Beauty Tips: ਚਮੜੀ, ਹੱਥਾਂ ਪੈਰਾਂ ਅਤੇ ਵਾਲਾਂ ਦੀ ਸੁੰਦਰਤਾ ਨੂੰ ਇੰਝ ਰੱਖੋ ਹਮੇਸ਼ਾ ਲਈ ਬਰਕਰਾਰ
Tuesday, Sep 22, 2020 - 05:02 PM (IST)
ਜਲੰਧਰ (ਬਿਊਟੀ) - ਹਰੇਕ ਕੁੜੀ ਅਤੇ ਜਨਾਨੀ ਸਾਰਿਆਂ ਨਾਲ ਵੱਧ ਖੂਬਸੂਰਤ ਦਿਸਣਾ ਚਾਹੁੰਦੀ ਹੈ। ਇਸ ਦੇ ਲਈ ਜ਼ਰੂਰੀ ਨਹੀਂ ਕਿ ਤੁਸੀਂ ਬਿਊਟੀ ਪਾਰਲਰ ਹੀ ਜਾਓ। ਤੁਹਾਡੇ ਚਿਹਰੇ ਦੀ ਖੂਬਸੂਰਤੀ ਅਤੇ ਸੁੰਦਰਤਾ ਕੁਦਰਤੀ ਤੌਰ ’ਤੇ ਵੀ ਆ ਸਕਦੀ ਹੈ। ਚਾਹੋ ਤਾਂ ਆਪਣਾ ਥੋੜ੍ਹਾ ਜਿਹਾ ਸਮਾਂ ਕੱਢ ਕੇ ਤੁਸੀਂ ਆਪਣੇ ਆਪ ਨੂੰ ਸੰਵਾਰ ਸਕਦੇ ਹੋ। ਥੋੜ੍ਹੀ ਜਿਹੀ ਦੇਖਭਾਲ ਨਾਲ ਤੁਹਾਡੀ ਚਮੜੀ ਖਿੜੀ-ਖਿੜੀ ਰਹਿ ਸਕਦੀ ਹੈ। ਜਿਸ ਦੇ ਲਈ ਅੱਜ ਅਸੀਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਹੈ।
ਚਮੜੀ ਦਾ ਰੁੱਖਾਪਣ
. ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਕਲੀਂਜ਼ਿੰਗ ਮਿਲਕ ਨਾਲ ਚੰਗੀ ਤਰ੍ਹਾਂ ਸਾਫ ਕਰ ਕੇ ਮਲਾਈ ਜਾਂ ਕੋਲਡ ਕ੍ਰੀਮ ਨਾਲ ਮਾਲਿਸ਼ ਕਰੋ।
. ਹਫਤੇ 'ਚ ਘੱਟ ਤੋਂ ਘੱਟ ਇੱਕ ਵਾਰ ਵੇਸਣ, ਦੁੱਧ, ਆਂਡੇ, ਸ਼ਹਿਦ, ਸੰਤਰੇ ਦੇ ਛਿਲਕਿਆਂ ਦਾ ਪਾਊਂਡਰ ਅਤੇ ਦਹੀਂ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ 'ਤੇ 15 ਮਿੰਟ ਤੱਕ ਲਾਓ। ਫਿਰ ਚਿਹਰਾ ਧੋ ਲਓ।
. ਫਾਊਂਡੇਸ਼ਨ ਦੀ ਬਹੁਤ ਹਲਕੀ ਜਿਹੀ ਪਰਤ ਲਾਉਣੀ ਚਾਹੀਦੀ ਹੈ।
. ਧੁੱਪ 'ਚ ਨਿਕਲਣ ਤੋਂ ਪਹਿਲਾਂ ਸਨਸਕਰੀਨ ਕਰੀਮ ਜ਼ਰੂਰ ਲਗਾਓ।
ਪੜ੍ਹੋ ਇਹ ਵੀ ਖਬਰ - Health Tips: ਸ਼ੂਗਰ ਨੂੰ ਕਾਬੂ ਕਰਨ ’ਚ ਤੁਹਾਡੀ ਮਦਦ ਕਰਨਗੀਆਂ ਇਹ 8 ਚੀਜ਼ਾਂ
ਹੱਥਾਂ ਪੈਰਾਂ ਦੀ ਦੇਖਭਾਲ
. ਭੋਜਨ 'ਚ ਵਿਟਾਮਿਨ ਸੀ ਦੀ ਮਾਤਰਾ ਲਓ।
. ਹੱਥਾਂ ਪੈਰਾਂ 'ਤੇ ਰਾਤ ਨੂੰ ਸੌਣ ਤੋਂ ਪਹਿਲਾਂ ਗਲਿਸਰੀਨ ਲਾ ਕੇ ਚੰਗੀ ਤਰ੍ਹਾਂ ਮਾਲਿਸ਼ ਕਰੋ।
