ਹਰਾ ਧਨੀਆਂ ਵੀ ਹੈ ਬੜੇ ਕਮਾਲ ਦੀ ਚੀਜ਼, ਜਾਣੋ ਕਿਸ ਤਰ੍ਹਾਂ?
Sunday, Nov 06, 2016 - 02:57 PM (IST)

ਹਰਾ ਧਨੀਆਂ ਅਸੀਂ ਸਬਜ਼ੀਆਂ ''ਚ ਪਾਉਂਦੇ ਹਾਂ ਅਤੇ ਖਾਂਦੇ ਹਾਂ। ਜੇਕਰ ਤੁਸੀਂ ਨਹੀਂ ਖਾਂਦੇ ਤਾਂ ਇਸ ਨੂੰ ਖਾਣਾ ਸ਼ੁਰੂ ਕਰ ਦਿਓ। ਕਿਉਂਕਿ ਇਹ ਤੁਹਾਡੀ ਸਿਹਤ ਦੇ ਵਧੀਆ ਰੱਖਣ ਦੇ ਨਾਲ-ਨਾਲ ਤੁਹਾਨੂੰ ਖੂਬਸੂਰਤ ਵੀ ਬਣਾਉਂਦਾ ਹੈ। ਆਓ ਜਾਣਦੇ ਹਾਂ ਹਰੇ ਧਨੀਏ ਤੋਂ ਹੋਣ ਵਾਲੇ ਫਾਇਦੇ।
1. ਫਿਣਸੀਆਂ ਤੋਂ ਪਰੇਸ਼ਾਨ ਹੋ ਤਾਂ ਹਰੇ ਧਨੀਏ ਨੂੰ ਪੀਸ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਰੋਜ਼ ਫਿਣਸੀਆਂ ''ਤੇ ਲਗਾਓ। ਕੁਝ ਦਿਨ ਤੱਕ ਫਿਣਸੀਆਂ ਤੋਂ ਛੁਟਕਾਰਾ ਮਿਲ ਜਾਵੇਗਾ।
2. ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਦੇ ਜਾਂ ਚੱਕਰ ਆਉਂਦਾ ਹੈ ਤਾਂ ਦੋ ਚਮਚ ਧਨੀਏ ਦੇ ਰਸ ''ਚ ਮਿਸ਼ਰੀ ਅਤੇ ਪਾਣੀ ਮਿਲਾ ਕੇ ਸਵੇਰੇ-ਸ਼ਾਮ ਲਓ। ਇਸ ਨਾਲ ਫਾਇਦਾ ਮਿਲੇਗਾ।
3. ਹਰੇ ਧਨੀਏ ''ਚ ਵਿਟਾਮਿਨ ''ਏ'' ਭਰਪੂਰ ਮਾਤਰਾ ''ਚ ਹੁੰਦਾ ਹੈ। ਜੇਕਰ ਤੁਸੀਂ ਇਸ ਦੀ ਰੋਜ਼ ਵਰਤੋਂ ਕਰੋਗੇ ਤਾਂ ਤੁਹਾਡੀ ਅੱਖਾਂ ਦੀ ਰੋਸ਼ਨੀ ਵੱਧਣ ਲੱਗ ਪਵੇਗੀ।
4. ਜੇਕਰ ਮੁੰਹਾਸਿਆਂ ਤੋਂ ਪਰੇਸ਼ਾਨ ਹੋ ਤਾਂ ਹਰੇ ਧਨੀਏ ਦੇ ਰਸ ''ਚ ਹਲਦੀ ਮਿਲਾ ਕੇ ਉਸ ''ਤੇ ਲਗਾਓ। ਇਸ ਨਾਲ ਆਰਾਮ ਮਿਲੇਗਾ।
5. ਟਾਇਫਾਇਡ ਆਦਿ ਗੰਭੀਰ ਰੋਗ ''ਚ ਵੀ ਹਰੇ ਧਨੀਏ ਦੇ ਪੱਤਿਆਂ ਦੀ ਵਰਤੋਂ ਕਰ ਸਕਦੇ ਹੋ।
6. ਖਾਂਸੀ, ਦਮਾ ਅਤੇ ਸਾਹ ਫੁੱਲਣ ਦੀ ਸਮੱਸਿਆ ਹੈ ਤਾਂ ਹਰੇ ਧਨੀਏ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ''ਚ ਮਿਲਾ ਕੇ ਪੀਸ ਕੇ ਰੱਖ ਲਓ। ਇਕ ਚਮਚ ਚਾਵਲ ਦੇ ਪਾਣੀ ਨਾਲ ਇਸ ਨੂੰ ਪੀਣ ਨਾਲ ਕੁਝ ਦਿਨਾਂ ਤੱਕ ਆਰਾਮ ਮਿਲ ਜਾਵੇਗਾ।