ਤੁਸੀਂ ਕਿਤੇ ਪਲਾਸਟਿਕ ਦੇ ਚੌਲ ਤਾਂ ਨਹੀਂ ਖਾ ਰਹੇ, ਘਰ ''ਚ ਇਨ੍ਹਾਂ ਟ੍ਰਿਕਸ ਰਾਹੀਂ ਕਰੋ ਜਾਂਚ

11/22/2022 4:40:45 PM

ਨਵੀਂ ਦਿੱਲੀ- ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਅੱਜ ਕੱਲ ਬਹੁਤ ਜ਼ਿਆਦਾ ਹੋ ਰਹੀ ਹੈ ਅਤੇ ਹਰ ਦੂਜੇ ਦਿਨ ਨਕਲੀ ਖਾਣ ਵਾਲੀਆਂ ਚੀਜ਼ਾਂ ਨਾਲ ਸਬੰਧਤ ਖ਼ਬਰਾਂ ਸਾਹਮਣੇ ਆ ਜਾਂਦੀਆਂ ਹਨ। ਨਕਲੀ ਦੁੱਧ ਤੋਂ ਬਾਅਦ ਹੁਣ ਬਾਜ਼ਾਰ ਵਿੱਚ ਨਕਲੀ ਚੌਲ ਵੀ ਆ ਰਹੇ ਹਨ । ਇਨ੍ਹਾਂ ਦਿਨਾਂ ਵਿੱਚ ਨਕਲੀ ਚੌਲ਼ਾਂ ਦੀ ਖ਼ਬਰ ਕਾਫ਼ੀ ਚਰਚਾ ਵਿੱਚ ਹੈ । ਪਿਛਲੇ ਕੁਝ ਮਹੀਨਿਆਂ ਤੋਂ ਨਕਲੀ ਚੌਲ ਭਾਵ ਕਿ ਪਲਾਸਟਿਕ ਵਾਲੇ ਚੌਲ ਵਿਕਣ ਦੀ ਖਬਰ ਆ ਰਹੀ ਹੈ ।

ਨਕਲੀ ਚੌਲ ਆਲੂ, ਸ਼ਲਗਮ, ਪਲਾਸਟਿਕ ਅਤੇ ਰਾਲ ਤੋਂ ਬਣਾਇਆ ਜਾਂਦਾ ਹੈ, ਜਿਸ ਨੂੰ ਹਜ਼ਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਇਹ ਚੌਲ ਸਿਹਤ ਲਈ ਬਹੁਤ ਹਾਨੀਕਾਰਕ ਹੈ। ਜੇਕਰ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖਦੇ ਹੋ, ਤਾਂ ਤੁਸੀਂ ਪਲਾਸਟਿਕ ਦੇ ਚੌਲ ਖਾਣ ਅਤੇ ਖਰੀਦਣ ਤੋਂ ਬਚ ਸਕਦੇ ਹੋ।

