Beauty Tips : ਭੁੱਲ ਕੇ ਵੀ ਆਪਣੇ ਚਿਹਰੇ ''ਤੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਨੁਕਸਾਨ

Monday, Aug 24, 2020 - 04:27 PM (IST)

Beauty Tips : ਭੁੱਲ ਕੇ ਵੀ ਆਪਣੇ ਚਿਹਰੇ ''ਤੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਨੁਕਸਾਨ

ਜਲੰਧਰ - ਹਰ ਕੁੜੀ ਚਾਹੁੰਦੀ ਹੈ ਕਿ ਉਹ ਖੂਬਸੂਰਤ ਹੋਵੇ। ਸਾਰੇ ਉਸ ਨੂੰ ਦੇਖਣ। ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਹਨ, ਜੋ ਸੋਹਣੇ ਬਣਨ ਲਈ ਕਈ ਤਰ੍ਹਾਂ ਦੇ ਮੇਕਅੱਪ ਅਤੇ ਕ੍ਰੀਮਾਂ ਦੀ ਵਰਤੋਂ ਕਰਦੀਆਂ ਹਨ। ਜਿਨ੍ਹਾਂ ਦਾ ਕੁਝ ਸਮੇਂ ਤੱਕ ਅਸਰ ਰਹਿੰਦਾ ਹੈ ਪਰ ਬਾਅਦ ਵਿਚ ਉਹ ਨੁਕਸਾਨਦਾਇਕ ਸਿੱਧ ਹੁੰਦੀਆਂ ਹਨ। ਸ਼ਾਇਦ ਹੀ ਕੋਈ ਇਨਸਾਨ ਅਜਿਹਾ ਹੋਵੇਗਾ, ਜੋ ਬੇਦਾਗ਼, ਨਿਖਰੀ ਤਵੱਚਾ ਨਾ ਚਾਹੁੰਦਾ ਹੋਵੇ। ਇਸ ਨੂੰ ਪਾਉਣ ਲਈ ਲੋਕ ਹਜ਼ਾਰਾਂ ਤਰ੍ਹਾਂ ਦੇ ਉਪਾਅ ਕਰਦੇ ਹਨ। ਜਿਸ 'ਚ ਸਕਿਨ ਕੇਅਰ ਰੁਟੀਨ ਤੋਂ ਲੈ ਕੇ ਮਹਿੰਗੇ-ਮਹਿੰਗੇ ਪ੍ਰੋਡਕਟਸ ਵੀ ਸ਼ਾਮਲ ਹੁੰਦੇ ਹਨ। ਇਥੋਂ ਤਕ ਕਿ ਮਹਿੰਗੇ ਸਕਿਨ ਟ੍ਰੀਟਮੈਂਟ ਕਰਵਾਉਣਾ ਵੀ ਹੁਣ ਆਮ ਹੋ ਗਿਆ ਹੈ।

ਦੱਸ ਦੇਈਏ ਕਿ ਤੁਸੀਂ ਮਹਿੰਗੇ ਪ੍ਰੋਡਕਟਸ ਅਤੇ ਸਕਿਨਕੇਅਰ ਰੂਟੀਨ ਨਾਲ ਆਪਣੀ ਚਮੜੀ ਨੂੰ ਖੂਬਸੂਰਤ ਨਹੀਂ ਰੱਖ ਸਕਦੇ। ਇਨ੍ਹਾਂ ’ਚੋਂ ਕਈ ਅਜਿਹੀਆਂ ਚੀਜ਼ਾਂ ਵੀ ਹਨ, ਜੋ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਤੁਸੀਂ ਭੁੱਲ ਕੇ ਵੀ ਆਪਣੇ ਚਿਹਰੇ 'ਤੇ ਨਾ ਕਰੋ। 

PunjabKesari

1. ਗਰਮ ਪਾਣੀ
ਚਿਹਰੇ ਨੂੰ ਧੋਣ ਲਈ ਕਦੇ ਵੀ ਗਰਮ ਪਾਣੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਹ ਸਕਿਨ ਸੈੱਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਹਮੇਸ਼ਾ ਨਾਰਮਲ ਪਾਣੀ ਨਾਲ ਫੇਸ ਸਾਫ਼ ਕਰਨਾ ਚਾਹੀਦਾ ਹੈ।

