ਪਿੱਠ ਦਰਦ ਦੇ ਨਾਲ-ਨਾਲ ਪੈਰਾਂ ਦੇ ਦਰਦ ਨੂੰ ਦੂਰ ਕਰਦੈ ‘ਅੰਜੀਰ ਫ਼ਲ’, ਬਲੱਡ ਪ੍ਰੈਸ਼ਰ ਵੀ ਕਰੇ ਕੰਟਰੋਲ

3/23/2020 6:01:34 PM

ਜਲੰਧਰ - ਅੰਜੀਰ ਇਕ ਪ੍ਰਾਚੀਨ ਫ਼ਲ ਹੈ। ਇਸ ਨੂੰ ਅੰਗਰੇਜ਼ੀ 'ਚ ਫ਼ਿਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅੰਜੀਰ ਫ਼ਲ ਏਸ਼ੀਆ ਦੇ ਦੇਸ਼ਾਂ 'ਚ ਪਾਇਆ ਜਾਂਦਾ ਹੈ ਅਤੇ ਇਸ 'ਚ ਐਂਟੀਔਕਸੀਡੈਂਟਸ ਦੀ ਮਾਤਰਾ ਵੱਧ ਹੁੰਦੀ ਹੈ। ਇਸ ਨੂੰ ਸਿਹਤ ਲਈ ਬਹੁਤ ਜ਼ਿਆਦਾ ਗੁਣਕਾਰੀ ਮੰਨਿਆ ਗਿਆ ਹੈ। ਸੁੱਕੇ ਅੰਜੀਰ 'ਚ ਤਾਜ਼ੇ ਅੰਜੀਰ ਨਾਲੋਂ ਐਂਟੀਔਕਸੀਡੈਂਟ ਜ਼ਿਆਦਾ ਹੁੰਦਾ ਹੈ। ਸੁੱਕਾ ਅੰਜੀਰ ਸਾਰਾ ਸਾਲ ਮਿਲਦਾ ਹੈ। ਇਸ 'ਚ ਵਿਟਾਮਿਨ ਭਰਪੂਰ ਮਾਤਰਾ 'ਚ ਹੁੰਦੇ ਹਨ। ਅੰਜੀਰ ਨੂੰ ਪਾਣੀ 'ਚ ਭਿਓਂ ਕੇ ਖਾਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਜੜ੍ਹ ਤੋਂ ਖ਼ਤਮ ਹੋ ਸਕਦੀਆਂ ਹਨ। ਦਿਨ ਭਰ ਆਰਾਮ ਨਾ ਕਰ ਪਾਉਣ ਦੇ ਕਾਰਨ ਪਿੱਠ ਦਾ ਦਰਦ ਜਾਂ ਪੈਰਾਂ ਦਾ ਦਰਦ ਆਮ ਸਮੱਸਿਆ ਬਣ ਗਈ ਹੈ, ਜਿਸ ਨੂੰ ਦੂਰ ਕਰਨ ਵਿਚ ਅੰਜੀਰ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ ।

1. ਭਾਰ ਘਟਾਉਣ 'ਚ ਲਾਹੇਵੰਦ
ਅੰਜੀਰ ਦੇ ਅੰਦਰ ਫ਼ਾਈਬਰ ਦੀ ਮਾਤਰਾ ਖ਼ੂਬ ਪਾਈ ਜਾਂਦੀ ਹੈ। ਇਸ ਨਾਲ ਭਾਰ ਘਟਾਇਆ ਜਾ ਸਕਦਾ ਹੈ। ਇਸ ਦੇ ਇਕ ਟੁਕੜੇ 'ਚ 47 ਕੈਲੋਰੀਜ਼ ਅਤੇ ਫ਼ੈਟ 0.2 ਗ੍ਰਾਮ ਹੁੰਦੀ ਹੈ।ਦੱਸ ਦੇਈਏ ਕਿ ਅੰਜੀਰ ਦਾ ਸੇਵਨ ਜੇਕਰ ਦੁੱਧ ਨਾਲ ਕੀਤਾ ਜਾਵੇ ਤਾਂ ਤੁਹਾਡਾ ਭਾਰ ਵੱਧ ਸਕਦਾ ਹੈ, ਇਸ ਲਈ ਅੰਜੀਰ ਦਾ ਸੇਵਨ ਦੁੱਧ ਨਾਲ ਨਾ ਕਰੋ।