ਇਹ ਵੀ ਪੜ੍ਹੋ : ਭਾਰ ਘੱਟ ਕਰਨ 'ਚ ਮਦਦ ਕਰਦੀ ਹੈ 'ਗੋਭੀ', ਦਿਲ ਦੇ ਰੋਗੀਆਂ ਲਈ ਵੀ ਹੈ ਲਾਹੇਵੰਦ

PunjabKesari

ਇਸ ਤਰ੍ਹਾਂ ਅਸਲੀ ਅਤੇ ਨਕਲੀ ਚੌਲਾਂ ਦੀ ਪਛਾਣ ਕਰੋ

* ਇੱਕ ਗਲਾਸ ਪਾਣੀ ਵਿੱਚ ਇੱਕ ਚੱਮਚ ਕੱਚੇ ਚੌਲਾਂ ਨੂੰ ਮਿਲਾ ਕੇ ਘੋਲ ਲਓ। ਜੇਕਰ ਚੌਲ ਪਾਣੀ 'ਤੇ ਤੈਰਦੇ ਹਨ ਤਾਂ ਸਮਝ ਲਓ ਕਿ ਇਹ ਚੌਲ ਨਕਲੀ ਹੈ, ਕਿਉਂਕਿ ਅਸਲੀ ਚੌਲ ਜਾਂ ਅਨਾਜ ਪਾਣੀ 'ਚ ਪਾਉਣ ਨਾਲ ਹੀ ਡੁੱਬ ਜਾਂਦੇ ਹਨ।
* ਚਮਚ 'ਤੇ ਕੁਝ ਚੌਲ ਲੈ ਕੇ ਲਾਈਟਰ ਜਾਂ ਮਾਚਿਸ ਦੀ ਮਦਦ ਨਾਲ ਸਾੜ ਲਓ। ਜੇਕਰ ਚੌਲਾਂ ਨੂੰ ਚਲਾਉਂਦੇ ਸਮੇਂ ਪਲਾਸਟਿਕ ਜਾਂ ਸੜੇ ਹੋਏ ਦੀ ਬਦਬੂ ਆਉਂਦੀ ਹੈ ਤਾਂ ਸਮਝ ਲਓ ਕਿ ਚੌਲ ਨਕਲੀ ਹਨ।
* ਤੁਸੀਂ ਨਕਲੀ ਚੌਲਾਂ ਨੂੰ ਗਰਮ ਤੇਲ 'ਚ ਪਾ ਕੇ ਵੀ ਪਛਾਣ ਸਕਦੇ ਹੋ। ਇਸ ਦੇ ਲਈ ਬਹੁਤ ਹੀ ਗਰਮ ਤੇਲ 'ਚ ਚੌਲਾਂ ਦੇ ਕੁਝ ਦਾਣੇ ਪਾ ਦਿਓ। ਇਸ ਤੋਂ ਬਾਅਦ ਜੇਕਰ ਚੌਲਾਂ ਦਾ ਆਕਾਰ ਬਦਲ ਜਾਵੇ ਜਾਂ ਚੌਲ ਪਿਘਲ ਕੇ ਆਪਸ 'ਚ ਚਿੱਪਕਣ ਲੱਗਣ ਤਾਂ ਚੌਲ ਨਕਲੀ ਹਨ। 
* ਅਸਲੀ-ਨਕਲੀ ਚੌਲਾਂ ਨੂੰ ਪਕਾ ਕੇ ਵੀ ਪਛਾਣਿਆ ਜਾ ਸਕਦਾ ਹੈ। ਇਸ ਦੇ ਲਈ ਕੁਝ ਚੌਲਾਂ ਨੂੰ ਉਬਾਲ ਕੇ 3 ਦਿਨਾਂ ਲਈ ਬੋਤਲ 'ਚ ਭਰ ਲਓ। ਜੇਕਰ ਚੌਲਾਂ ਵਿੱਚ ਉੱਲੀ ਲੱਗ ਜਾਵੇ ਤਾਂ ਚਾਵਲ ਅਸਲੀ ਹਨ।
* ਥੋੜ੍ਹੇ ਜਿਹੇ ਚੌਲਾਂ ਨੂੰ ਇਕ ਬਰਤਨ 'ਚ ਪਾਓ। ਚੂਨੇ ਤੇ ਪਾਣੀ ਦਾ ਘੋਲ ਬਣਾ ਲਵੋ। ਇਸ ਘੋਲ 'ਚ ਚੋਲਾਂ ਨੂੰ ਕੁਝ ਦੇਰ ਭਿਓਂ ਕੇ ਛੱਡ ਦਿਓ। ਜੇਕਰ ਚੌਲਾਂ ਦਾ ਰੰਗ ਬਦਲਣ ਲੱਗ ਪਏ ਜਾਂ ਰੰਗ ਛੱਡਣ ਲੱਗੇ ਤਾਂ ਸਮਝ ਜਾਓ ਕਿ ਚੌਲ ਨਕਲੀ ਹਨ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News