ਅੱਖਾਂ ਲਈ ਬੁਰੀ ਹੈ ਬਲਿਊ ਲਾਈਟ, ਇਲੈਕਟ੍ਰਾਨਿਕ ਡਿਵਾਈਸਿਜ਼ ਦੀ ਵਰਤੋਂ ਕਰਨ ਵਾਲੇ ਇੰਝ ਰੱਖਣ ਧਿਆਨ

Sunday, Apr 02, 2023 - 12:58 PM (IST)

ਅੱਖਾਂ ਲਈ ਬੁਰੀ ਹੈ ਬਲਿਊ ਲਾਈਟ, ਇਲੈਕਟ੍ਰਾਨਿਕ ਡਿਵਾਈਸਿਜ਼ ਦੀ ਵਰਤੋਂ ਕਰਨ ਵਾਲੇ ਇੰਝ ਰੱਖਣ ਧਿਆਨ

ਮੁੰਬਈ (ਬਿਊਰੋ)– ਜ਼ਿਆਦਾਤਰ ਲੋਕ ਹਰ ਰੋਜ਼ ਕਈ ਘੰਟਿਆਂ ਲਈ ਕਿਸੇ ਕਿਸਮ ਦੇ ਇਲੈਕਟ੍ਰਾਨਿਕ ਡਿਵਾਈਸ ਨੂੰ ਦੇਖਦੇ ਹਨ। ਇਸ ’ਚ ਟੀ. ਵੀ., ਸਮਾਰਟਫ਼ੋਨ, ਟੈਬਲੇਟ ਤੇ ਗੇਮਿੰਗ ਸਿਸਟਮ ਸ਼ਾਮਲ ਹਨ। ਸਕ੍ਰੀਨ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਨੀਲੀ ਰੌਸ਼ਨੀ ਦਿਖਾਈ ਦੇਣ ਵਾਲੇ ਪ੍ਰਕਾਸ਼ ਸਪੈਕਟ੍ਰਮ ਦਾ ਹਿੱਸਾ ਹੈ। ਇਸ ’ਚ 380 ਤੋਂ 500 ਨੈਨੋਮੀਟਰ ਰੇਂਜ ਦੇ ਅੰਦਰ ਸਭ ਤੋਂ ਛੋਟੀ ਤਰੰਗ-ਲੰਬਾਈ ਤੇ ਸਭ ਤੋਂ ਵੱਧ ਊਰਜਾ ਹੈ।

ਨੀਲੀ ਰੌਸ਼ਨੀ ਸੁਚੇਤਤਾ ਵਧਾਉਂਦੀ ਹੈ ਪਰ ਇਹ ਸਰੀਰ ਦੇ ਕੁਦਰਤੀ ਜਾਗਣ ਤੇ ਨੀਂਦ ਦੇ ਚੱਕਰ (ਸਰਕੇਡੀਅਨ ਰਿਦਮ) ਨੂੰ ਪ੍ਰਭਾਵਿਤ ਕਰਦੀ ਹੈ। ਨੀਲੀ ਰੌਸ਼ਨੀ ਨੂੰ ਰੋਕਣ ਲਈ ਅੱਖਾਂ ਚੰਗੀਆਂ ਨਹੀਂ ਹਨ। ਸਮੇਂ ਦੇ ਨਾਲ ਨੀਲੀ ਰੌਸ਼ਨੀ ਅੱਖ ਦੇ ਅਗਲੇ ਹਿੱਸੇ (ਕੋਰਨੀਆ ਤੇ ਲੈਂਸ) ’ਚੋਂ ਲੰਘਦੀ ਹੈ ਤੇ ਇਸ ਤੱਕ ਪਹੁੰਚ ਕੇ ਰੇਟੀਨਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਮਦਦਗਾਰ ਸੁਝਾਅ

ਬਲਿਊ ਲਾਈਟ ਫਿਲਟਰ
ਸਮਾਰਟਫ਼ੋਨ, ਟੈਬਲੇਟ ਤੇ ਕੰਪਿਊਟਰ ਸਕ੍ਰੀਨਜ਼ ਲਈ ਇਕ ਬਲਿਊ ਲਾਈਟ ਫਿਲਟਰ ਸਥਾਪਿਤ ਕਰੋ। ਫਿਲਟਰ ਡਿਸਪਲੇ ਦੀ ਦਿੱਖ ਨੂੰ ਪ੍ਰਭਾਵਿਤ ਕੀਤੇ ਬਿਨਾਂ ਨੀਲੀ ਰੌਸ਼ਨੀ ਨੂੰ ਤੁਹਾਡੀਆਂ ਅੱਖਾਂ ਤੱਕ ਪਹੁੰਚਣ ਤੋਂ ਰੋਕਦੇ ਹਨ ਤੇ ਇਸ ਤਰ੍ਹਾਂ ਰੇਟੀਨਾ ਨੂੰ ਘੱਟ ਨੁਕਸਾਨ ਪਹੁੰਚਾਉਂਦੇ ਹਨ।

20-20-20 ਦੇ ਨਿਯਮ ਦੀ ਪਾਲਣਾ ਕਰੋ
ਡਿਜੀਟਲ ਆਈ ਸਟ੍ਰੇਨ ਨੂੰ ਘਟਾਉਣ ਲਈ 20-20-20 ਨਿਯਮ ਦੀ ਪਾਲਣਾ ਕਰੋ। 20 ਫੁੱਟ ਦੂਰ ਕਿਸੇ ਵਸਤੂ ਨੂੰ ਦੇਖਣ ਲਈ ਹਰ 20 ਮਿੰਟ ’ਚ 20 ਸਕਿੰਟ ਦਾ ਬ੍ਰੇਕ ਲਓ। ਇਸ ਤਰ੍ਹਾਂ ਇਸ ਪ੍ਰਕਿਰਿਆ ਨੂੰ ਇਕ ਘੰਟੇ ’ਚ ਤਿੰਨ ਵਾਰ ਕਰੋ।

ਬ੍ਰਾਈਟਨੈੱਸ ਕੰਟਰੋਲ
ਡਿਵਾਈਸ ਸਕ੍ਰੀਨ ’ਤੇ ਰੌਸ਼ਨੀ ਤੇ ਚਮਕ ਨੂੰ ਕੰਟਰੋਲ ਕਰੋ। ਸਕ੍ਰੀਨ ਦੇਖਣ ਲਈ ਚੰਗੀ ਦੂਰੀ ਤੇ ਆਸਣ ਸੈੱਟ ਕਰੋ। ਯਕੀਨੀ ਬਣਾਓ ਕਿ ਅੱਖਾਂ ’ਤੇ ਕੋਈ ਦਬਾਅ ਨਾ ਪਵੇ।

ਅੱਖਾਂ ਦੀ ਜਾਂਚ
ਅੱਖਾਂ ਦੀ ਜਾਂਚ ਦੌਰਾਨ ਨੀਲੀ ਰੌਸ਼ਨੀ ਦੀ ਸੁਰੱਖਿਆ ਤੇ ਡਿਜੀਟਲ ਉਪਕਰਨਾਂ ਦੀ ਵਰਤੋਂ ਬਾਰੇ ਆਪਣੇ ਅੱਖਾਂ ਦੇ ਡਾਕਟਰ ਨਾਲ ਗੱਲ ਕਰੋ ਤੇ ਜੇ ਲੋੜ ਹੋਵੇ ਤਾਂ ਐਨਕਾਂ ਲਗਾਓ।

ਨੋਟ– ਅੱਖਾਂ ਦੀ ਦੇਖਭਾਲ ਲਈ ਤੁਸੀਂ ਕੀ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News