ਹਲਦੀ ਹੋਵੇ ਜਾਂ ਨਿੰਬੂ, ਜਾਣੋ ਕਿਹੜੀ ਚਾਹ ਸਰੀਰ ਦੇ ਕਿਸ ਹਿੱਸੇ ਨੂੰ ਪਹੁੰਚਾਉਂਦੀ ਹੈ ਫਾਇਦਾ

09/28/2019 4:38:59 PM

ਜਲੰਧਰ—ਕਈ ਲੋਕ ਕਹਿੰਦੇ ਹਨ ਕਿ ਚਾਹ ਪੀਣਾ ਬੁਰੀ ਆਦਤ ਹੈ। ਪਰ ਜ਼ਰੂਰੀ ਨਹੀਂ ਹੈ ਕਿ ਹਰ ਇਕ ਚਾਹ ਨੁਕਸਾਨ ਹੀ ਕਰੇ। ਕੁਝ ਇਸ ਤਰ੍ਹਾਂ ਦੀ ਚਾਹ ਹੈ ਜਿਸ ਦੀ ਵਰਤੋਂ ਨਾਲ ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ ਹੁੰਦਾ ਹੈ। ਪਰ ਇਕ ਹੀ ਤਰ੍ਹਾਂ ਦੀ ਚਾਹ ਪੀਣ ਨਾਲ ਕਈ ਲੋਕ ਬੋਰ ਵੀ ਹੋ ਜਾਂਦੇ ਹਨ। ਇਸ ਲਈ ਅਸੀਂ ਤੁਹਾਡੇ ਲਈ ਵੱਖ-ਵੱਖ ਤਰ੍ਹਾਂ ਦੀ ਚਾਹ ਦੀ ਜਾਣਕਾਰੀ ਲਿਆਏ ਹਨ ਜਿਸ ਨਾਲ ਤੁਹਾਨੂੰ ਸਰੀਰਿਕ ਲਾਭ ਵੀ ਪ੍ਰਾਪਤ ਹੋਣਗੇ।
ਹਲਦੀ ਦੀ ਚਾਹ
ਫਾਇਦਾ—ਇਸ ਤਰ੍ਹਾਂ ਦੀ ਚਾਹ ਤੁਹਾਨੂੰ ਮੌਸਮੀ ਇੰਫੈਕਸ਼ਨ ਹੋਣ ਤੋਂ ਬਚਾਉਂਦੀ ਹੈ। ਜੇਕਰ ਤੁਸੀਂ ਇਸ ਦੀ ਵਰਤੋਂ ਹਫਤੇ 'ਚ 1 ਵਾਰ ਵੀ ਕਰੋਗੇ ਤਾਂ ਤੁਹਾਨੂੰ ਫਾਇਦਾ ਨਜ਼ਰ ਆਵੇਗਾ। ਮੌਸਮ ਦੇ ਬਦਲਣ 'ਤੇ ਇਸ ਦੀ ਵਰਤੋਂ ਜ਼ਰੂਰ ਕਰੋ।
ਬਣਾਉਣ ਦਾ ਤਰੀਕਾ-
ਸਮੱਗਰੀ-ਸੁੱਕੀ ਹਲਦੀ, ਨਿੰਬੂ, ਕਾਲੀ ਮਿਰਚ, ਪਾਣੀ, ਸ਼ਹਿਦ ਚੰਗੀ ਤਰ੍ਹਾਂ ਨਾਲ ਇਸ ਸਮੱਗਰੀ ਨੂੰ ਪੈਨ 'ਚ ਮਿਲਾਓ ਅਤੇ ਹੌਲੀ ਅੱਗ 'ਤੇ ਘੁਲਣ ਦਿਓ।

