ਸਿਹਤ ਅਤੇ ਚਮਡ਼ੀ ਲਈ ਫਾਇਦੇਮੰਦ ਹੈ ਐਵੋਕਾਡੋ

06/12/2019 9:51:04 AM

ਜਲੰਧਰ(ਬਿਊਰੋ)— ਐਵੋਕਾਡੋ ਨਾਸ਼ਪਤੀ ਵਾਂਗ ਹੀ ਦਿਖਾਈ ਦੇਣ ਵਾਲਾ ਫਲ ਹੈ, ਜੋ ਸਿਹਤ ਦੇ ਨਾਲ-ਨਾਲ ਸੁੰਦਰਤਾ ਲਈ ਵੀ ਬੇਹੱਦ ਫਾਇਦੇਮੰਦ ਹੈ। ਹਲਕੇ ਹਰੇ ਰੰਗ ਦੇ ਇਸ ਫਲ ਨੂੰ ਤੁਸੀਂ ਕੱਚੇ ਸਲਾਦ ਦੇ ਰੂਪ 'ਚ ਵੀ ਖਾ ਸਕਦੇ ਹੋ ਅਤੇ ਖਾਣੇ 'ਚ ਪਕਾ ਕੇ ਵੀ। ਹੁਣ ਤਕ ਜ਼ਿਆਦਾਤਰ ਲੋਕਾਂ ਨੂੰ ਇਸ ਫਲ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਇਸ ਫਲ 'ਚ ਵਿਟਾਮਿਨ ਏ, ਬੀ, ਈ, ਫਾਈਬਰ ਅਤੇ ਪ੍ਰੋਟੀਨ ਉੱਚ ਮਾਤਰਾ 'ਚ ਹੁੰਦੇ ਹਨ। ਉਂਝ ਤਾਂ ਇਹ ਫਲ ਫੈਟ ਅਤੇ ਕੈਲੋਰੀ ਭਰਪੂਰ ਮੰਨਿਆ ਜਾਂਦਾ ਹੈ ਪਰ ਇਸ 'ਚ ਫੈਟ ਹੁੰਦੀ ਹੈ, ਜੋ ਸਰੀਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ। ਇਸ ਨੂੰ ਸਰਵੋਤਮ ਫਲਾਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ, ਕਿਉਂਕਿ ਇਸ ਨੂੰ ਖਾਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
1. ਪਾਚਨ ਕਿਰਿਆ
ਇਸ ਫਲ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਪੇਟ ਨੂੰ ਸਾਫ ਰੱਖਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
2. ਅੱਖਾਂ ਦੀ ਰੌਸ਼ਨੀ ਤੇਜ਼
ਐਵੋਕਾਡੋ 'ਚ ਕੈਰੋਟਿਨ ਅਤੇ ਵਿਟਾਮਿਨ ਈ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਰੌਸ਼ਨੀ ਤੇਜ਼ ਕਰਦਾ ਹੈ। ਇਸ ਨਾਲ ਅੱਖਾਂ ਨਾਲ ਜੁੜੀਆਂ ਮੋਤੀਆਬਿੰਦ ਅਤੇ ਮੈਕੁਲਰ ਡਿਜਨਰੇਸ਼ਨ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
3. ਡਾਇਬਿਟੀਜ਼ ਮਰੀਜ਼ਾਂ ਲਈ ਵਧੀਆ
ਜੋ ਲੋਕ ਡਾਇਬਿਟੀਜ਼ ਦੇ ਮਰੀਜ਼ ਹਨ, ਉਨ੍ਹਾਂ ਨੂੰ ਇਸ ਫਲ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਮੋਨੋਸੈਚੁਰੇਟਿਡ ਫੈਟ ਬਲੱਡ ਸ਼ੂਗਰ ਲੈਵਲ ਨੂੰ ਨਾਰਮਲ ਬਣਾਈ ਰੱਖਦਾ ਹੈ।
