ਸਾਵਧਾਨ! ਦੀਵਾਲੀ ਤੋਂ ਬਾਅਦ ਹੋ ਸਕਦੈ ਅਸਥਮਾ ਸਣੇ ਇਨ੍ਹਾਂ ਖਤਰਨਾਕ ਬੀਮਾਰੀਆਂ ਦਾ ਹਮਲਾ
Saturday, Oct 22, 2022 - 12:16 PM (IST)

ਨਵੀਂ ਦਿੱਲੀ- ਦੇਸ਼ ਭਰ 'ਚ ਲੋਕ ਦੀਵਾਲੀ ਦੀਆਂ ਤਿਆਰੀਆਂ ਵਿੱਚ ਲੱਗ ਚੁੱਕੇ ਹਨ। ਬਾਜ਼ਾਰਾਂ ਵਿੱਚ ਦਿਵਾਲੀ ਦੀ ਧੂਮ ਵੇਖੀ ਜਾ ਸਕਦੀ ਹੈ। ਤਮਾਮ ਤਰ੍ਹਾਂ ਦੇ ਸਮਾਨਾਂ ਦੀ ਮੰਗ ਬਾਜ਼ਾਰਾਂ 'ਚ ਵਧ ਚੁੱਕੀ ਹੈ। ਇਨੀਂ ਦਿਨੀਂ ਬਾਜ਼ਾਰਾਂ ਵਿੱਚ ਇੱਕ ਵੱਖਰੀ ਹੀ ਰੌਣਕ ਹੈ ਪਰ ਦੀਵਾਲੀ ਦੇ ਬਾਅਦ ਸਭ ਤੋਂ ਖਤਰਾ ਦੇਸ਼ ਵਿੱਚ ਪਾਲਿਊਸ਼ਨ ਵਧਣ ਦਾ ਹੁੰਦਾ ਹੈ। ਬਦਲੇ ਮੌਸਮ, ਪਰਾਲੀ ਸਾੜਣ ਅਤੇ ਪਟਾਖੇ ਚਲਾਉਣ ਤੋਂ ਬਾਅਦ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ਤੱਕ ਪਹੁੰਚ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਕੇਂਦਰ ਅਤੇ ਸੂਬਾ ਸਰਕਾਰ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਕੁਝ ਜ਼ਿਆਦਾ ਹੀ ਸਖ਼ਤ ਹੈ। ਦਿੱਲੀ ਸਰਕਾਰ ਨੇ ਜਿਥੇ 1 ਜਨਵਰੀ 2023 ਤੱਕ ਹਰ ਤਰ੍ਹਾਂ ਦੇ ਪਟਾਖਿਆਂ ਨੂੰ ਵੇਚਣ, ਵਰਤੋਂ ਕਰਨ ਅਤੇ ਬਣਾਉਣ 'ਤੇ ਰੋਕ ਲਗਾ ਦਿੱਤੀ ਹੈ। ਉਹੀਂ ਉੱਤਰ ਪ੍ਰਦੇਸ਼ ਸਰਕਾਰ ਨੇ ਐੱਨ.ਸੀ.ਆਰ ਵਿੱਚ ਪਟਾਖੇ ਚਲਾਉਣ 'ਤੇ ਰੋਕ ਲਗਾ ਰੱਖੀ ਹੈ। ਦੀਵਾਲੀ ਤੋਂ ਬਾਅਦ ਅਕਸਰ ਦੇਖਿਆ ਜਾਂਦਾ ਹੈ ਕਿ ਕਈ ਜਾਨਲੇਵਾ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਜਿਸ ਤੋਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਇਨ ਬੀਮਾਰੀਆਂ ਤੋਂ ਰਹੋ ਸਾਵਧਾਨ
