ਰੋਜ਼ਾਨਾ ਛੁਹਾਰਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਬੇਮਿਸਾਲ ਫਾਇਦੇ

11/25/2018 11:05:07 AM

ਨਵੀਂ ਦਿੱਲੀ—  ਸੁੱਕੇ ਫਲਾਂ ਦੇ ਫਾਇਦਿਆਂ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ। ਇਨ੍ਹਾਂ 'ਚੋਂ ਇਕ ਫਲ ਹੈ ਛੁਹਾਰਾ। ਖਜੂਰ ਦੀ ਸੁੱਕੀ ਅਵਸਥਾ ਨੂੰ ਛੁਹਾਰਾ ਕਿਹਾ ਜਾਂਦਾ ਹੈ। ਛੁਹਾਰੇ 'ਚ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ , ਮੈਗਨੀਜ਼, ਤਾਂਬਾ ਆਦਿ ਪੋਸ਼ਕ ਤੱਤ ਹੁੰਦੇ ਹਨ। ਸਵੇਰ-ਸ਼ਾਮ ਤਿੰਨ ਛੁਹਾਰੇ ਖਾਣ ਮਗਰੋਂ ਗਰਮ ਪਾਣੀ ਪੀਣ ਨਾਲ ਕਬਜ਼ ਦੂਰ ਹੂੰਦੀ ਹੈ। ਅੱਜ ਅਸੀਂ ਤੁਹਾਨੂੰ ਛੁਹਾਰੇ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਤੇ ਫਾਇਦਿਆਂ ਬਾਰੇ...
1. ਭੁੱਖ ਵਧਾਏ
ਭੁੱਖ ਵਧਾਉਣ ਲਈ ਛੁਹਾਰੇ ਦਾ ਗੂਦਾ ਕੱਢ ਕੇ ਉਸ ਨੂੰ ਦੁੱਧ 'ਚ ਪਾ ਕੇ ਉਬਾਲ ਲਓ। ਥੋੜ੍ਹੀ ਦੇਰ ਉਬਾਲਣ ਤੋਂ ਬਾਅਦ ਇਸ ਨੂੰ ਠੰਡਾ ਕਰ ਕੇ ਪੀਸ ਕੇ ਪੀ ਲਓ।
2. ਹੱਡੀਆਂ ਨੂੰ ਮਜ਼ਬੂਤ ਕਰੇ
ਮਜ਼ਬੂਤ ਹੱਡੀਆਂ ਲਈ ਦੁੱਧ 'ਚ ਛੁਹਾਰਾ ਉਬਾਲ ਕੇ ਖਾਓ।
3. ਨਵੇਂ ਸੈੱਲਾਂ ਦਾ ਨਿਰਮਾਣ
ਛੁਹਾਰੇ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ ਹੁੰਦਾ ਹੈ, ਜੋ ਕਿ ਸਰੀਰ 'ਚ ਨਵੇਂ ਸੈੱਲਾਂ ਦਾ ਨਿਰਮਾਣ ਕਰਦਾ ਹੈ।
4. ਪਾਚਨ ਤੰਤਰ ਨੂੰ ਠੀਕ ਕਰੇ
ਛੁਹਾਰੇ 'ਚ ਡਾਇਟਰੀ ਫਾਈਬਰ ਹੁੰਦਾ ਹੈ, ਜੋ ਕਿ ਪਾਚਨ ਤੰਤਰ ਲਈ ਲਾਭਕਾਰੀ ਹੁੰਦੇ ਹਨ।
5. ਡਾਇਰੀਆ ਤੋਂ ਬਚਾਉਂਦਾ ਹੈ
ਛੁਹਾਰੇ ਵਾਲੇ ਦੁੱਧ 'ਚ ਪੋਟਾਸ਼ੀਅਮ ਹੁੰਦਾ ਹੈ ਜੋ ਕਿ ਪੇਟ ਦਰਦ ਅਤੇ ਡਾਇਰੀਆ ਜਿਹੀ ਸਮੱਸਿਆ ਤੋਂ ਬਚਾਉਂਦਾ ਹੈ।


manju bala

Content Editor

Related News