''ਚੁਕੰਦਰ'' ਵਧਾਏ ਵਾਲਾਂ ਦੀ ਚਮਕ, ਹੋਰ ਵੀ ਜਾਣੋ ਹੈਰਾਨ ਕਰਦੇ ਫਾਇਦੇ

07/15/2019 5:51:37 PM

ਜਲੰਧਰ— ਚੁਕੰਦਰ ਇਕ ਅਜਿਹਾ ਫਲ ਹੈ ਜੋ ਹਰ ਮੌਸਮ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਜ਼ਿਆਦਾਤਰ ਲੋਕ ਸਰੀਰ 'ਚ ਖੂਨ ਦੀ ਕਮੀ ਪੂਰੀ ਕਰਨ ਲਈ ਇਸ ਦਾ ਸੇਵਨ ਕਰਦੇ ਹਨ ਪਰ ਖੂਨ ਵਧਾਉਣ ਤੋਂ ਇਲਾਵਾ ਚੁਕੰਦਰ ਖਾਣ ਨਾਲ ਵਾਲਾਂ ਦੀ ਚਮਕ ਵੱਧਣ ਸਮੇਤ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਵੀ ਮਿਲਦੇ ਹਨ। ਵਿਟਾਮਿਨਸ, ਖਨਿਜ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ, ਸਲਫਰ, ਕਲੋਰੀਨ ਅਤੇ ਆਇਰਨ ਵਰਗੇ ਤੱਤਾਂ ਨਾਲ ਭਰਪੂਰ ਚੁਕੰਦਰ ਦਾ ਸੇਵਨ ਹੈਲਥੀ ਹਾਰਟ, ਡਾਇਬਟੀਜ਼ ਅਤੇ ਭਾਰ ਘਟਾਉਣ 'ਚ ਵੀ ਮਦਦਗਾਰ ਹੈ। ਇਸ ਦੇ ਇਲਾਵਾ ਤੁਸੀਂ ਚਮਕਦਾਰ ਸਕਿਨ ਵੀ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਚੁਕੰਦਰ ਖਾਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।  
ਚੁਕੰਦਰ ਦੇ ਫਾਇਦੇ 
ਕਬਜ਼ ਨੂੰ ਕਰੇ ਦੂਰ 

ਜੇਕਰ ਤੁਹਾਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਗਾਜਰ ਅਤੇ ਚੁਕੰਦਰ ਦਾ ਰਸ ਮਿਲਾ ਕੇ ਦਿਨ 'ਚ ਦੋ ਵਾਰ ਪੀਣਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੋ ਜਾਵੇਗੀ। 
ਭਾਰ ਘਟਾਉਣ 'ਚ ਸਹਾਇਕ 
ਚੁਕੰਦਰ 'ਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਹੁੰਦੇ ਹਨ ਅਤੇ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਕਰਕੇ ਇਸ ਦਾ ਸੇਵਨ ਕਰਨ ਦੇ ਨਾਲ ਨਾ ਸਿਰਫ ਭਾਰ ਘੱਟ ਹੁੰਦਾ ਹੈ ਸਗੋਂ ਕੰਟਰੋਲ 'ਚ ਵੀ ਰਹਿੰਦਾ ਹੈ। 

