ਡੇਅਰੀ ਪ੍ਰੋਡਕਟਸ ਤੋਂ ਹੈ ਐਲਰਜੀ, ਤਾਂ ਕੈਲਸ਼ੀਅਮ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

07/13/2017 2:23:44 PM

ਨਵੀਂ ਦਿੱਲੀ— ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਸਰੀਰ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੁੰਦਾ ਹੈ ਦੁੱਧ ਇਸ ਕਮੀ ਨੂੰ ਪੂਰਾ ਕਰਦਾ ਹੈ ਪਰ ਕੁੱਝ ਲੋਕਾਂ ਨੂੰ ਡੇਅਰੀ ਪ੍ਰੋਡਕਟਸ ਤੋਂ ਐਲਰਜੀ ਹੁੰਦੀ ਹੈ। ਦੁੱਧ ਅਤੇ ਇਸ ਨਾਲ ਬਣੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਨਾਲ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੇ ਤੁਸੀਂ ਵੀ ਇਸ ਤਰ੍ਹਾਂ ਦੀ ਸਮੱਸਿਆ ਨਾਲ ਪ੍ਰੇਸ਼ਾਨ ਹੋ ਤਾਂ ਕੈਲਸ਼ੀਅਮ ਨਾਲ ਭਰਪੂਰ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰੋ, ਜਿਨ੍ਹਾਂ ਦੀ ਵਰਤੋਂ ਨਾਲ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ। 
1. ਸੋਇਆ ਮਿਲਕ
ਸੋਇਆ ਮਿਲਕ ਵਿਚ ਕੈਲਸ਼ੀਅਮ ਅਤੇ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਨੂੰ ਤੁਸੀਂ ਰੋਜ਼ਾਨਾ ਦੁੱਧ ਦੀ ਤਰ੍ਹਾਂ ਪੀ ਸਕਦੇ ਹੋ। ਡੇਅਰੀ ਪ੍ਰੋਡਕਟਸ ਦੀ ਥਾਂ 'ਤੇ ਸੋਇਆ ਮਿਲਕ ਦਾ ਪਨੀਰ, ਦਹੀਂ ਨੂੰ ਆਪਣੀ ਡਾਈਟ ਵਿਚ ਸ਼ਾਮਲ ਕਰੋ। 
2. ਅੰਜੀਰ 
ਅੰਜੀਰ ਇਕ ਫਰੂਟ ਹੈ, ਜਿਸਨੂੰ ਸੁਕਾ ਕੇ ਡਰਾਈ ਫਰੂਟ ਦੀ ਤਰ੍ਹਾਂ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਹੱਡੀਆਂ ਦੀ ਮਜ਼ਬੂਤੀ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਕੈਲਸ਼ੀਅਮ ਅਤੇ ਆਇਰਨ ਤੋਂ ਇਲਾਵਾ ਇਸ ਵਿਚ ਹੋਰ ਵੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਪਾਚਨ ਕਿਰਿਆ ਨੂੰ ਸਹੀ ਬਣਾਉਣ ਵਿਚ ਮਦਦ ਕਰਦੀ ਹੈ। 
3. ਸੰਤਰੇ ਦਾ ਜੂਸ
ਸੰਤਰੇ ਵਿਚ ਵਿਟਾਮਿਨ-ਸੀ ਦੇ ਨਾਲ ਕੈਲਸ਼ੀਅਮ ਵੀ ਹੁੰਦਾ ਹੈ। ਨਾਸ਼ਤੇ ਵਿਚ ਦੁੱਧ ਦੀ ਥਾਂ 'ਤੇ ਸੰਤਰੇ ਦੇ ਜੂਸ ਦੀ ਵਰਤੋਂ ਕਰੋ। 
4. ਲੋਬਿਆ
ਲੋਬਿਆ ਨੂੰ ਰੌਂਗੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇਸ ਦੀ ਸਬਜ਼ੀ, ਸੂਪ ਜਾਂ ਸਲਾਦ ਦੇ ਰੂਪ ਵਿਚ ਵੀ ਵਰਤੋਂ ਕੀਤੀ ਜਾ ਸਕਦੀ ਹੈ। ਦੁੱਧ ਦੀ ਤਰ੍ਹਾਂ ਹੀ ਇਸ ਵਿਚ ਵੀ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ।


Related News