ਬਿਊਟੀ ਟਿਪਸ : ਚਿਹਰੇ ਦੇ ਵਾਂਗ ਆਪਣੇ ਪੈਰਾਂ ਦਾ ਵੀ ਹੁਣ ਇੰਝ ਰੱਖੋ ਧਿਆਨ
Monday, Sep 07, 2020 - 04:42 PM (IST)
ਜਲੰਧਰ - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੇ ਚਿਹਰੇ ਦਾ ਬਹੁਤ ਧਿਆਨ ਰੱਖਦੇ ਹਨ। ਜਿਸ ਲਈ ਉਹ ਕਈ ਤਰ੍ਹਾਂ ਦੇ ਨੁਕਤੇ ਵਰਤਦੇ ਹਨ। ਇਸੇ ਲਈ ਚਿਹਰੇ ਦਾ ਧਿਆਨ ਰੱਖਣ ਦੇ ਨਾਲ-ਨਾਲ ਤੁਹਾਨੂੰ ਆਪਣੇ ਪੈਰਾਂ ਅਤੇ ਉਂਗਲੀਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਪੈਰਾਂ ਦੇ ਨਹੁੰ ਲੋਕਾਂ ਦੇ ਸਾਹਮਣੇ ਤੁਹਾਡੇ ਬਾਰੇ ਸਾਰੀ ਕਹਾਣੀ ਦੱਸਦੇ ਹਨ। ਜੇਕਰ ਉਹ ਗੰਦੇ ਹਨ ਤਾਂ ਸਮਝੋ ਕਿ ਤੁਹਾਨੂੰ ਕਿੰਝ ਲੱਗੇਗਾ। ਅਜਿਹੇ ਵਿਚ ਲੱਗਦਾ ਹੈ ਕਿ ਤੁਸੀਂ ਆਪਣਾ ਧਿਆਨ ਠੀਕ ਤਰ੍ਹਾਂ ਨਹੀਂ ਰੱਖਦੀ। ਜੇਕਰ ਤੁਹਾਨੂੰ ਸਾਫ ਪੈਰ ਅਤੇ ਉਂਗਲੀਆਂ ਚਾਹੀਦੀਆਂ ਹਨ ਤਾਂ ਤੁਹਾਨੂੰ ਉਸ ਦਾ ਖਾਸ ਧਿਆਨ ਰੱਖਣਾ ਪਵੇਗਾ।
ਇੰਝ ਰੱਖ ਸਕਦੇ ਹੋ ਇਨ੍ਹਾਂ ਨੂੰ ਸਾਫ
1. ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋਵੋ। ਆਪਣੇ ਪੈਰਾਂ ਦੇ ਅੰਗੂਠੇ ਨੂੰ ਸਾਫ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਪੈਰਾਂ ਨੂੰ ਸਾਫ ਰੱਖੋ।
2. ਇਕ ਚੰਗਾ ਨੇਲ ਪੇਂਟ ਰੀਮੂਵਰ ਨਾਲ ਆਪਣੇ ਨੇਲ ਪੇਂਟ ਨੂੰ ਮਿੱਟਾਓ। ਇਕ ਚੰਗੇ ਅਤੇ ਮਜ਼ਬੂਤ ਨਹੂੰਆਂ ਲਈ ਤੁਹਾਨੂੰ ਕੁਝ ਦਿਨਾਂ ਲਈ ਨੇਲ ਪੇਂਟ ਤੋਂ ਦੂਰ ਰਹਿਣਾ ਚਾਹੀਦਾ ਹੈ।
3. ਆਪਣੇ ਪੈਰਾਂ ਨੂੰ ਹਲਕੇ ਗਰਮ ਪਾਣੀ ਵਿਚ 15 ਮਿੰਟ ਲਈ ਰੱਖੋ, ਉਸ ਵਿਚ ਕੁਝ ਬੂੰਦਾਂ ਤੇਲ ਅਤੇ ਨਮਕ ਦੀਆਂ ਪਾਓ।
4. ਪੈਰਾਂ ਦੀਆਂ ਉਂਗਲੀਆਂ ਅਤੇ ਅੱਡੀਆਂ ਨੂੰ ਕੋਮਲ ਬਰਸ਼ ਨਾਲ ਰਗੜ ਕੇ ਸਾਫ ਕਰੋ। ਆਪਣੇ ਪੈਰਾਂ ਨੂੰ ਸਕਰਬ ਨਾਲ ਮਸਾਜ ਕਰੋ ਅਤੇ ਬਾਅਦ ਵਿਚ ਪੈਰ ਧੋਵੋ।
5. ਕਈ ਕੁੜੀਆਂ ਆਪਣੇ ਪੈਰਾਂ ਦੇ ਨਹੁੰ ਨੂੰ ਵੱਡਾ ਰੱਖਦੀਆਂ ਹਨ, ਜੋ ਕਾਫੀ ਗਲਤ ਹੈ। ਇਨ੍ਹਾਂ ਨੂੰ ਬਿਲਕੁਲ ਛੋਟਾ ਰੱਖਣਾ ਚਾਹੀਦਾ ਹੈ ਨਹੀਂ ਤਾਂ ਇਸ ਵਿਚ ਗੰਦਗੀ ਭਰਦੀ ਜਾਂਦੀ ਹੈ।
6. ਆਪਣੇ ਨਹੁੰ ਨੂੰ ਨੇਲ ਫਾਈਬਰ ਨਾਲ ਸਾਫ ਕਰੋ। ਗੰਦਗੀ ਨੂੰ ਕੱਢਣ ਵੇਲੇ ਥੋੜਾ ਸਾਵਧਾਨ ਰਹੋ।
7. ਜਦ ਪੈਰ ਚੰਗੀ ਤਰ੍ਹਾਂ ਧੋਏ ਜਾਣ ਤਾਂ ਉਨ੍ਹਾਂ ਨੂੰ ਰੋਜ਼ ਰਾਤ ਨੂੰ ਉਸ ਨੂੰ ਮੌਸਚਰਾਈਜ਼ ਕਰਨਾ ਨਾ ਭੁੱਲੋ।