ਸਰੀਰ ਦੀ ਛੋਟੀ-ਮੋਟੀ ਬੀਮਾਰੀਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਤਰੀਕੇ
Tuesday, Oct 25, 2016 - 09:52 AM (IST)

ਕਿਚਨ ''ਚ ਮੌਜੂਦ ਕੁਝ ਅਜਿਹੀ ਚੀਜ਼ਾਂ ਹੁੰਦੀਆਂ ਹਨ ਜੋ ਮੁਸ਼ਕਿਲ ਦੇ ਸਮੇਂ ਸਾਡੇ ਕੰਮ ਆ ਜਾਂਦੀਆਂ ਹਨ। ਜੇਕਰ ਜ਼ਿਆਦਾ ਹਿਚਕੀਆਂ ਆ ਰਹੀਆਂ ਹੋਣ ਤਾਂ ਖੰਡ ਖਾ ਲੈਣੀ ਚਾਹੀਦੀ ਹੈ। ਆਓ ਜਾਣਦੇ ਹਾਂ ਇਸ ਤਰ੍ਹਾਂ ਦੀਆਂ ਕਈ ਹੋਰ ਗੱਲਾਂ।
1. ਟਮਾਟਰ— ਟਮਾਟਰ ਤੁਹਾਡੀ ਤੇਲ ਵਾਲੀ ਚਮੜੀ ''ਤੇ ਨਿਕਲੀਆਂ ਫਿਣਸੀਆਂ ਨੂੰ ਦੂਰ ਕਰਨ ''ਚ ਮਦਦ ਕਰਦਾ ਹੈ। ਟਮਾਟਰ ਨੂੰ ਪੀਸ ਕੇ ਚਿਹਰੇ ''ਤੇ ਲਗਾਓ। ਇਸ ਨਾਲ ਫਿਣਸੀਆਂ ਤੋਂ ਆਰਾਮ ਮਿਲੇਗਾ।
2. ਪਿਆਜ— ਕੰਨ ''ਚ ਦਰਦ ਹੋਣ ''ਤੇ ਪਿਆਜ ਦੇ ਰਸ ਨੂੰ ਕੰਨ ''ਚ ਪਾਉਣ ਨਾਲ ਆਰਾਮ ਮਿਲ ਜਾਵੇਗਾ।
3. ਨਿੰਬੂ— ਮਨ ਖਰਾਬ ਹੋਣ ''ਤੇ ਜਾਂ ਉਲਟੀ ਆਉਣ ''ਤੇ ਨਿੰਬੂ ਦਾ ਰਸ ਪੀਣ ਨਾਲ ਇਨ੍ਹਾਂ ਬੀਮਾਰੀਆਂ ਤੋਂ ਆਰਾਮ ਮਿਲੇਗਾ।
4. ਅਦਰਕ— ਅਦਰਕ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ। ਖਾਂਸੀ ਲੱਗਣ ''ਤੇ ਅਦਰਕ ਦੇ ਟੁਕੜੇ ਚਬਾਉਣੇ ਚਾਹੀਦੇ ਹਨ।
5. ਬੇਕਿੰਗ ਸੋਡਾ— ਮੂੰਹ ਦੀ ਬਦਬੂ ਨੂੰ ਦੂਰ ਕਰਨ ਲਈ ਬੇਕਿੰਗ ਸੋਡੇ ਨੂੰ ਆਪਣੇ ਟੁੱਥਬੁਰਸ਼ ''ਤੇ ਲਗਾਓ। ਇਸ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਵੇਗੀ।
6. ਕੋਲਡ ਡਰਿੰਕ— ਕੋਲਡ ਡਰਿੰਕ ਨਾਲ ਵਾਲ ਧੋਣ ਨਾਲ ਵਾਲ ਮੁਲਾਇਮ ਅਤੇ ਚਮਕਦਾਰ ਬਣ ਜਾਂਦੇ ਹਨ।