ਅੱਖਾਂ ਦੀ ਰੋਸ਼ਨੀ ਵਧਾਉਣ ਦਾ ਕੰਮ ਕਰਦੈ ‘ਕੱਚਾ ਕੇਲਾ’, ਸ਼ੂਗਰ ਨੂੰ ਵੀ ਕਰੇ ਕੰਟਰੋਲ

05/08/2020 5:59:00 PM

ਜਲੰਧਰ — ਫਲ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਫਾਇਦੇਮੰਦ ਹੁੰਦੇ ਹਨ। ਬਹੁਤ ਸਾਰੇ ਫਲ ਅਜਿਹੇ ਹਨ, ਜੋ ਪੱਕੇ ਹੋਏ ਖਾਣ ਦੇ ਨਾਲ-ਨਾਲ ਕੱਚੇ ਵੀ ਫਾਇਦੇਮੰਦ ਸਿੱਧ ਹੁੰਦੇ ਹਨ। ਸਾਰੇ ਫਲਾਂ ’ਚੋਂ ਕੇਲਾ ਇਕ ਅਜਿਹਾ ਫਲ ਹੈ, ਜੋ ਸੁਆਦ ਹੋਣ ਦੇ ਨਾਲ-ਨਾਲ ਸਾਡੇ ਲਈ ਲਾਹੇਵੰਦ ਵੀ ਹੈ। ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਲੋਕ ਇਸ ਫਲ ਨੂੰ ਬੜੇ ਚਾਅ ਨਾਲ ਖਾਂਦੇ ਹਨ। ਕੱਚੇ ਕੇਲੇ ਦੀ ਵਰਤੋਂ ਕਰਨ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਨੂੰ ਕੰਟਰੋਲ ’ਚ ਕੀਤਾ ਜਾ ਸਕਦਾ ਹੈ। ਇਸ ’ਚ ਪੋਟਾਸ਼ੀਅਮ, ਮੈਂਗਨੀਜ਼, ਕਾਪਰ, ਵਿਟਾਮਿਨ-ਬੀ 6, ਵਿਟਾਮਿਨ-ਸੀ ਵਰਗੇ ਕਈ ਗੁਣ ਪਾਏ ਜਾਂਦੇ ਹਨ, ਜਿਸ ਨਾਲ ਡਾਈਜੇਸ਼ਨ ਅਤੇ ਸ਼ੂਗਰ ਤੋਂ ਇਲਾਵਾ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਕੱਚੇ ਕੇਲੇ ਨਾਲ ਸਬਜ਼ੀ ਵੀ ਬਣਾਈ ਜਾਂਦੀ ਹੈ, ਜੋ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੀ ਹੈ, ਕਿਉਂਕਿ ਇਸ ਵਿਚ ਢੇਰ ਸਾਰੇ ਪੋਸ਼ਕ ਤੱਤ ਹੁੰਦੇ ਹਨ।  

1. ਡਾਇਰੀਆ ਤੋਂ ਬਚਾਉਂਦਾ 
ਰਿਸਰਚ ਮੁਤਾਬਕ ਕੱਚੇ ਕੇਲੇ ਦਾ ਸੇਵਨ ਕਰਨ ਨਾਲ ਡਾਇਰੀਆ ਤੋਂ ਬਹੁਤ ਛੇਤੀ ਆਰਾਮ ਮਿਲਦਾ ਹੈ। ਅਸਲ ’ਚ ਕੇਲੇ ਨੂੰ ਪਚਾਉਣਾ ਅਸਾਨ ਹੁੰਦਾ ਹੈ। ਇਸ ’ਚ ਪੋਟਾਸ਼ੀਅਮ ਦੀ ਮਾਤਰਾ ਕਾਫੀ ਹੁੰਦੀ ਹੈ। ਇਸ ਲਈ ਇਸ ਦੇ ਸੇਵਨ ਨਾਲ ਦਸਤ-ਉਲਟੀ ਆਦਿ ਤੋਂ ਛੇਤੀ ਆਰਾਮ ਮਿਲਦਾ ਹੈ।

