ਕੀ ਤੁਸੀਂ ਵੀ ਹੋ ਤਣਾਅ ਦਾ ਸ਼ਿਕਾਰ? ਦੂਰ ਕਰਨ ਲਈ ਪੀਓ ਇਹ ਚਾਹ, ਮਿਲਣਗੇ ਕਈ ਫ਼ਾਇਦੇ
Saturday, Sep 02, 2023 - 03:12 PM (IST)

ਜਲੰਧਰ (ਬਿਊਰੋ)– ਅੱਜ ਦੇ ਸਮੇਂ ’ਚ ਨਾ ਚਾਹੁੰਦੇ ਹੋਏ ਵੀ ਤਣਾਅ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਤਣਾਅ ਕਾਰਨ ਸਰੀਰ ਬੀਮਾਰੀਆਂ ਦਾ ਘਰ ਬਣ ਸਕਦਾ ਹੈ। ਤਣਾਅ ਨਾ ਸਿਰਫ਼ ਸਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਸਾਡੀ ਸਰੀਰਕ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ। ਲੰਬੇ ਸਮੇਂ ਤੱਕ ਤਣਾਅ ’ਚ ਰਹਿਣਾ ਵੀ ਵਿਅਕਤੀ ਨੂੰ ਡਿਪਰੈਸ਼ਨ ਦਾ ਸ਼ਿਕਾਰ ਬਣਾ ਸਕਦਾ ਹੈ। ਤਣਾਅ ਤੋਂ ਛੁਟਕਾਰਾ ਪਾਉਣ ਲਈ ਖੁਰਾਕ ਤੇ ਜੀਵਨ ਸ਼ੈਲੀ ’ਚ ਬਦਲਾਅ ਜ਼ਰੂਰੀ ਹੈ। ਨਾਲ ਹੀ ਕੁਝ ਘਰੇਲੂ ਨੁਸਖ਼ੇ ਵੀ ਇਸ ’ਚ ਤੁਹਾਡੀ ਮਦਦ ਕਰ ਸਕਦੇ ਹਨ।
ਇਸ ਤਰ੍ਹਾਂ ਲਗਭਗ ਹਰ ਛੋਟੀ-ਵੱਡੀ ਬੀਮਾਰੀ ਨੂੰ ਠੀਕ ਕਰਨ ਲਈ ਭਾਰਤੀ ਘਰਾਂ ’ਚ ਬਹੁਤ ਸਾਰੇ ਘਰੇਲੂ ਨੁਸਖ਼ੇ ਕੀਤੇ ਜਾਂਦੇ ਹਨ। ਤਣਾਅ ਨੂੰ ਦੂਰ ਕਰਨ ਲਈ ਕੁਝ ਮਸਾਲਿਆਂ ਦੀ ਬਣੀ ਚਾਹ ਵੀ ਅਸਰਦਾਰ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚਾਹ ਬਾਰੇ ਦੱਸ ਰਹੇ ਹਾਂ, ਜੋ ਤੁਹਾਡੇ ਤਣਾਅ ਦੇ ਪੱਧਰ ਨੂੰ ਘੱਟ ਕਰਨ ’ਚ ਕਾਫੀ ਹੱਦ ਤੱਕ ਮਦਦ ਕਰ ਸਕਦੀ ਹੈ–
ਇਹ ਖ਼ਬਰ ਵੀ ਪੜ੍ਹੋ : Health Tips : ਛੋਲੇ, ਸੋਇਆਬੀਨ ਤੇ ਮੂੰਗ ਨੂੰ ਭਿਓਂ ਕੇ ਖਾਣ ਨਾਲ ਸਰੀਰ ਨੂੰ ਹੁੰਦੇ ਨੇ ਜ਼ਬਰਦਸਤ ਫ਼ਾਇਦੇ
ਜੀਰਾ-ਇਲਾਇਚੀ ਤੇ ਧਨੀਆ ਚਾਹ ਦੇ ਫ਼ਾਇਦੇ
