ਜੋੜਾਂ ਅਤੇ ਸਰੀਰ ਦੇ ਦਰਦਾਂ ਤੋਂ ਛੁਟਕਾਰਾ ਪਾਉਣ ਲਈ ਅਪਨਾਓ ਇਹ ਨੁਸਖ਼ਾ
Tuesday, Dec 06, 2016 - 02:26 PM (IST)

ਜਲੰਧਰ — ਅੱਜਕੱਲ੍ਹ ਬਦਲਦੀ ਜੀਵਨ-ਜਾਚ ਅਤੇ ਖਾਣ-ਪੀਣ ''ਚ ਬਦਲਾਅ ਦੇ ਕਾਰਨ ਸਿਹਤ ''ਤੇ ਮਾੜਾ ਅਸਰ ਪੈ ਰਿਹਾ ਹੈ। ਹਰ ਚਾਰ ਵਿੱਚੋਂ ਦੋ ਲੋਕ ਜੋੜਾਂ ਦੇ ਦਰਦ ਦੇ ਕਾਰਨ ਪਰੇਸ਼ਾਨ ਹਨ। ਜਿਸ ਦੇ ਕਾਰਨ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਹੈ। ਦਵਾਈਆਂ ਦੇ ਇਸਤੇਮਾਲ ਨਾਲ ਦਰਦ ਠੀਕ ਤਾਂÎ ਹੋ ਜਾਂਦਾ ਹੈ ਪਰ ਇਹ ਦਰਦ ਦੀਆਂ ਦਵਾਈਆਂ ਸਰੀਰ ''ਤੇ ਮਾੜਾ ਅਸਰ ਹੀ ਪਾਉਂਦੀਆਂ ਹਨ। ਇਸ ਲਈ ਹੋ ਸਕੇ ਤਾਂÎ ਘਰੇਲੂ ਨੁਸਖ਼ੇ ਨਾਲ ਹੀ ਇਸ ਦਾ ਇਲਾਜ ਕਰਨਾ ਸਹੀ ਰਹਿੰਦਾ ਹੈ। ਆਓ ਜਾਣਦੇ ਹਾਂ ਸਰੀਰ ਦੇ ਦਰਦਾਂ ਤੋਂ ਰਾਹਤ ਪਾਉਣ ਦਾ ਘਰੇਲੂ ਨੁਸਖਾ।
ਜ਼ਰੂਰੀ ਸਮੱਗਰੀ :
- 100 ਮਿ.ਲੀ. ਸਰੌਂ ਦਾ ਤੇਲ
- 5 ਕਲੀਆਂ ਲਸਣ
- ਜਵੈਣ
ਇਸਤੇਮਾਲ ਕਰਨ ਦਾ ਤਰੀਕਾ :
- ਕਿਸੇ ਬਰਤਨ ''ਚ ਤੇਲ ਪਾ ਕੇ, ਇਸ ''ਚ ਲਸਣ ਅਤੇ ਜਵੈਣ ਪਾ ਦਿਓ ਅਤੇ ਗਰਮ ਕਰ ਲਓ। ਤੇਲ ਠੰਡਾ ਹੋਣ ''ਤੇ ਮਾਲਿਸ਼ ਕਰੋ। ਇਸ ਤੇਲ ਨਾਲ ਦਰਦ ਤੋਂ ਅਰਾਮ ਮਿਲੇਗਾ।