Health Tips: ਕਾਲਾ ਨਮਕ ਕਰਦਾ ਹੈ ਸਰੀਰ ਦੀਆਂ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਖਤਮ
Thursday, Jul 11, 2024 - 10:22 AM (IST)
ਨਵੀਂ ਦਿੱਲੀ- ਕਾਲੇ ਨਮਕ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦੀ ਹੈ। ਇਸ ਨੂੰ ਸਲਾਦ ਜਾਂ ਫਲਾਂ ਦੇ ਉਪਰ ਪਾ ਕੇ ਖਾਧਾ ਜਾਂਦਾ ਹੈ। ਇਸ ਨਾਲ ਖਾਣੇ ਦਾ ਸੁਆਦ ਵੀ ਦੋਗੁਣਾ ਹੋ ਜਾਂਦਾ ਹੈ ਅਤੇ ਨਾਲ ਹੀ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।ਇਸ 'ਚ ਵਿਟਾਮਿਨਸ, ਸੋਡੀਅਮ ਕਲੋਰਾਈਡ, ਆਇਰਨ, ਮੈਗਨੀਸ਼ੀਅਮ ਅਤੇ ਐਂਟੀਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ, ਜੋ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ। ਸਫੈਦ ਨਮਕ ਦੀ ਬਜਾਏ ਕਾਲੇ ਨਮਕ ਦੀ ਵਰਤੋਂ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ। ਆਓ ਜਾਣਦੇ ਹਾਂ ਨਮਕ ਦੇ ਫਾਇਦਿਆਂ ਬਾਰੇ...
1. ਪਾਚਨ ਕਿਰਿਆ 'ਚ ਸੁਧਾਰ
ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਕੁਝ ਲੋਕਾਂ ਦੀ ਪਾਚਨ ਕਿਰਿਆ ਖਰਾਬ ਹੋ ਜਾਂਦੀ ਹੈ, ਜਿਸ ਨਾਲ ਕਬਜ਼ ਐਸੀਡਿਟੀ ਅਤੇ ਪੇਟ 'ਚ ਅਫਾਰਾ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਭੋਜਨ ਦੇ ਬਾਅਦ 1 ਗਲਾਸ ਕੋਸੇ ਪਾਣੀ 'ਚ ਚੁਟਕੀ ਇਕ ਕਾਲਾ ਨਮਕ ਮਿਲਾ ਕੇ ਪੀਣ ਨਾਲ ਫਾਇਦਾ ਹੋਵੇਗਾ, ਜਿਸ ਨਾਲ ਖਾਣਾ ਆਸਾਨੀ ਨਾਲ ਪਚ ਜਾਵੇਗਾ। ਇਸ ਤੋਂ ਇਲਾਵਾ ਸਲਾਦ ਨਿੰਬੂ ਪਾਣੀ ਜਾਂ ਫਲਾਂ 'ਚ ਕਾਲਾ ਨਮਕ ਮਿਲਾ ਕੇ ਵੀ ਖਾ ਸਕਦੇ ਹੋ।
2. ਭੁੱਖ ਨਾ ਲੱਗਣਾ
ਜਿਨ੍ਹਾਂ ਲੋਕਾਂ ਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਹੈ। ਉਨ੍ਹਾਂ ਲਈ ਵੀ ਕਾਲਾ ਨਮਕ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਲੱਸੀ, ਦਹੀਂ ਜਾਂ ਸਲਾਦ 'ਚ ਪਾ ਕੇ ਖਾਣ ਨਾਲ ਭੁੱਖ ਵਧਦੀ ਹੈ।
3. ਜੋੜਾਂ ਦਾ ਦਰਦ
ਸਰੀਰ 'ਚ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਨਾਲ ਜੋੜਾਂ 'ਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਕਾਲੇ ਨਮਕ ਨੂੰ ਕਿਸੇ ਸੂਤੀ ਕੱਪੜੇ 'ਚ ਬੰਨ ਕੇ ਤਵੇ 'ਤੇ ਰੱਖ ਦਿਓ ਜਿਸ ਨਾਲ ਨਮਕ ਵੀ ਗਰਮ ਹੋ ਜਾਵੇਗਾ। ਫਿਰ ਇਸ ਨਮਕ ਵਾਲੀ ਥੈਲੀ ਨਾਲ ਜੋੜਾਂ ਦੀ ਸਿੰਕਾਈ ਕਰੋ। ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਅਜਿਹਾ ਦਿਨ 'ਚ ਘੱਟ ਤੋਂ ਘੱਟ 2-3 ਵਾਰ ਕਰਨ ਨਾਲ ਫਾਇਦਾ ਹੁੰਦਾ ਹੈ।
4. ਕੋਲੈਸਟਰੋਲ ਘਟਾਏ
ਸਰੀਰ 'ਚ ਕੋਲੈਸਟਰੋਲ ਲੇਵਲ ਵਧਣ ਨਾਲ ਦਿਲ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅਤੇ ਇਸ ਨਾਲ ਬਲੱਡ ਪ੍ਰੈਸ਼ਰ ਵੀ ਵਧ ਜਾਂਦਾ ਹੈ। ਅਜਿਹੇ 'ਚ ਆਪਣੀ ਡਾਈਟ 'ਚ ਸਫੈਦ ਨਮਕ ਦੀ ਬਜਾਏ ਕਾਲਾ ਨਮਕ ਸ਼ਾਮਲ ਕਰੋ, ਜਿਸ ਨਾਲ ਸਰੀਰ 'ਚ ਕੋਲੈਸਟਰੋਲ ਲੇਵਲ ਸੰਤੁਲਿਤ ਰਹਿੰਦਾ ਹੈ।
5. ਖਾਂਸੀ-ਜੁਕਾਮ
ਮੌਸਮ ਬਦਲਣ ਦੇ ਨਾਲ ਹੀ ਖਾਂਸੀ-ਜੁਕਾਮ ਅਤੇ ਕਫ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ 1 ਗਲਾਸ ਪਾਣੀ 'ਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਫਾਇਦਾ ਹੋਵੇਗਾ ਅਤੇ ਇਸ ਨਾਲ ਕਫ ਵੀ ਬਾਹਰ ਨਿਕਲੇਗਾ ਅਤੇ ਖਾਂਸੀ ਵੀ ਠੀਕ ਹੋਵੇਗੀ।