. ਜੇ ਪੈਰਾਂ 'ਚ ਸੋਜਿਸ਼ ਹੋਵੇ ਤਾਂ ਨਿੰਬੂ ਦੇ ਰਸ ਨੂੰ ਪੈਰਾਂ 'ਤੇ ਚੰਗੀ ਤਰ੍ਹਾਂ ਮਲੋ।
ਪੜ੍ਹੋ ਇਹ ਵੀ ਖਬਰ - Health Tips: ਕੀ ਤੁਹਾਨੂੰ ਵੀ ਦੁਪਹਿਰ ਦੇ ਸਮੇਂ ਹੈ ‘ਸੌਣ ਦੀ ਆਦਤ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਵਾਲਾਂ ਦੀ ਦੇਖਭਾਲ
. ਵਾਲਾਂ ਨੂੰ ਗਰਮ ਪਾਣੀ ਨਾਲ ਨਾ ਧੋਵੋ।
. ਵਾਲਾਂ ਨੂੰ ਸਾਫ ਸੁਥਰਾ ਰੱਖੋ।
. ਹਫਤੇ ਵਿੱਚ ਘੱਟ ਤੋਂ ਘੱਟ 2 ਜਾਂ 3 ਵਾਰ ਤੇਲ ਨਾਲ ਚੰਗੀ ਤਰ੍ਹਾਂ ਵਾਲਾਂ ਦੀਆਂ ਜੜ੍ਹਾਂ ’ਚ ਮਾਲਿਸ਼ ਕਰੋ।
. ਹਫਤੇ 'ਚ ਦੋ-ਤਿੰਨ ਵਾਰ ਕੰਡੀਸ਼ਨਰ ਦਾ ਇਸਤੇਮਾਲ ਕਰੋ।
. ਵਾਲਾਂ ਨੂੰ ਬੰਨ੍ਹ ਕੇ ਰੱਖੋ ਤਾਂ ਕਿ ਵਾਲ ਉਲਝਣ ਨਾ।
. ਪੌਸ਼ਟਿਕ ਭੋਜਨ ਕਰੋ।
ਪੜ੍ਹੋ ਇਹ ਵੀ ਖਬਰ - Beauty Tips: ਚਿੱਟੇ ਵਾਲਾਂ ਦੀ ਸਮੱਸਿਆ ਤੋਂ ਹੋ ਤੁਸੀਂ ਪਰੇਸ਼ਾਨ ਤਾਂ ਮਹਿੰਦੀ ’ਚ ਪਾ ਕੇ ਲਗਾਓ ਇਹ ਚੀਜ਼
ਸਰੀਰ ਦੇ ਹੋਰ ਹਿੱਸਿਆਂ ਦੀ ਦੇਖਭਾਲ
. ਨਹਾਉਣ ਤੋਂ ਪਹਿਲਾਂ ਸਰੀਰ 'ਤੇ ਸਰ੍ਹੋਂ ਦੇ ਤੇਲ 'ਚ ਨਿੰਬੂ ਦਾ ਰਸ ਲਾ ਕੇ ਚੰਗੀ ਤਰ੍ਹਾਂ ਮਾਲਿਸ਼ ਕਰੋ।
. ਨਹਾਉਂਦੇ ਸਮੇਂ ਕੋਸੇ ਪਾਣੀ ਦਾ ਇਸਤੇਮਾਲ ਕਰੋ।
ਪੜ੍ਹੋ ਇਹ ਵੀ ਖਬਰ - ਰੋਜ਼ਾਨਾ ਖਾਓ ਕੱਚਾ ‘ਪਨੀਰ’, ਸ਼ੂਗਰ ਦੇ ਨਾਲ-ਨਾਲ ਦੂਰ ਹੋਣਗੀਆਂ ਇਹ ਬੀਮਾਰੀਆਂ
ਬੁੱਲ੍ਹਾਂ ਦੀ ਦੇਖਭਾਲ
. ਜ਼ਿੰਕ ਆਕਸਾਈਡ ਦਾ ਪੇਸਟ ਜਾਂ ਗਲਿਸਰੀਨ ਬੁੱਲ੍ਹਾਂ 'ਤੇ ਲਾਓ।
. ਰਾਤ ਨੂੰ ਸੌਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਸ਼ੁੱਧ ਦੇਸੀ ਘਿਓ ਦਾ ਇਸਤੇਮਾਲ ਕਰੋ।
. ਸੌਣ ਤੋਂ ਪਹਿਲਾਂ ਧੁੰਨੀ 'ਤੇ ਸਰ੍ਹੋਂ ਦਾ ਤੇਲ ਲਾਓ।
. ਲਿਪਸਟਿਕ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ।
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