PunjabKesari

2. ਅਸਥਮਾ ਦੀ ਸਮੱਸਿਆ
ਅਸਥਮਾ ਦੀ ਬੀਮਾਰੀ ਹੋਣ ’ਤੇ ਕੱਚਾ ਕੇਲਾ ਖਾਣਾ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਰੋਜ਼ਾਨਾ 1 ਕੱਚਾ ਕੇਲਾ ਖਾਣ ਨਾਲ ਅਸਥਮਾ ਹੋਣ ਦੇ 34% ਚਾਂਸ ਘੱਟ ਹੋ ਜਾਂਦੇ ਹਨ।

3. ਅੱਖਾਂ ਦੀ ਰੋਸ਼ਨੀ ਵਧਾਏ
ਕੱਚੇ ਕੇਲੇ 'ਚ ਵਿਟਾਮਿਨ-ਏ ਪਾਇਆ ਜਾਂਦਾ ਹੈ। ਕੱਚਾ ਕੇਲਾ ਖਾਣ ਨਾਲ ਅੱਖਾਂ ਸੁਰੱਖਿਅਤ ਰਹਿੰਦੀਆਂ ਹਨ ਅਤੇ ਅੱਖਾਂ ਦੀ ਰੋਸ਼ਨੀ ਵੱਧਦੀ ਹੈ। 

4. ਦਿਲ ਲਈ ਫਾਇਦੇਮੰਦ
ਰੋਜ਼ ਕੱਚਾ ਕੇਲਾ ਖਾਣ ਨਾਲ ਸਾਡਾ ਦਿਲ ਸਹੀ ਢੰਗ ਨਾਲ ਕੰਮ ਕਰਦਾ ਹੈ।ਕੱਚੇ ਕੇਲੇ 'ਚ ਬਹੁਤ ਜ਼ਿਆਦਾ ਪੋਟਾਸ਼ੀਅਮ ਹੁੰਦਾ ਹੈ। ਜਦੋਂ ਅਸੀਂ ਕੱਚਾ ਕੇਲਾ ਖਾਂਦੇ ਹਾਂ ਤਾਂ ਪੋਟਾਸ਼ੀਅਮ ਸਾਡੇ ਸਰੀਰ 'ਚ ਜਾਂਦਾ ਹੈ, ਜੋ ਖੂਨ 'ਚ ਮਿਲ ਨਸਾਂ ਦੁਆਰਾ ਸਾਡੇ ਪੂਰੇ ਸਰੀਰ 'ਚ ਫੈਲਦਾ ਹੈ। ਕੱਚਾ ਕੇਲਾ ਦਿਲ ਨੂੰ ਪੂਰੀ ਤਰ੍ਹਾਂ ਨਾਲ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।

PunjabKesari

5. ਭੁੱਖ ਨੂੰ ਸ਼ਾਂਤ ਕਰੇ
ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਭੁੱਖ ਬਹੁਤ ਲੱਗਦੀ ਹੈ, ਜਿਸ ਕਾਰਨ ਉਹ ਕੁਝ ਨਾ ਕੁਝ ਖਾਂਦੇ ਹੀ ਰਹਿੰਦੇ ਹਨ। ਇਸ ਨਾਲ ਮੋਟਾਪਾ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਜੇਕਰ ਤੁਸੀਂ ਆਪਣੀ ਭੁੱਖ ਨੂੰ ਸ਼ਾਂਤ ਰੱਖਣਾ ਚਾਹੁੰਦੇ ਹੋ ਤਾਂ ਕੱਚੇ ਕੇਲੇ ਦੀ ਵਰਤੋਂ ਕਰੋ। ਇਸ ’ਚ ਭੁੱਖ ਨੂੰ ਸ਼ਾਂਤ ਕਰਨ ਵਾਲੇ ਤੱਤ ਪਾਏ ਜਾਂਦੇ ਹਨ। 

