ਕਿਤੇ ਪਿੱਠ ਅਤੇ ਗਰਦਨ ਦਰਦ ਦਾ ਕਾਰਨ ਨਾ ਬਣ ਜਾਣ ਤੁਹਾਡੀਆਂ ਇਹ ਗਲਤੀਆਂ

06/27/2018 4:00:52 PM

ਨਵੀਂ ਦਿੱਲੀ— ਖਰਾਬ ਲਾਈਫ ਸਟਾਈਲ ਦੇ ਚਲਦੇ ਲੋਕਾਂ 'ਚ ਗਰਦਨ ਅਤੇ ਪਿੱਠ ਦਰਦ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਦਿਨਭਰ ਕੰਪਿਊਟਰ 'ਤੇ ਬੈਠ ਕੇ ਕੰਮ ਕਰਨ ਵਾਲੇ ਲੋਕਾਂ 'ਚ ਵੀ ਇਹ ਸਮੱਸਿਆ ਕਾਮਨ ਹੁੰਦੀ ਜਾ ਰਹੀ ਹੈ। ਤੁਸੀਂ ਰੋਜ਼ਾਨਾ ਰੂਟੀਨ 'ਚ ਅਜਿਹੇ ਕਈ ਛੋਟੇ-ਮੋਟੇ ਕੰਮ ਕਰਦੇ ਹੋ ਜਿਸ ਕਾਰਨ ਤੁਹਾਡੀ ਗਰਦਨ ਅਤੇ ਪਿੱਠ 'ਚ ਦਰਦ ਵਾਰ-ਵਾਰ ਹੁੰਦਾ ਰਹਿੰਦਾ ਹੈ। ਜ਼ਿਆਦਾ ਦਿਨ ਤਕ ਇਹ ਦਰਦ ਰਹਿਣਾ ਕਿਸੇ ਗੰਭੀਰ ਬੀਮਾਰੀ ਦਾ ਕਾਰਨ ਵੀ ਬਣ ਸਕਦਾ ਹੈ। ਅਜਿਹੇ 'ਚ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਗਰਦਨ ਅਤੇ ਪਿੱਠ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਤੁਹਾਡੀਆਂ ਕਿਹੜੀਆਂ ਗਲਤੀਆਂ ਕਾਰਨ ਵਾਰ-ਵਾਰ ਹੋਣ ਲੱਗਦੀ ਹੈ ਪਿੱਠ ਅਤੇ ਗਰਦਨ ਦੀ ਸਮੱਸਿਆ।
1. ਲਗਾਤਾਰ ਬੈਠੇ ਰਹਿਣਾ
ਲਗਾਤਾਰ ਕੁਝ ਘੰਟਿਆਂ ਤਕ ਬੈਠੇ ਰਹਿਣਾ ਅਤੇ ਕੰਮ ਖਤਮ ਕਰਕੇ ਹੀ ਉੱਠਣਾ ਵੀ ਵਾਰ-ਵਾਰ ਹੋਣ ਵਾਲੇ ਗਰਦਨ ਅਤੇ ਪਿੱਠ ਦਰਦ ਦਾ ਕਾਰਨ ਹੈ। ਇਸ ਲਈ ਕੰਮ ਦੌਰਾਨ ਵੀ ਹਰ 2 ਘੰਟਿਆਂ 'ਚ ਬ੍ਰੇਕ ਲਓ ਅਤੇ ਥੋੜ੍ਹਾ ਜਿਹਾ ਰਿਲੈਕਸ ਕਰੋ।
2. ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ
ਅੱਜਕਲ ਲੋਕ ਆਪਣੀ ਡਾਈਟ 'ਚ ਹੈਲਦੀ ਫੂਡਸ ਦੀ ਬਜਾਏ ਬਾਹਰ ਦਾ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਜਿਸ ਨਾਲ ਸਰੀਰ 'ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ। ਇਹ ਤੁਹਾਡੇ ਦਰਦ ਦਾ ਕਾਰਨ ਬਣਦੀ ਹੈ। ਇਸ ਲਈ ਆਪਣੀ ਡਾਈਟ 'ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ। 
3. ਭਾਰ ਨਾ ਚੁਕਣਾ
ਅੱਜ ਦੇ ਸਮੇਂ 'ਚ ਲੋਕ ਹਲਕੀ ਤੋਂ ਹਲਕੀ ਚੀਜ਼ਾਂ ਨੂੰ ਵੀ ਚੁਕਣਾ ਪਸੰਦ ਨਹੀਂ ਕਰਦੇ ਕੁਝ ਲੋਕ ਤਾਂ ਥੋੜ੍ਹਾ ਜਿਹਾ ਵਜ਼ਨ ਉਠਾਉਣ 'ਤੇ ਹੀ ਥੱਕ ਜਾਂਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਤੁਹਾਡੀਆਂ ਇਹ ਗਲਤੀਆਂ ਵੀ ਇਨ੍ਹਾਂ ਦਰਦ ਦਾ ਕਾਰਨ ਹਨ। ਇਸ ਨਾਲ ਤੁਹਾਡੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਪਰ ਤੁਹਾਨੂੰ ਵਾਰ-ਵਾਰ ਗਰਦਨ ਜਾਂ ਪਿੱਠ 'ਚ ਦਰਦ ਵੀ ਰਹਿਣ ਲੱਗਦਾ ਹੈ।
4. ਹਾਰਡ ਸਰਫੇਸ 'ਤੇ ਚਲਣਾ
ਹਮੇਸ਼ਾ ਹਾਰਡ ਸਰਫੇਸ 'ਤੇ ਚਲਣਾ ਵੀ ਤੁਹਾਡੇ ਇਸ ਦਰਦ ਦਾ ਮੁੱਖ ਕਾਰਨ ਹੈ। ਜ਼ਰੂਰੀ ਨਹੀਂ ਹੈ ਕਿ ਤੁਸੀਂ ਹਰ ਸਮੇਂ ਸਾਫਟ ਸਰਫੇਸ 'ਤੇ ਚਲੋ ਪਰ ਤੁਸੀਂ ਥੋੜ੍ਹਾ ਸਮਾਂ ਕੱਢ ਕੇ ਹਰੇ ਘਾਹ 'ਤੇ ਤਾਂ ਚਲ ਸਕਦੇ ਹੋ। ਇਸ ਨਾਲ ਤੁਹਾਡਾ ਵਾਰ-ਵਾਰ ਹੋਣ ਵਾਲਾ ਦਰਦ ਵੀ ਦੂਰ ਰਹਿੰਦਾ ਹੈ।
5. ਅਨਕੰਮਫਰਟੇਬਲ ਜੁੱਤੇ ਪਹਿਣਨਾ
ਕਈ ਵਾਰ ਤੁਸੀਂ ਅਜਿਹੀ ਚੱਪਲ ਜਾਂ ਜੁੱਤੇ ਪਹਿਣ ਲੈਂਦੇ ਹੋ ਜੋ ਕਿ ਕੰਫਰਟੇਬਲ ਨਹੀਂ ਹੁੰਦੇ ਪਰ ਤੁਹਾਡੀ ਇਹ ਗਲਤੀ ਪਿੱਠ ਦਰਦ ਦੇ ਨਾਲ-ਨਾਲ ਗਰਦਨ ਦਰਦ ਦਾ ਕਾਰਨ ਵੀ ਬਣਦੀ ਹੈ।


Related News