- ਇਹ ਚਾਹ ਸਰੀਰ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦੀ ਹੈ। ਇਸ ਨਾਲ ਤਣਾਅ ਘੱਟ ਹੁੰਦਾ ਹੈ।
- ਇਹ ਚਾਹ ਮਾਈਗ੍ਰੇਨ ਦੇ ਲੱਛਣਾਂ ਨੂੰ ਘਟਾਉਣ ’ਚ ਵੀ ਮਦਦ ਕਰ ਸਕਦੀ ਹੈ।
- ਇਹ ਥਕਾਵਟ, ਬਦਹਜ਼ਮੀ ਤੇ PCOS ਦੇ ਲੱਛਣਾਂ ਨੂੰ ਵੀ ਘਟਾਉਂਦੀ ਹੈ।
- ਜੇਕਰ ਤੁਸੀਂ ਇਸ ਨੂੰ ਖਾਣੇ ਤੋਂ ਥੋੜ੍ਹੀ ਦੇਰ ਬਾਅਦ ਪੀਓ ਤਾਂ ਇਸ ਨਾਲ ਪਾਚਨ ਕਿਰਿਆ ਠੀਕ ਹੋ ਸਕਦੀ ਹੈ।
- ਇਲਾਇਚੀ ਮੂਡ ਨੂੰ ਸੁਧਾਰਦੀ ਹੈ, ਇਸ ਨੂੰ ਚਾਹ ’ਚ ਮਿਲਾ ਕੇ ਪੀਣ ਨਾਲ ਤੁਸੀਂ ਤਾਜ਼ਾ ਤੇ ਸ਼ਾਂਤ ਮਹਿਸੂਸ ਕਰਦੇ ਹੋ। ਇਸ ਤੋਂ ਇਲਾਵਾ ਇਹ ਤੁਹਾਡੇ ਮੂਡ ਨੂੰ ਵੀ ਸੁਧਾਰਦੀ ਹੈ।
- ਕਈ ਵਾਰ ਹਾਰਮੋਨਲ ਅਸੰਤੁਲਨ ਕਾਰਨ ਤਣਾਅ ਵੀ ਮਹਿਸੂਸ ਹੁੰਦਾ ਹੈ। ਧਨੀਏ ਦੇ ਬੀਜ ਹਾਰਮੋਨਸ ਨੂੰ ਸੰਤੁਲਿਤ ਕਰਦੇ ਹਨ ਤੇ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ।
- ਜੀਰਾ ਗੈਸ ਤੇ ਬਲੋਟਿੰਗ ਨੂੰ ਘੱਟ ਕਰਦਾ ਹੈ।
ਤਣਾਅ ਨੂੰ ਦੂਰ ਕਰਨ ਲਈ ਚਾਹ ਦੀ ਸਮੱਗਰੀ
- ਪਾਣੀ– 1 ਗਲਾਸ
- ਅਜਵਾਈਨ– ਲਗਭਗ ਅੱਧਾ ਚਮਚਾ
- ਇਲਾਇਚੀ– 1 ਪੀਸੀ ਹੋਈ
- ਜੀਰਾ– 1 ਚਮਚਾ
- ਧਨੀਆ ਬੀਜ– 1 ਚਮਚਾ
- ਪੁਦੀਨੇ ਦੇ ਪੱਤੇ– 5
ਵਿਧੀ
- ਸਾਰੀ ਸਮੱਗਰੀ ਨੂੰ 3 ਮਿੰਟ ਲਈ ਪਾਣੀ ’ਚ ਉਬਾਲੋ
- ਇਸ ਤੋਂ ਬਾਅਦ ਇਸ ਨੂੰ ਛਾਨ ਲਓ।
- ਤੁਹਾਡੀ ਤਣਾਅ ਦੂਰ ਕਰਨ ਵਾਲੀ ਚਾਹ ਤਿਆਰ ਹੈ
ਕਦੋਂ ਪੀਣੀ ਹੈ?
ਹਾਲਾਂਕਿ ਤੁਸੀਂ ਇਸ ਨੂੰ ਕਿਸੇ ਵੀ ਸਮੇਂ ਪੀ ਸਕਦੇ ਹੋ ਪਰ ਇਸ ਨੂੰ ਖਾਣ ਤੋਂ ਬਾਅਦ ਜਾਂ ਸੌਣ ਤੋਂ ਪਹਿਲਾਂ ਪੀਣਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।