PunjabKesari
ਬਲੱਡ ਪ੍ਰੈਸ਼ਰ ਰੱਖੇ ਕੰਟਰੋਲ 
ਚੁਕੰਦਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਵੀ ਸਹਾਇਕ ਹੁੰਦੀ ਹੈ। ਇਸ ਦੇ ਸੇਵਨ ਨਾਲ ਸਰੀਰ 'ਚ ਐਨਰਜੀ ਦਾ ਪੱਧਰ ਵੱਧਦਾ ਹੈ ਅਤੇ ਥਕਾਨ ਦੂਰ ਹੁੰਦੀ ਹੈ। 
ਤਣਾਅ ਨੂੰ ਰੱਖੇ ਦੂਰ 
ਚੁਕੰਦਰ 'ਚ ਉੱਚ ਨਾਈਟ੍ਰੇਟ ਹੁੰਦਾ ਹੈ, ਜਿਸ ਨਾਲ ਦਿਮਾਗ 'ਚ ਖੂਨ ਦਾ ਸੰਚਾਲਨ ਅਤੇ ਆਕਸੀਜ਼ਨ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਨਾ ਸਿਰਫ ਦਿਮਾਗ ਤੇਜ਼ ਹੁੰਦਾ ਹੈ ਸਗੋਂ ਤਣਾਅ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ। 
ਦਿਲ ਨੂੰ ਰੱਖੇ ਸਿਹਤਮੰਦ 
ਚੁਕੰਦਰ 'ਚ ਪਾਏ ਜਾਣ ਵਾਲਾ ਨਾਈਟ੍ਰੇਟ ਨਾਮਕ ਰਸਾਇਣ ਖੂਨ ਦੇ ਦਬਾਅ ਨੂੰ ਘੱਟ ਕਰਦਾ ਹੈ ਅਤੇ ਇਸ 'ਚ ਮੌਜੂਦ ਬਿਊਟੇਨ ਨਾਂ ਦਾ ਤੱਤ ਖੂਨ ਨੂੰ ਜੰਮਣ ਤੋਂ ਰੋਕਦਾ ਹੈ। ਇਸ ਨਾਲ ਤੁਸੀਂ ਦਿਲ ਦੇ ਰੋਗ, ਹਾਈਪਰਟੈਨਸ਼ਨ, ਸਟਰੋਕ ਅਤੇ ਹਾਰਟ ਅਟੈਕ ਵਰਗੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। 

PunjabKesari
ਡਾਇਬਟੀਜ਼ 'ਚ ਫਾਇਦੇਮੰਦ 
ਡਾਇਬਟੀਜ਼ ਦੇ ਰੋਗੀਆਂ ਲਈ ਚੁਕੰਦਰ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦਾ ਸੇਵਨ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਸਹਾਇਕ ਹੁੰਦਾ ਹੈ। 
ਹੱਡੀਆਂ ਦੇ ਲਈ ਫਾਇਦੇਮੰਦ 
ਚੁਕੰਦਰ ਦੇ ਪੱਤਿਆਂ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ ਜੋਕਿ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਲਾਹੇਵੰਦ ਹੁੰਦਾ ਹੈ। 
ਗਰਭਵਤੀ ਔਰਤਾਂ ਲਈ ਫਾਇਦੇਮੰਦ 
ਗਰਭਵਤੀ ਔਰਤਾਂ ਲਈ ਚੁਕੰਦਰ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ ਕਿਉਂਕਿ ਇਹ ਖੂਨ 'ਚ ਹੀਮੋਗਲੋਬਿਨ ਵਧਾਉਣ 'ਚ ਮਦਦ ਕਰਦਾ ਹੈ। ਗਰਭਵਤੀ ਮਹਿਲਾ ਨੂੰ ਸਰੀਰ 'ਚ ਆਇਰਨ ਦੀ ਮਾਤਰਾ ਵਧਾਉਣ ਲਈ ਚੁਕੰਦਰ ਦਾ ਰਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। 

PunjabKesari
ਚੁਕੰਦਰ ਦੇਵੇਂ ਚਮਕਦਾਰ ਸਕਿਨ 
1 ਇਕ ਚਮਚ ਚੁਕੰਦਰ ਦੇ ਪੇਸਟ 'ਚ 1 ਚਮਚ ਮਾਈਸ਼ਚਰਾਈਜ਼ (moisturizer cream) ਕ੍ਰੀਮ ਚੰਗੀ ਤਰ੍ਹਾਂ ਮਿਕਸ ਕਰਕੇ ਲਗਾਓ। ਇਸ ਨਾਲ ਚਿਹਰਾ ਸਾਫ, ਫਰੈਸ਼ ਅਤੇ ਚਮਕਦਾਰ ਦਿੱਸਣ ਲੱਗੇਗਾ। 
ਟੈਨਿੰਗ ਨੂੰ ਕਰੇ ਦੂਰ 
1 ਚਮਚ ਮੁਲਤਾਨੀ ਮਿੱਟੀ 'ਚ 2-3 ਚਮਚ ਚੁਕੰਦਰ ਦਾ ਰਸ ਮਿਲਾ ਕੇ 10 ਮਿੰਟਾਂ ਤੱਕ ਚਿਹਰੇ ਅਤੇ ਗਰਦਨ 'ਤੇ ਲਗਾਓ। ਫਿਰ ਹਲਕੇ ਹੱਥਾਂ ਦੇ ਨਾਲ ਮਸਾਜ ਕਰਨ ਤੋਂ ਬਾਅਦ ਪਾਣੀ ਨਾਲ ਸਾਫ ਕਰੋ। ਇਸ ਨਾਲ ਟੈਨਿੰਗ ਦੀ ਸਮੱਸਿਆ ਦੂਰ ਹੁੰਦੀ ਹੈ। 

