ਰੋਜ਼ਾਨਾ ਪੀਓ ਬਾਦਾਮਾਂ ਵਾਲਾ ਦੁੱਧ, ਹੋਣਗੇ ਕਈ ਫਾਇਦੇ

02/17/2017 11:28:24 AM

ਜਲੰਧਰ— ਦੁੱਧ ''ਚ ਕੈਲਸ਼ੀਅਮ ਅਤੇ ਆਇਰਨ ਦੀ ਮਾਤਰਾ ਵਧੇਰੇ ਹੁੰਦੀ ਹੈ, ਇਸ ਲਈ ਬੱਚਿਆਂ ਅਤੇ ਵੱਡਿਆਂ ਨੂੰ ਰੋਜ਼ਾਨਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਉੱਥੇ ਹੀ ਬਾਦਾਮ ਕੈਲਸ਼ੀਅਮ, ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਰੋਜ਼ਾਨਾ ਬਾਦਾਮਾਂ ਦੀਆਂ 4-5 ਗਿਰੀਆਂ ਖਾਣ ਨਾਲ ਸਿਹਤ ਨੂੰ ਕਾਫੀ ਫਾਇਦਾ ਹੁੰਦਾ ਹੈ ਪਰ ਜੇਕਰ ਇਨ੍ਹਾਂ ਦੁੱਧ ਨੂੰ ਮਿਲਾ ਕੇ ਪੀਤਾ ਜਾਵੇ ਤਾਂ ਹੋਰ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਬਾਦਾਮਾਂ ਵਾਲੇ ਦੁੱਧ ਦੇ ਫਾਇਦੇ :
1 ਜੋੜਾਂ ਦਾ ਦਰਦ
ਬਾਦਾਮਾਂ ਅਤੇ ਦੁੱਧ ''ਚ ਕੈਲਸ਼ੀਅਮ ਵਧੇਰੇ ਮਾਤਰਾ ''ਚ ਹੁੰਦਾ ਹੈ, ਜਿਹੜਾ ਕਿ ਜੋੜਾਂ ਦੇ ਦਰਦ ''ਚ ਸਹਾਇਕ ਮੰਨਿਆ ਜਾਂਦਾ ਹੈ। ਇਸ ਕਾਰਨ ਇਸ ਬਾਦਾਮਾਂ ਨੂੰ ਦੁੱਧ ਨੂੰ ਮਿਲਾ ਕੇ ਰੋਜ਼ਾਨਾ ਪੀਣ ਨਾਲ ਹੱਡੀਆਂ ਮਜਬੂਤ ਰਹਿੰਦੀਆਂ ਹਨ। 
2 ਪੱਠਿਆਂ ਦੀ ਮਜਬੂਤੀ
ਬਾਦਾਮਾਂ ਅਤੇ ਦੁੱਧ ''ਚ ਪ੍ਰੋਟੀਨ ਦੀ ਕਾਫੀ ਮਾਤਰਾ ਹੁੰਦੀ ਹੈ। ਇਨ੍ਹਾਂ ਨੂੰ ਮਿਲਾ ਕੇ ਪੀਣ ਨਾਲ ਪੱਠਿਆਂ ਨੂੰ ਮਜਬੂਤੀ ਮਿਲਦੀ ਹੈ।
3 ਕੋਲੇਸਟਰਾਲ ਦਾ ਪੱਧਰ
ਬਾਦਾਮਾਂ ਵਾਲੇ ਦੁੱਧ ''ਚ ਕੋਲੇਸਟਰਾਲ ਦਾ ਪੱਧਰ ਕਾਫੀ ਘੱਟ ਹੁੰਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਦਿਲ ਦਾ ਦੌਰਾ ਅਤੇ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
4 ਘੱਟ ਭਾਰ
ਇਸ ਡਰਿੰਕ ''ਚ ਕੈਲਸ਼ੀਅਮ ਕਾਫੀ ਹੁੰਦਾ ਹੈ, ਜਿਹੜਾ ਭਾਰ ਨੂੰ ਕਾਬੂ ਕਰਨ ਦਾ ਕੰਮ ਕਰਦਾ ਹੈ।
5 ਬਲੱਡ ਪ੍ਰੈਸ਼ਰ 
ਬਾਦਾਮਾਂ ਅਤੇ ਦੁੱਧ ''ਚ ਪੋਟਾਸ਼ੀਅਮ ਦੀ ਮਾਤਰਾ ਕਾਫੀ ਹੁੰਦੀ ਹੈ, ਜਿਹੜੀ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਕਾਬੂ ਕਰਨ ਦਾ ਕੰਮ ਕਰਦੀ ਹੈ।

Related News