ਗਾਂ ਦਾ ਤਾਜ਼ਾ ਦੁੱਧ ਬਹੁਤ ਗੁਣਕਾਰੀ
Monday, Jan 04, 2016 - 11:43 AM (IST)
.jpg)
ਛੋਟੇ ਬੱਚੇ ਬਹੁਤ ਛੇਤੀ ਇਨਫੈਕਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ, ਜਿਸ ਦਾ ਇਕ ਕਾਰਨ ਗਾਂ ਦਾ ਤਾਜ਼ਾ ਦੁੱਧ ਨਾ ਹੋਣਾ ਵੀ ਹੋ ਸਕਦਾ ਹੈ। ਖੋਜਕਾਰਾਂ ਨੇ ਦੱਸਿਆ ਹੈ ਕਿ ਅਲਟਰਾ ਹਾਈ ਟੈਂਪਰੇਚਰ (ਯੂ. ਐਚ. ਟੀ.) ਨਾਲ ਤਿਆਰ ਗਾਂ ਦੇ ਦੁੱਧ ਦੀ ਬਜਾਏ ਗਾਂ ਦਾ ਤਾਜ਼ਾ ਦੁੱਧ ਪੀਣ ਵਾਲੇ ਬੱਚੇ ਸਾਹ ਸਬੰਧੀ ਇਨਫੈਕਸ਼ਨ, ਬੁਖ਼ਾਰ ਅਤੇ ਕੰਨ ''ਚ ਸੋਜ ਵਰਗੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹਨ।
ਗਾਂ ਦੇ ਤਾਜ਼ਾ ਦੁੱਧ ਦੀ ਵਰਤੋਂ ਨਾਲ ਬੱਚਿਆਂ ''ਚ ਇਨਫੈਕਸ਼ਨ ਵਰਗੀਆਂ ਬੀਮਾਰੀਆਂ ਦਾ ਖਤਰਾ 30 ਫੀਸਦੀ ਤੱਕ ਘੱਟ ਹੋ ਜਾਂਦਾ ਹੈ, ਜਦੋਂ ਕਿ ਘਰ ''ਤੇ ਦੁੱਧ ਨੂੰ ਗਰਮ ਕਰਕੇ ਬੱਚਿਆਂ ਨੂੰ ਪਿਲਾਉਣ ਨਾਲ ਇਸ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ।
ਜਰਮਨੀ ਦੇ ਡਾ. ਵੋਨ ਹਾਨਰ ਚਿਲਡਰਨਜ਼ ਹਸਪਤਾਲ ਦੇ ਜਾਰਜ ਲਾੱਸ ਨੇ ਦੱਸਿਆ,'''' ਗਾਂ ਦਾ ਤਾਜ਼ਾ ਦੁੱਧ ਪੀਣ ਵਾਲੇ ਬੱਚਿਆਂ ''ਚ ਵਪਾਰਕ ਤੌਰ ''ਤੇ ਸੰਸ਼ੋਧਨ ਅਲਟਰਾ ਪਾਸਚੂਰਾਈਜ਼ਡ ਦੁੱਧ ਪੀਣ ਵਾਲੇ ਬੱਚਿਆਂ ਦੇ ਮੁਕਾਬਲੇ ਜ਼ੁਕਾਮ, ਬੁਖ਼ਾਰ, ਕੰਨ ''ਚ ਸੋਜ ਅਤੇ ਸਾਹ ਸਬੰਧੀ ਬੀਮਾਰੀਆਂ ਘੱਟ ਦੇਖਣ ਨੂੰ ਮਿਲਦੀਆਂ ਹਨ।''''
ਗਾਂ ਦਾ ਤਾਜ਼ਾ ਦੁੱਧ ਪੀਣ ਵਾਲੇ ਬੱਚਿਆਂ ''ਚ ਸੀ-ਰਿਐਕਟਿਵ ਪ੍ਰੋਟੀਨ ਦਾ ਪੱਧਰ ਵੀ ਘੱਟ ਹੁੰਦਾ ਹੈ, ਜੋ ਬੱਚਿਆਂ ''ਚ ਕਈ ਤਰ੍ਹਾਂ ਦੇ ਸੋਜ ਦੇ ਲਈ ਜ਼ਿੰਮੇਵਾਰ ਹੁੰਦਾ ਹੈ। ਗਾਂ ਦੇ ਦੁੱਧ ''ਚ ਪੈਥੋਜੇਨਿਕ ਮਾਈਕ੍ਰੋਆਰਗੇਨਿਜ਼ਮ ਹੁੰਦਾ ਹੈ, ਜੋ ਸਿਹਤ ਸਬੰਧੀ ਖਤਰਿਆਂ ਤੋਂ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ''ਚ ਮਦਦਗਾਰ ਹੈ।