਸਟ ’ਚ ਇਸ ਦੀ ਵਰਤੋਂ ਕਰਨ ਨਾਲ ਭੁੱਖ ਕੰਟਰੋਲ ’ਚ ਰਹਿੰਦੀ ਹੈ ਅਤੇ ਤੁਸੀਂ ਗੈਰ-ਸਿਹਤਮੰਦ ਖਾਣੇ ਤੋਂ ਬਚ ਜਾਂਦੇ ਹੋ। ਅਜਿਹਾ ਹੋਣ ’ਤੇ ਤੁਹਾਡਾ ਭਾਰ ਘੱਟ ਹੋ ਜਾਂਦਾ ਹੈ। ਇਸ ਨਾਲ ਕੈਲਰੀ ਦੀ ਮਾਤਰਾ ਵੀ ਘੱਟ ਜਾਂਦੀ ਹੈ, ਜਿਸ ਨਾਲ ਵੱਧਦੇ ਹੋਏ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

PunjabKesari

ਪ੍ਰੋਟੀਨ ਨਾਲ ਭਰਪੂਰ
ਜਦੋਂ ਕਾਨਫਲੈਰਸ ਨੂੰ ਦੁੱਧ ’ਚ ਮਿਕਸ ਕੀਤਾ ਜਾਂਦਾ ਹੈ ਤਾਂ ਇਸ ’ਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ। ਪ੍ਰੋਟੀਨ ਇਮਿਊਨ ਸਿਸਟਮ ਨੂੰ ਮਜਬੂਤ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਦੇ ਟਿਸ਼ੂਆਂ ਦੀ ਮੁਰੰਮਤ ਕਰਦਾ ਹੈ ਅਤੇ ਲਾਲ ਲਹੂ ਦੇ ਸੈੱਲ ਦਾ ਨਿਰਮਾਣ ਵੀ ਕਰਦਾ ਹੈ।


 


rajwinder kaur

Content Editor

Related News