ਕੀ ਤੁਸੀਂ ਵੀ ਹੋ 'Hair Fall' ਦੀ ਸਮੱਸਿਆ ਤੋਂ ਪਰੇਸ਼ਾਨ?

Monday, Oct 21, 2024 - 06:21 PM (IST)

ਵੈੱਬ ਡੈਸਕ- ਵਾਲ ਝੜਨਾ ਅੱਜ ਦੇ ਸਮੇਂ ’ਚ ਇਕ ਆਮ ਸਮੱਸਿਆ ਬਣ ਗਈ ਹੈ ਪਰ ਇਸ ਦੇ ਬਾਰੇ ’ਚ ਸਹੀ ਜਾਣਕਾਰੀ ਅਤੇ ਇਲਾਜ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।  ਮੁੱਖ ਕਾਰਨ ਵਾਲ ਝੜਨ ਦੇ ਵੱਖ-ਵੱਖ ਕਾਰਨ ਹੁੰਦੇ ਹਨ, ਜਿਨ੍ਹਾਂ ’ਚੋਂ ਜੈਨੇਟਿਕਸ ਅਹਿਮ ਭੂਮਿਕਾ ਨਿਭਾਉਂਦੀ ਹੈ। ਅਕਸਰ ਵਾਲ ਝੜਨਾ ਉਮਰ ਵਧਣ ਦਾ ਇਕ ਆਮ ਹਿੱਸਾ ਹੁੰਦਾ ਹੈ। ਹੋਰ ਕਾਰਨਾਂ ਵਿਚ ਸ਼ਾਮਲ ਹਨ : ਤਣਾਅ, ਬੀਮਾਰੀ,  ਮੈਡੀਕਲ ਇਲਾਜ (ਜਿਵੇਂ ਕੀਮੋਥੈਰੇਪੀ), ਦਵਾਈਆਂ, ਆਹਾਰ ਸਬੰਧੀ ਰੋਕ,  ਸਟਾਈਲਿੰਗ ਦੀਆਂ ਆਦਤਾਂ, ਗਰਭ ਅਵਸਥਾ ਆਦਿ।
ਕਿਸਮਾਂ : ਇਹ ਗਲਤਫਹਿਮੀ ਹੈ ਕਿ ਵਾਲ ਝੜਨਾ ਮੁੱਖ ਰੂਪ ਨਾਲ ਮਰਦਾਂ ਦੀ ਸਮੱਸਿਆ ਹੈ। ਇਹ ਔਰਤਾਂ ਅਤੇ ਬੱਚਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਵਾਲ ਝੜਨਾ ਵੱਖ-ਵੱਖ ਰੂਪ ’ਚ ਪ੍ਰਗਟ ਹੋ ਸਕਦਾ ਹੈ, ਜਿਸ ’ਚ ਸ਼ਾਮਲ ਹੈ :
ਐਡ੍ਰੋਜੇਨੇਟਿਕ ਅਲੋਪੇਸੀਆ : ਇਹ ਮਰਦਾਂ ਅਤੇ ਔਰਤਾਂ ਦੋਹਾਂ ਨੂੰ ਪ੍ਰਭਾਵਿਤ ਕਰਦਾ ਹੈ। ਮਰਦਾਂ ’ਚ ਇਹ ਹਮੇਸ਼ਾ 20-30 ਸਾਲ ਦੀ ਉਮਰ ਤੋਂ ਸ਼ੁਰੂ ਹੁੰਦਾ ਹੈ, ਜਦੋਂਕਿ ਔਰਤਾਂ ’ਚ ਇਹ 40-50 ਸਾਲ ਦੀ ਉਮਰ ’ਚ ਆਮ ਹੁੰਦਾ  ਹੈ।