2. ਬਾਡੀ ਲੋਸ਼ਨ
ਬਾਡੀ ਲੋਸ਼ਨ ਦਾ ਪ੍ਰਯੋਗ ਆਪਣੇ ਹੱਥਾਂ-ਪੈਰਾਂ ਦੀ ਖ਼ੂਬਸੂਰਤੀ ਅਤੇ ਉਨ੍ਹਾਂ ਨੂੰ ਮੁਲਾਇਮ ਬਣਾਉਣ ਲਈ ਕੀਤਾ ਜਾਂਦਾ ਹੈ ਪਰ ਭੁੱਲ ਕੇ ਵੀ ਇਸਨੂੰ ਚਿਹਰੇ 'ਤੇ ਨਹੀਂ ਲਗਾਉਣਾ ਚਾਹੀਦਾ। ਇਹ ਕਾਫੀ ਆਇਲੀ ਹੁੰਦਾ ਹੈ ਤੇ ਇਸ ਨਾਲ ਪਿੰਪਲਸ ਦੀ ਪਰੇਸ਼ਾਨੀ ਹੋ ਸਕਦੀ ਹੈ।

ਸਵੇਰ ਦੇ ਨਾਸ਼ਤੇ ''ਚ ਖਾਣੀ ਸ਼ੁਰੂ ਕਰ ਦਿਓ ਦਹੀਂ ਤੇ ਖੰਡ, ਜਾਣਨ ਲਈ ਪੜ੍ਹੋ ਇਹ ਖ਼ਬਰ

PunjabKesari

3. ਨਿੰਬੂ
ਨਿੰਬੂ ਦਾ ਚਿਹਰੇ 'ਤੇ ਸਿੱਧੇ ਤੌਰ 'ਤੇ ਇਸਤੇਮਾਲ ਨਾ ਕਰੋ। ਇਸ ਨਾਲ ਚਮੜੀ ਖੁਸ਼ਕ ਹੁੰਦੀ ਹੈ। ਇਸਨੂੰ ਹਮੇਸ਼ਾ ਪਾਣੀ 'ਚ ਮਿਲਾ ਕੇ ਯੂਜ਼ ਕਰੋ। ਨਾਲ ਹੀ, ਇਸਦੇ ਪ੍ਰਯੋਗ ਕਰਨ ਤੋਂ ਬਾਅਦ ਕਦੇ ਵੀ ਧੁੱਪ 'ਚ ਨਾ ਨਿਕਲੋ।

4. ਵਿਨੇਗਰ
ਇਸਨੂੰ ਕਦੇ ਵੀ ਚਿਹਰੇ 'ਤੇ ਸਿੱਧਾ ਇਸਤੇਮਾਲ ਨਾ ਕਰੋ। ਇਸਦਾ ਐਸੀਡਿਕ ਨੇਚਰ ਜ਼ਿਆਦਾ ਮਜ਼ਬੂਤ ਹੁੰਦਾ ਹੈ। ਇਸ ਨਾਲ ਰੈਸ਼ੇਜ਼ ਦੀ ਸਮੱਸਿਆ ਵੱਧ ਜਾਂਦੀ ਹੈ। ਹਮੇਸ਼ਾ ਇਸਨੂੰ ਪਾਣੀ ਨਾਲ ਹੀ ਪ੍ਰਯੋਗ ਕਰੋ।

5. ਐਕਸਪਾਇਰ ਪ੍ਰੋਡਕਟਸ
ਜੋ ਵੀ ਪ੍ਰੋਡਕਟਸ ਖ਼ਰੀਦੋ ਉਸਦੀ ਹਮੇਸ਼ਾ ਐਕਸਪਾਇਰੀ ਡੇਟ ਚੈੱਕ ਕਰਨੀ ਚਾਹੀਦੀ ਹੈ। ਉਸਨੂੰ ਸਮੇਂ 'ਤੇ ਹੀ ਯੂਜ਼ ਕਰ ਲਓ।

ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’

PunjabKesari


author

rajwinder kaur

Content Editor

Related News