1. ਅਸੀਂ ਸਾਰੇ ਜਾਣਦੇ ਹਾਂ ਕਿ ਦੀਵਾਲੀ ਦੇ ਬਾਅਦ ਕਈ ਜਾਨਲੇਵਾ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ ਕਿਉਂਕਿ ਇਸ ਦੌਰਾਨ ਜ਼ਿਆਦਾਤਰ ਸ਼ਹਿਰਾਂ ਦੀ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਲੈਵਰ 'ਤੇ ਪਹੁੰਚ ਚੁੱਕਾ ਹੁੰਦਾ ਹੈ। ਇਹ ਲੋਕਾਂ ਨੂੰ ਇੰਨਾ ਬੀਮਾਰ ਕਰ ਦਿੰਦਾ ਹੈ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਦਵਾਈਆਂ ਦੇ ਭਰੋਸੇ ਰਹਿਣਾ ਪੈਂਦਾ ਹੈ।
2. ਹਵਾ ਦੀ ਖਤਰਨਾਕ ਗੁਣਵੱਤਾ ਪੱਧਰ ਦੇ ਚਲਦੇ ਲੋਕਾਂ ਨੂੰ ਸੀ.ਓ.ਪੀ.ਡੀ ਦੀਆਂ ਬੀਮਾਰੀਆਂ ਆਪਣੇ ਕਬਜ਼ੇ ਵਿੱਚ ਲੈ ਲੈਂਦੀਆਂ ਹਨ। ਇਸ ਕਾਰਨ ਤੁਹਾਨੂੰ ਸੁੱਕੀ ਖੰਘ, ਸਾਹ ਲੈਣ ਵਿੱਚ ਪਰੇਸ਼ਾਨੀ ਅਤੇ ਗਲੇ ਵਿੱਚ ਇੰਫੈਕਸ਼ਨ ਹੋ ਜਾਂਦੀ ਹੈ।
3. ਪਟਾਖਿਆਂ ਤੋਂ ਨਿਕਲਾ ਪ੍ਰਦੂਸ਼ਣ ਅਸਥਮਾ ਦੇ ਮਰੀਜ਼ਾਂ ਦੀ ਜਾਨ ਲੈ ਸਕਦਾ ਹੈ। ਇਸ ਦੇ ਨਾਲ ਇਹ ਸਾਹ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਹਸਪਤਾਲ ਪਹੁੰਚਾ ਸਕਦਾ ਹੈ।
4. ਪਟਾਖਿਆਂ ਦੇ ਧੂੰਏਂ ਤੋਂ ਲੋਕਾਂ ਦੇ ਫੇਫੜਿਆਂ ਦਾ ਇੰਫੈਕਸ਼ਨ ਹੋ ਸਕਦਾ ਹੈ ਕਿਉਂਕਿ ਪਟਾਖਿਆਂ ਤੋਂ ਨਿਕਲਣ ਵਾਲੇ ਧੂਏਂ ਨਾਲ ਬ੍ਰੋਂਕਾਈਟਿਸ 'ਚ ਸਮੱਸਿਆ ਪੈਦਾ ਹੁੰਦੀ ਹੈ।
5. ਦੀਵਾਲੀ ਦੇ ਦੌਰਾਨ ਲੋਕਾਂ ਦਾ ਖਾਣੇ 'ਤੇ ਕੰਟਰੋਲ ਨਹੀਂ ਹੁੰਦਾ ਹੈ। ਇਸ ਸਮੇਂ ਬਹੁਤ ਤਲੀ-ਭੁੰਨੀਆਂ ਚੀਜ਼ਾਂ ਖਾ ਕੇ ਢਿੱਡ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਤੁਹਾਨੂੰ ਮੁਸ਼ਕਲਾਂ ਵਿੱਚ ਪਾ ਸਕਦੀਆਂ ਹਨ। ਪਾਚਨ ਠੀਕ ਨਾ ਹੋਣ ਵਾਲਾ ਮੋਟਾਪਾ ਵਧਣ ਲੱਗਦਾ ਹੈ।
6. ਦੀਵਾਲੀ ਦੇ ਬਾਅਦ ਲੋਕਾਂ 'ਚ ਸ਼ੂਗਰ ਅਤੇ ਹਾਈ ਬੀ.ਪੀ. ਦੀ ਸਮੱਸਿਆ ਦੇਖਣ ਨੂੰ ਜ਼ਿਆਦਾ ਮਿਲਦੀ ਹੈ। ਪਟਾਖਿਆਂ ਦੀ ਤੇਜ਼ ਆਵਾਜ਼ ਨਾਲ ਹਾਈ ਬੀ.ਪੀ. ਵਾਲਿਆਂ ਅਤੇ ਦਿਲ ਦੀ ਬੀਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਖਤਰਾ ਹੁੰਦਾ ਹੈ।