4. ਜੋੜਾਂ 'ਚ ਦਰਦ
ਇਸ 'ਚ ਆਇਰਨ, ਕੈਲਸ਼ੀਅਮ ਅਤੇ ਪੋਟਾਸ਼ੀਅਮ ਦੀ ਵੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਗਠੀਆ ਰੋਗੀ ਨੂੰ ਇਸ ਫਲ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
5. ਦਿਲ ਲਈ ਫਾਇਦੇਮੰਦ
ਇਸ 'ਚ ਫੋਲਿਕ ਐਸਿਡ ਅਤੇ ਵਿਟਾਮਿਨ ਬੀ ਪਾਇਆ ਜਾਂਦਾ ਹੈ, ਜੋ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਰੱਖਣ 'ਚ ਬਹੁਤ ਮਦਦਗਾਰ ਸਾਬਿਤ ਹੁੰਦੇ ਹਨ।
- ਐਵੋਕਾਡੋ ਦੇ ਸੁੰਦਰਤਾ ਸਬੰਧੀ ਲਾਭ
1. ਮਜ਼ਬੂਤ ਅਤੇ ਸ਼ਾਇਨੀ ਵਾਲ
ਜੇ ਤੁਸੀਂ ਵਾਲਾਂ ਦੇ ਟੁੱਟਣ-ਝੜਨ ਜਾਂ ਰੁੱਖੇਪਨ ਤੋਂ ਪ੍ਰੇਸ਼ਾਨ ਹੋ ਤਾਂ ਇਸਦੀ ਵਰਤੋਂ ਤੁਸੀਂ ਵਾਲਾਂ ਦੀ ਮਜ਼ਬੂਤੀ ਅਤੇ ਸ਼ਾਇਨੀ ਬਣਾਉਣ ਲਈ ਵੀ ਕਰ ਸਕਦੇ ਹੋ।
2. ਸਾਫ-ਸੁਥਰੀ ਚਮੜੀ
ਐਵੋਕਾਡੋ 'ਚ ਵਿਟਾਮਿਨ ਏ ਅਤੇ ਈ ਹੁੰਦੇ ਹਨ, ਜਿਨ੍ਹਾਂ ਦਾ ਸੇਵਨ ਕਰਨ ਨਾਲ ਸਾਨੂੰ ਬੇਜਾਨ ਅਤੇ ਰੁੱਖੀ ਚਮੜੀ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸਦੀ ਵਰਤੋਂ ਨਾਲ ਤੁਹਾਡਾ ਚਿਹਰਾ ਮੁਲਾਇਮ, ਸਾਫ ਅਤੇ ਪੋਸ਼ਣ ਭਰਪੂਰ ਹੋ ਜਾਂਦਾ ਹੈ। ਇਹ ਨਵੀਆਂ ਕੋਸ਼ਿਕਾਵਾਂ ਪੈਦਾ ਕਰਨ 'ਚ ਮਦਦ ਕਰਦਾ ਹੈ
3. ਹੱਥਾਂ ਦਾ ਸਕਰਬ
ਐਵੋਕਾਡੋ, ਆਂਡੇ ਦਾ ਸਫੈਦ ਹਿੱਸਾ, ਨਿੰਬੂ ਦਾ ਰਸ ਅਤੇ ਦਲੀਏ ਦੇ ਪਾਊਡਰ ਨੂੰ ਬਰਾਬਰ ਮਾਤਰਾ 'ਚ ਮਿਕਸ ਕਰਕੇ ਹੱਥਾਂ ਦਾ ਇਕ ਸਕ੍ਰੱਬ ਤਿਆਰ ਕਰੋ। ਇਸ ਨੂੰ ਚੰਗੀ ਤਰ੍ਹਾਂ ਹੱਥਾਂ 'ਤੇ ਲਗਾ ਕੇ 20 ਤੋਂ 30 ਮਿੰਟਾਂ ਲਈ ਛੱਡ ਦਿਓ ਅਤੇ ਇਸ ਤੋਂ ਬਾਅਦ ਹੱਥਾਂ ਨੂੰ ਧੋ ਲਓ। ਹੱਥ ਮੁਲਾਇਮ ਅਤੇ ਸਾਫ ਹੋ ਜਾਣਗੇ।
- ਵਿਧੀ 
ਐਵੋਕਾਡੋ ਨੂੰ ਪੀਸ ਕੇ ਇਸ 'ਚ ਆਂਡੇ ਦਾ ਪੀਲਾ ਹਿੱਸਾ, ਦਹੀਂ ਅਤੇ ਜੈਤੂਨ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਪੇਸਟ ਨੂੰ ਸਿਰ 'ਤੇ ਲਗਾਓ ਅਤੇ 30 ਮਿੰਟਾਂ ਬਾਅਦ ਸਿਰ ਧੋ ਲਓ।


manju bala

Content Editor

Related News