PunjabKesari
ਵਾਲਾਂ ਲਈ ਫਾਇਦੇਮੰਦ 
ਚੁਕੰਦਰ ਦੇ ਰਸ ਨੂੰ ਮਹਿੰਦੀ 'ਚ ਮਿਲਾ ਕੇ ਲਗਾਉਣ ਨਾਲ ਨਾ ਸਿਰਫ ਵਾਲਾਂ 'ਚ ਚਮਕ ਆਉਂਦੀ ਹੈ ਸਗੋਂ ਵਾਲਾਂ ਨੂੰ ਕੁਦਰਤੀ ਹਾਈਲਾਈਟ ਵੀ ਕੀਤੇ ਜਾਂਦੇ ਹਨ। 
ਸਿਕਰੀ ਤੋਂ ਦੇਵੇ ਛੁਟਕਾਰਾ 
ਚੁਕੰਦਰ ਦੇ ਰਸ 'ਚ ਸਿਰਕਾ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਸਿਰ 'ਤੇ ਲਗਾਓ। ਫਿਰ ਸਵੇਰੇ ਉੱਠ ਕੇ ਵਾਲਾਂ ਨੂੰ ਧੋ ਲਵੋ। ਹਫਤੇ 'ਚ 2 ਵਾਰ ਅਜਿਹਾ ਕਰਨ ਨਾਲ ਵਾਲਾਂ ਦੀ ਸਿਕਰੀ ਦੂਰ ਹੋ ਜਾਵੇਗੀ।

PunjabKesari
ਬੁੱਲਾਂ ਨੂੰ ਬਣਾਓ ਮੁਲਾਇਮ ਅਤੇ ਗੁਲਾਬੀ 
ਚੁਕੰਦਰ ਦੇ ਜੂਸ ਨੂੰ ਅੱਧੇ ਘੰਟੇ ਲਈ ਫਰਿੱਜ 'ਚ ਰੱਖੋ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨਾਲ ਬੁੱਲਾਂ 'ਤੇ ਲਗਾਓ ਅਤੇ ਸਵੇਰੇ ਉੱਠ ਕੇ ਗੁਲਾਬਜਲ ਨਾਲ ਸਾਫ ਕਰ ਲਵੋ। ਅਜਿਹਾ ਕਰਨ ਦੇ ਨਾਲ ਫਟੇ ਹੋਏ ਬੁੱਲ ਸਹੀ ਹੋ ਜਾਣਗੇ ਅਤੇ ਕਾਲਾਪਣ ਵੀ ਦੂਰ ਹੋ ਜਾਵੇਗਾ। 
ਡਾਰਕ ਸਰਕਲਸ ਕਰੇ ਗਾਇਬ 
ਇਕ ਚਮਚ ਦੇ ਰਸ 'ਚ ਬਦਾਮ ਦੇ ਤੇਲ ਦੀਆਂ 5 ਬੂੰਦਾਂ ਮਿਲਾ ਕੇ ਅੱਖਾਂ ਦੇ ਨੇੜੇ ਲਗਾਓ। ਫਿਰ ਉਂਗਲੀਆਂ ਦੀ ਮਦਦ ਨਾਲ ਹਲਕੇ ਹੱਥਾਂ ਨਾਲ 5 ਮਿੰਟਾਂ ਤੱਕ ਅੱਖਾਂ ਨੇੜੇ ਮਸਾਜ ਕਰੋ। ਫਿਰ 30 ਮਿੰਟ ਬਾਅਦ ਠੰਡੇ ਪਾਣੀ ਨਾਲ ਧੋ ਲਵੋ। ਰੋਜ਼ਾਨਾ ਅਜਿਹਾ ਕਰਨ ਨਾਲ ਡਾਰਕ ਸਰਕਲਸ ਗਾਇਬ ਹੋ ਜਾਣਗੇ। 


shivani attri

Content Editor

Related News