ਇਹ ਵੀ ਪੜ੍ਹੋ- ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਮੁੜ ਤੋਂ ‘ਕਾਲਾ’
ਅਲੋਪੇਸੀਆ ਏਰੀਟਾ : ਇਹ ਇਕ ਆਟੋਇਮਿਊਨ ਡਿਸਆਰਡਰ ਹੈ, ਜੋ ਅਚਾਨਕ ਪੈਚੇਸ ’ਚ ਵਾਲਾਂ ਦੇ ਝੜਨ ਦਾ ਕਾਰਨ ਬਣਦਾ ਹੈ।
ਟੇਲੋਜਨ ਐਫਲੂਵੀਅਮ : ਇਹ ਇਕ ਅਸਥਾਈ ਸਥਿਤੀ ਹੈ, ਜੋ ਹਮੇਸ਼ਾ ਤਣਾਅ, ਹਾਰਮੋਨਲ ਬਦਲਾਅ ਜਾਂ ਬੀਮਾਰੀ ਕਾਰਨ ਹੁੰਦੀ ਹੈ।
ਟ੍ਰੈਕਸ਼ਨ ਐਲੋਪੇਸੀਆ : ਇਹ ਵਾਲਾਂ ’ਤੇ ਜ਼ਿਆਦਾ ਖਿਚਾਅ ਕਾਰਨ ਹੁੰਦੀ ਹੈ, ਜੋ ਆਮ ਤੌਰ ’ਤੇ ਕੱਸੇ ਹੋਏ ਸਟਾਈਲ ਕਾਰਨ ਹੁੰਦੀ ਹੈ।

