ਬੱਚਿਆਂ ਦੇ ਲੀਵਰ ''ਤੇ ਭਾਰੀ ਪੈ ਸਕਦਾ ਹੈ ਪਿੱਜ਼ਾ ਅਤੇ ਬਰਗਰ
Tuesday, Oct 30, 2018 - 06:05 PM (IST)

ਨਵੀਂ ਦਿੱਲੀ— ਕਿਤੇ ਤੁਹਾਡਾ ਬੱਚਾ ਬਹੁਤ ਜ਼ਿਆਦਾ ਪਿੱਜ਼ਾ, ਬਰਗਰ ਆਦਿ ਵਰਗੇ ਫਾਸਟਫੂਡ ਤਾਂ ਨਹੀਂ ਖਾਂਦਾ। ਜੇਕਰ ਅਜਿਹਾ ਹੈ ਤਾਂ ਉਹ ਇਸ ਨਾਲ ਲੀਵਰ ਸੰਬੰਧੀ ਕਈ ਬੀਮਾਰੀਆਂ ਦਾ ਸ਼ਿਕਾਰ ਬਣ ਸਕਦਾ ਹੈ। ਬੱਚੇ ਅਕਸਰ ਪਿੱਜ਼ਾ,ਬਰਗਰ ਆਦਿ ਵਰਗੇ ਫਾਸਟਫੂਡ ਖਾਣ ਦੀ ਜ਼ਿੱਦ ਕਰਦੇ ਹਨ ਪਰ ਉਨ੍ਹਾਂ ਦੀ ਇਹ ਜ਼ਿੱਦ ਉਨ੍ਹਾਂ ਦੀ ਸਿਹਤ 'ਤੇ ਭਾਰੀ ਪੈ ਸਕਦੀ ਹੈ। ਅਧਿਐਨ ਦੀ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਫਾਸਟਫੂਡ ਦੇ ਨਾਂ 'ਤੇ ਵੇਚਿਆ ਜਾਣ ਵਾਲਾ ਪਿੱਜ਼ਾ ਅਤੇ ਬਰਗਰ ਬੱਚਿਆਂ ਨੂੰ ਲੀਵਰ ਦੀ ਖਤਰਨਾਕ ਬੀਮਾਰੀ ਦੇ ਸਕਦੇ ਹਨ। ਅਧਿਐਨ ਦੀ ਰਿਪੋਰਟ ਮੁਤਾਬਕ ਜ਼ਿਆਦਾ ਨਮਕ, ਖੰਡ ਅਤੇ ਸੋਡਾ ਯੁਕਤ ਚੀਜ਼ਾਂ ਲੀਵਲ ਸੰਬੰਧੀ ਬੀਮਾਰੀਆਂ ਦਾ ਕਾਰਨ ਬਣਦੀ ਹੈ। ਇਸ 'ਚ ਪਿੱਜ਼ਾ ਤੋਂ ਲੈ ਕੇ ਬਿਸਕੁਟ ਆਦਿ ਵੀ ਸ਼ਾਮਲ ਹਨ।
ਅਸਲ 'ਚ ਸੁਆਦ ਲੱਗਣ ਵਾਲੀਆਂ ਇਨ੍ਹਾਂ ਚੀਜ਼ਾਂ 'ਚ ਸਿਰਮ ਯੂਰਿਕ ਐਸਿਡ ਦਾ ਭਰਪੂਰ ਇਸਤੇਮਾਲ ਹੁੰਦਾ ਹੈ ਅਤੇ ਇਸ ਦੀ ਵਜ੍ਹਾ ਨਾਲ ਇਹ ਇੰਨੇ ਸੁਆਦ ਵੀ ਲੱਗਦੇ ਹਨ। ਮਾਹਿਰਾਂ ਮੁਤਾਬਕ ਇਸ ਤਰ੍ਹਾਂ ਦਾ ਖਾਣ-ਪੀਣ ਮੋਟਾਪੇ ਦੀ ਵਜ੍ਹਾ ਵੀ ਬਣ ਸਕਦਾ ਹੈ।