6. ਕਬਜ਼ ਤੋਂ ਰਾਹਤ
ਕੱਚੇ ਕੇਲੇ 'ਚ ਫਾਈਬਰ ਅਤੇ ਹੈਲਦੀ ਸਟਾਰਚ ਹੁੰਦਾ ਹੈ, ਜੋ ਸਰੀਰ ਦੀਆਂ ਅੰਤੜੀਆਂ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਜੰਮਣ ਨਹੀਂ ਦਿੰਦਾ। ਇਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਜੇਕਰ ਤੁਸੀਂ ਵੀ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ 1 ਕੱਚੇ ਕੇਲੇ ਦੀ ਵਰਤੋਂ ਜ਼ਰੂਰ ਕਰੋ।

7. ਭਾਰ ਘੱਟ ਕਰੇ
ਕੱਚੇ ਕੇਲੇ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਫਾਲਤੂ ਫੈਟ ਅਤੇ ਅਸ਼ੁੱਧੀਆਂ ਨੂੰ ਸਾਫ ਕਰਨ 'ਚ ਮਦਦਗਾਰ ਹੁੰਦੇ ਹਨ ਅਤੇ ਭਾਰ ਘੱਟ ਕਰਨ 'ਚ ਮਦਦ ਕਰਦਾ ਹੈ। ਜੇ ਤੁਸੀਂ ਵੀ ਆਪਣਾ ਭਾਰ ਆਸਾਨੀ ਨਾਲ ਘੱਟ ਕਰਨਾ ਚਾਹੁੰਦੇ ਹੋ ਤਾਂ ਕੱਚੇ ਕੇਲੇ ਦੀ ਵਰਤੋਂ ਕਰੋ।

PunjabKesari

8. ਸ਼ੂਗਰ ਕੰਟਰੋਲ ਕਰੇ
ਜੇ ਤੁਸੀਂ ਵੀ ਡਾਈਬਿਟੀਜ਼ ਦੇ ਸ਼ੁਰੂਆਤੀ ਪੜਾਅ 'ਤੇ ਹੋ ਤਾਂ ਰੋਜ਼ 1 ਕੱਚੇ ਕੇਲੇ ਦੀ ਵਰਤੋਂ ਕਰੋ। ਇਸ ਨਾਲ ਸ਼ੂਗਰ ਲੈਵਲ ਕੰਟਰੋਲ 'ਚ ਰਹੇਗਾ ਅਤੇ ਡਾਇਬਿਟੀਜ਼ ਤੋਂ ਰਾਹਤ ਮਿਲੇਗੀ।

9. ਹੱਡੀਆਂ ਮਜ਼ਬੂਤ
ਕੱਚੇ ਕੇਲੇ ਦੀ ਸਬਜ਼ੀ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਤੋਂ ਇਲਾਵਾ ਇਸ ਨਾਲ ਫੈਟ ਤੇਜ਼ੀ ਨਾਲ ਬਰਨ ਹੁੰਦੀ ਹੈ।

10. ਅਪਚ ਦੀ ਸਮੱਸਿਆ
ਕੱਚਾ ਕੇਲਾ ਖਾਣ ਨਾਲ ਡਾਈਜੇਸ਼ਨ ਸਿਸਟਮ ਦਰੁਸਤ ਰਹਿੰਦਾ ਹੈ ਅਤੇ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਰਹਿੰਦਾ ਹੈ। ਇਸ ਲਈ ਆਪਣੀ ਰੂਟੀਨ ਲਾਈਫ 'ਚ 1 ਕੱਚਾ ਕੇਲਾ ਜ਼ਰੂਰ ਸ਼ਾਮਲ ਕਰੋ।

PunjabKesari


rajwinder kaur

Content Editor

Related News