ਇਹ ਵੀ ਪੜ੍ਹੋ- ਆਇਰਨ ਨਾਲ ਭਰਪੂਰ 'ਗੁੜ' ਹੈ ਸਿਹਤ ਲਈ ਗੁਣਕਾਰੀ, ਜਾਣੋ ਬੇਮਿਸਾਲ ਲਾਭ
ਵਾਲ ਝੜਣ ਦਾ ਭਾਵਨਾਤਮਕ ਪ੍ਰਭਾਵ
ਵਾਲ ਸਿਰਫ ਇਕ ਸਰੀਰਕ ਵਿਸ਼ੇਸ਼ਤਾ ਨਹੀਂ ਹੈ, ਇਹ ਹਮੇਸ਼ਾ ਨਿੱਜੀ ਪਛਾਣ ਅਤੇ ਆਤਮ ਵਿਸ਼ਵਾਸ ਨਾਲ ਜੁੜਿਆ ਹੁੰਦਾ ਹੈ। ਵਾਲ ਝੜਣਾ ਕਿਸੇ ਵਿਅਕਤੀ ਦੀ ਮਾਨਸਿਕ ਸਿਹਤ ’ਤੇ ਗੰਭੀਰ ਪ੍ਰਭਾਵ ਪਾ ਸਕਦਾ ਹੈ। ਕਈ ਲੋਕ ਆਪਣੇ ਬਦਲਦੇ ਰੂਪ ਕਾਰਨ ਚਿੰਤਾ, ਤਣਾਅ ਅਤੇ ਆਤਮ ਸਨਮਾਨ ’ਚ ਘਾਟ ਦਾ ਅਨੁਭਵ ਕਰਦੇ ਹਨ। ਇਨ੍ਹਾਂ ਭਾਵਨਾਵਾਂ ਨੂੰ ਸਵੀਕਾਰ ਕਰਨਾ ਅਤੇ ਡਾਕਟਰ ਨਾਲ ਸਲਾਹ ਕਰਨਾ ਅਹਿਮ ਹੈ।
ਇਲਾਜ ਦੇ ਬਦਲ
ਜੇਕਰ ਤੁਸੀਂ ਵਾਲ ਝੜਨ ਦਾ ਅਨੁਭਵ ਕਰ ਰਹੇ ਹੋ ਤਾਂ ਘਬਰਾਓ ਨਾ। ਕਾਰਨ ਦੇ ਆਧਾਰ ’ਤੇ ਇਲਾਜ ਮੁਹੱਈਆ ਹੋ ਸਕਦਾ ਹੈ, ਜੋ ਤੁਹਾਡਾ ਆਤਮਵਿਸ਼ਵਾਸ ਬਹਾਲ ਕਰਨ ’ਚ ਮਦਦ ਕਰ ਸਕਦਾ ਹੈ ਪਰ ਇਨ੍ਹਾਂ ਇਲਾਜਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। 
ਦਵਾਈਆਂ
ਮਿਨੋਕਸਿਡਿਲ : ਮਿਨੋਕਸਿਡਿਲ ਇਕ ਓਵਰ-ਦਿ-ਕਾਊਂਟਰ ਟਾਪਿਕਲ ਇਲਾਜ ਹੈ,  ਜੋ ਮਰਦਾਂ ਅਤੇ ਔਰਤਾਂ ਦੋਵਾਂ ਦੇ ਵਾਲਾਂ ਦੇ ਵਾਧੇ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨੂੰ ਸਿੱਧੇ ਸਿਰ ਦੀ ਸਕਿਨ ’ਤੇ ਲਾਇਆ ਜਾਂਦਾ ਹੈ ਅਤੇ ਇਹ ਵਾਲਾਂ ਦੇ ਝੜਨ ਨੂੰ ਰੋਕਣ ’ਚ ਮਦਦ ਕਰਦਾ ਹੈ। ਇਸ ਨੂੰ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨਾ ਅਹਿਮ ਹੈ। ਮਿਨੋਕਸਿਡਿਲ  ਦੀ ਵਰਤੋਂ ਰੋਜ਼ਾਨਾ ਕਰਨੀ ਹੁੰਦੀ ਹੈ ਅਤੇ ਇਸ ਦਾ ਅਸਰ ਦੇਖਣ ’ਚ 4 ਤੋਂ 6 ਮਹੀਨੇ ਲੱਗ ਸਕਦੇ ਹਨ।
ਫਿਨਾਸਟਰਾਈਡ : ਫਿਨਾਸਟਰਾਈਡ ਇਕ ਪ੍ਰਿਸਕ੍ਰਿਪਸ਼ਨ  ਦਵਾਈ ਹੈ, ਜੋ ਮਰਦਾਂ ’ਚ ਵਾਲ ਝੜਣ ਲਈ ਜ਼ਿੰਮੇਵਾਰ ਹਾਰਮੋਨ ਨੂੰ ਰੋਕਦੀ ਹੈ। ਇਹ ਦਵਾਈ ਵਾਲਾਂ ਦੇ ਝੜਨ ਦੀ ਪ੍ਰਕਿਰਿਆ ਨੂੰ ਹੌਲੀ ਅਤੇ ਨਵੇਂ ਵਾਲਾਂ ਦੇ ਵਾਧੇ ਨੂੰ ਉਤਸ਼ਾਹਿਤ ਕਰ ਸਕਦੀ ਹੈ। ਫਿਨਾਸਟਰਾਈਡ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ-ਦੁੱਧ ਨੂੰ ਉਬਾਲਣ ਦਾ ਕੀ ਹੈ ਸਹੀ ਤਰੀਕਾ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲ਼ਤੀ
