ਸ਼ਿਮਲਾ ਮਿਰਚ ਖਾਣ ਦੇ ਇਹ ਬੇਮਿਸਾਲ ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

06/23/2018 11:50:29 AM

ਨਵੀਂ ਦਿੱਲੀ— ਸ਼ਿਮਲਾ ਮਿਰਚ ਇਕ ਹਰੀ ਪੋਸ਼ਟਿਕ ਸਬਜ਼ੀ ਹੈ ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ| ਇਸ ਦੀ ਵਰਤੋਂ ਜ਼ਿਆਦਾਤਰ ਚਾਈਨੀਜ਼ ਖਾਣਿਆਂ 'ਚ ਕੀਤੀ ਜਾਾਦੀ ਹੈ| ਸ਼ਿਮਲਾ ਮਿਰਚ 'ਚ ਪੋਸ਼ਕ ਤੱਤ ਦੀ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਇਸ ਤੋਂ ਇਲਾਵਾ ਸ਼ਿਮਲਾ ਮਿਰਚ 'ਚ ਵਿਟਾਮਿਨ ਸੀ ਵੀ ਮੌਜੂਦ ਹੁੰਦਾ ਹੈ, ਜਿਸ ਕਾਰਨ ਇਸ ਨੂੰ ਖਾਣ ਨਾਲ ਸਾਡੇ ਸਰੀਰ 'ਚ ਕੈਲੋਰੀ ਦੀ ਮਾਤਰਾ ਨਹੀਂ ਵਧਦੀ ਹੈ|ਅੱਜ ਅਸੀਂ ਤੁਹਾਨੂੰ ਰੋਜ਼ਾਨਾ ਸ਼ਿਮਲਾ ਮਿਰਚ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ
ਫਾਇਬਰ ਦੀ ਭਰਪੂਰ ਮਾਤਰਾ ਹੋਣ ਕਾਰਨ ਇਹ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ| ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਦਾ ਕੰਮ ਕਰਦਾ ਹੈ| ਇਸ ਲਈ ਜੋ ਲੋਕ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ ਉਨ੍ਹਾਂ ਨੂੰ ਸ਼ਿਮਲਾ ਮਿਰਚ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ |
2. ਭਾਰ ਘੱਟ ਕਰੇ
ਕੈਲੋਰੀ ਦੀ ਬਹੁਤ ਘੱਟ ਮਾਤਰਾ ਹੋਣ ਕਾਰਨ ਇਹ ਚਰਬੀ ਘਟਾਉਣ 'ਚ ਵੀ ਮਦਦ ਕਰਦਾ ਹੈ| ਨਿਯਮਤ ਰੂਪ 'ਚ ਇਸ ਦੀ ਵਰਤੋ ਕਰਨ ਨਾਲ ਟਾਕਸਿੰਸ ਬਾਹਰ ਨਿਕਲ ਜਾਾਦੇ ਹਨ| ਇਸ ਦੀ ਰੋਜ਼ਾਨਾ ਵਰਤੋਂ ਨਾਲ ਭਾਰ ਘੱਟ ਹੁੰਦਾ ਹੈ |
3. ਸ਼ੂਗਰ ਨੂੰ ਕੰਟਰੋਲ ਕਰੇ
ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਾ ਤੁਹਾਡੇ ਲਈ ਸ਼ਿਮਲਾ ਮਿਰਚ ਦੀ ਵਰਤੋ ਬਹੁਤ ਫਾਇਦੇਮੰਦ ਹੁੰਦੀ ਹੈ|ਇਹ ਬਲੱਡ ਸ਼ੂਗਰ ਨੂੰ ਘੱਟ ਕਰਦੀ ਹੈ|ਸਰੀਰ ਨੂੰ ਹੋਰ ਵੀ ਕਈ ਬੀਮਾਰੀਆਂ ਤੋਂ ਬਚਾਉਂਦੀ ਹੈ |
4. ਗਠੀਆ ਰੋਗ ਦੂਰ ਕਰੇ
ਇਸ ਦੀ ਵਰਤੋਂ ਨਾਲ ਗਠੀਆ ਰੋਗ ਦੂਰ ਹੋ ਜਾਾਦਾ ਹੈ| ਅੱਜਕਲ ਬਾਜ਼ਾਰ 'ਚੋਂ ਮਿਲਣ ਵਾਲੇ ਜੈੱਲ ਅਤੇ ਸਪ੍ਰੇ 'ਚ ਵੀ ਸ਼ਿਮਲਾ ਮਿਰਚ ਦੇ ਤੱਤ ਮੌਜੂਦ ਹੁੰਦੇ ਹਨ ਜੋ ਦਰਦ ਨੂੰ ਠੀਕ ਕਰਦੇ ਹਨ |
5. ਕੋਲੈਸਟਰੋਲ ਨੂੰ ਕੰਟਰੋਲ ਕਰੇ
ਸ਼ਿਮਲਾ ਮਿਰਚ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਬੈਡ ਕੋਲੈਸਟਰੋਲ ਨੂੰ ਖਤਮ ਕਰਦੇ ਹਨ ਅਤੇ ਸਰੀਰ 'ਚ ਕੋਲੈਸਟਰੋਲ ਦੀ ਮਾਤਰਾ ਨੂੰ ਕੰਟਰੋਲ 'ਚ ਰੱਖਦੇ ਹਨ |

 


Related News