PunjabKesari
ਪੁਦੀਨੇ ਵਾਲੀ ਚਾਹ
ਫਾਇਦਾ—ਜੇਕਰ ਤੁਸੀਂ ਸਿਰ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਇਹ ਚਾਹ ਸਭ ਤੋਂ ਵਧੀਆ ਹੈ। ਇਸ ਦੀ ਵਰਤੋਂ ਨਾਲ ਮਾਈਗ੍ਰੇਨ 'ਚ ਵੀ ਆਰਾਮ ਮਿਲਦਾ ਹੈ।
ਬਣਾਉਣ ਦਾ ਤਾਰੀਕਾ:
ਸਮੱਗਰੀ-ਪੁਦੀਨਾ ਪੱਤਾ, ਦੁੱਧ, ਪਾਣੀ ਅਤੇ ਚੀਨੀ
ਸਭ ਤੋਂ ਪਹਿਲਾਂ ਪਾਣੀ ਉਬਾਲੋ, ਉਸ 'ਚ ਪੁਦੀਨੇ ਦੇ ਪੱਤੇ ਅਤੇ ਚੀਨੀ ਪਾ ਕੇ ਉਬਾਲ ਆਉਣ ਦੀ ਉਡੀਕ ਕਰੋ। ਇਸ 'ਚ ਦੁੱਧ ਪਾਉਣਾ ਜ਼ਰੂਰੀ ਨਹੀਂ ਹੈ।
ਨਿੰਬੂ ਵਾਲੀ ਚਾਹ
ਫਾਇਦਾ— ਜੇਕਰ ਤੁਹਾਡੇ ਗਲੇ 'ਚ ਖਰਾਸ਼ ਰਹਿੰਦੀ ਹੈ ਤਾਂ ਇਸ ਚਾਹ ਦੀ ਵਰਤੋਂ ਨਾਲ ਤੁਹਾਨੂੰ ਇਸ ਪ੍ਰੇਸ਼ਾਨੀ ਤੋਂ ਛੁੱਟਕਾਰਾ ਮਿਲ ਸਕਦਾ ਹੈ।
ਬਣਾਉਣ ਦਾ ਤਰੀਕਾ:
ਸਮੱਗਰੀ-ਨਿੰਬੂ, ਸ਼ਹਿਦ, ਪਾਣੀ
ਇਹ ਚਾਹ ਤਾਂ ਸਭ ਨੂੰ ਬਣਾਉਣੀ ਆਉਂਦੀ ਹੈ ਸਿਰਫ ਚੀਨੀ ਦੀ ਥਾਂ ਸ਼ਹਿਦ ਮਿਲਾਓ।

PunjabKesari
ਤੁਲਸੀ ਵਾਲੀ ਚਾਹ
ਫਾਇਦਾ—ਸਰਦੀ-ਖਾਂਸੀ ਤੋਂ ਛੁੱਟਕਾਰਾ
ਬਣਾਉਣ ਦਾ ਤਰੀਕਾ:
ਸਮੱਗਰੀ-ਤੁਲਸੀ, ਪਾਣੀ ਅਤੇ ਸ਼ਹਿਦ
ਪਾਣੀ ਨੂੰ ਉਬਾਲਦੇ ਸਮੇਂ ਤੁਲਸੀ ਪਾਓ।

PunjabKesari
ਅਦਰਕ ਵਾਲੀ ਚਾਹ
ਫਾਇਦਾ— ਇਸ ਚਾਹ ਦੀ ਵਰਤੋਂ ਕਰਨ ਨਾਲ ਤੁਹਾਨੂੰ ਪੀ.ਐੱਮ.ਐੱਸ. ਦੇ ਸਮੇਂ ਆਰਾਮ ਮਿਲ ਸਕਦਾ ਹੈ।
ਬਣਾਉਣ ਦਾ ਤਰੀਕਾ:
ਸਮੱਗਰੀ—ਅਦਰਕ, ਦੁੱਧ ਅਤੇ ਚੀਨੀ ਅਤੇ ਚਾਹਪੱਤੀ
ਚਾਹਪੱਤੀ ਅਤੇ ਅਦਰਕ ਨੂੰ ਪਾਣੀ 'ਚ ਚੰਗੀ ਤਰ੍ਹਾਂ ਨਾਲ ਉਬਾਲਓ। ਫਿਰ ਉਬਾਲ ਆਉਣ ਤੱਕ ਦੁੱਧ ਅਤੇ ਚੀਨੀ ਮਿਲਾਓ।


Aarti dhillon

Content Editor

Related News