ਪਲੇਟਲੈਟ ਰਿਚ ਪਲਾਜਾ (ਪੀ. ਆਰ. ਪੀ.) ਥੈਰੇਪੀ
ਪੀ. ਆਰ. ਪੀ. ਥੈਰੇਪੀ ’ਚ ਤੁਹਾਡੇ ਖੂਨ ਦਾ ਇਕ ਛੋਟਾ ਜਿਹਾ  ਨਮੂਨਾ ਲਿਆ ਜਾਂਦਾ ਹੈ। ਉਸ ਨੂੰ ਪਲੇਟਲੈਟਸ ਨੂੰ ਕੇਂਦਰਿਤ ਕਰਨ ਲਈ ਪ੍ਰੋਸੈੱਸ ਅਤੇ ਫਿਰ ਉਸ ਨੂੰ ਸਿਰ ਦੀ ਸਕਿਨ ’ਚ ਇੰਜੈਕਟ ਕੀਤਾ ਜਾਂਦਾ ਹੈ। ਇਸ ਥੈਰੇਪੀ ਲਈ 3 ਤੋਂ 4 ਸੈਸ਼ਨਾਂ ਦੀ ਲੋੜ ਹੁੰਦੀ ਹੈ। ਆਰ. ਪੀ. ਆਰ. ਥੈਰੇਪੀ ਲਈ ਮਾਹਿਰ ਨਾਲ ਸਲਾਹ ਕਰਨਾ ਜ਼ਰੂਰੀ ਹੈ।
ਹੇਅਰ ਟ੍ਰਾਂਸਪਲਾਂਟ
ਹੇਅਰ ਟਰਾਂਸਪਲਾਂਟ ’ਚ ਵਾਲਾਂ ਦੇ ਰੋਮਾਂ ਨੂੰ ਇਕ ਡੋਨਰ ਸਾਈਟ (ਆਮ ਤੌਰ ’ਤੇ ਸਿਰ ਦੇ ਪਿੱਛੇ ਦਾ ਹਿੱਸਾ) ਨਾਲ ਪਤਲੇ ਜਾਂ ਗੰਜੇ ਖੇਤਰਾਂ ’ਚ ਟਰਾਂਸਫਰ ਕੀਤਾ ਜਾਂਦਾ ਹੈ। ਇਹ ਪ੍ਰਕਿਰਿਆ ਤੁਹਾਡੇ ਵਾਲਾਂ ਦੇ ਝੜਨ ਲਈ ਸਥਾਈ ਨਤੀਜੇ ਪ੍ਰਦਾਨ ਕਰਨ ਵਾਲਾ ਇਕਲੌਤਾ ਹੱਲ ਹੈ, ਜੋ ਤੁਹਾਡੇ ਮੌਜੂਦਾ ਵਾਲਾਂ ਨਾਲ ਸੁਭਾਵਿਕ ਰੂਪ ਨਾਲ ਮੇਲ ਖਾਂਦੀ ਹੈ।
ਹੋਰ ਬਦਲ
ਬਨਾਵਟੀ ਵਾਲ (ਪ੍ਰੋਸਥੈਟਿਕਸ) : ਜੇਕਰ ਇਲਾਜ ਦਾ ਹੱਲ ਸੰਭਵ ਨਹੀਂ ਤਾਂ ਬਨਾਵਟੀ ਵਾਲ (ਪ੍ਰੋਸਥੈਟਿਕਸ) ਇਕ ਚੰਗਾ ਬਦਲ ਹੋ ਸਕਦਾ ਹੈ। ਇਹ ਕੁਦਰਤੀ ਵਾਲਾਂ ਦੀ ਤਰ੍ਹਾਂ ਦਿਸਦੇ ਹਨ ਅਤੇ ਸਟਾਈਲਿੰਗ ਅਤੇ ਦੇਖਭਾਲ ਉਤਪਾਦਾਂ ਦੀ ਮਦਦ ਨਾਲ ਲੰਬੇ ਸਮੇਂ ਤਕ ਸੁਭਾਵਿਕ ਦਿਸ ਸਕਦੇ ਹਨ।
ਸਟਾਈਲਿੰਗ ਅਤੇ ਦੇਖਭਾਲ ਉਤਪਾਦ : 
ਵਾਲਾਂ ਦੇ ਝੜਨ ਨਾਲ ਨਜਿੱਠਣ ਲਈ ਸਟਾਈਲਿੰਗ ਅਤੇ ਦੇਖਭਾਲ ਉਤਪਾਦ ਵੀ ਮਦਦਗਾਰ ਹੋ ਸਕਦੇ  ਹਨ। ਇਹ ਉਤਪਾਦ ਤੁਹਾਡੇ ਵਾਲਾਂ ਨੂੰ ਸੰਘਣਾ ਅਤੇ ਸਿਹਤਮੰਦ ਦਿਖਾ ਸਕਦੇ ਹਨ ਪਰ ਸਹੀ ਉਤਪਾਦ ਦੀ ਚੋਣ ਕਰਨ ਲਈ ਮਾਹਿਰ ਦੀ ਸਲਾਹ ਅਹਿਮ ਹੈ।

—ਡਾ. ਦੀਕਿਸ਼ਤਾ ਗੋਇਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


Aarti dhillon

Content Editor

Related News