PunjabKesari

2. ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ
ਅੰਜੀਰ ਦਾ ਫ਼ਲ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਲਾਭਦਾਇਕ ਮੰਨਿਆ ਗਿਆ ਹੈ। ਇਸ ਫ਼ਲ ਦੇ ਖਾਣ ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਅਤੇ ਕੰਟਰੋਲ 'ਚ ਕੀਤਾ ਜਾ ਸਕਦਾ ਹੈ। ਅੰਜੀਰ ਅੰਦਰ ਪੋਟੈਸ਼ੀਅਮ ਤੇ ਸੋਡੀਅਮ ਮੌਜੂਦ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ ਦਾ ਕੰਮ ਕਰਦੇ ਹਨ।

3. ਤਣਾਅ ਮੁਕਤ
ਅੰਜੀਰ ਦਾ ਫਲ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਫਲ ਨੂੰ ਰੋਜਾਨਾ ਖਾਣ ਨਾਲ ਇਨਸਾਨ ਤਣਾਅ ਮੁਕਤ ਰਹਿੰਦਾ ਹੈ।

ਪੜ੍ਹੋ ਇਹ ਵੀ ਖਬਰ - ਗਠੀਏ ਦੇ ਰੋਗੀਆਂ ਲਈ ਫਾਇੰਦੇਮਦ ਹੈ ‘ਹਲਦੀ ਦਾ ਪਾਣੀ’, ਦਿਮਾਗ ਵੀ ਹੋਵੇਗਾ ਤੇਜ਼

4. ਅੱਖਾਂ ਦੀ ਰੌਸ਼ਨੀ
ਵਧਦੀ ਉਮਰ ਜਾਂ ਲਗਾਤਾਰ ਟੀ.ਵੀ ਅਤੇ ਸਕ੍ਰੀਨ ਦਾ ਇਸਤੇਮਾਲ ਕਰਨ ਨਾਲ ਅੱਖਾਂ ਦੀ ਰੌਸ਼ਨੀ ਘੱਟ ਹੋਣ ਲੱਗਦੀ ਹੈ। ਅੱਖਾਂ ਦੀ ਰੌਸ਼ਨੀ ਵਧਾਉਣ 'ਚ ਅੰਜੀਰ ਬੇਹੱਦ ਲਾਹੇਵੰਦ ਹੁੰਦਾ ਹੈ। ਅੰਜੀਰ 'ਚ ਵਿਟਾਮਿਨ-ਏ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਮਦਦ ਕਰਦਾ ਹੈ।

ਪੜ੍ਹੋ ਇਹ ਵੀ ਖਬਰ - ਮੂੰਗ ਦਾਲ ਦਾ ਪਾਣੀ ਪੀਣ ਨਾਲ ਬੀਮਾਰੀਆਂ ਤੋਂ ਮਿਲੇਗੀ ਮੁਕਤੀ, ਇਮਿਊਨ ਸਿਸਟਮ ਰਹੇਗਾ ਠੀਕ

PunjabKesari

5. ਜ਼ਹਿਰੀਲੇ ਪਦਾਰਥ ਸਰੀਰ 'ਚੋਂ ਕੱਢੇ ਬਾਹਰ
ਅੰਜੀਰ ਨੂੰ ਖਾਣ ਨਾਲ ਸ਼ਰੀਰ 'ਚ ਜੋ ਜ਼ਹਿਰੀਲੇ ਪਦਾਰਥ ਹੁੰਦੇ ਹਨ ਉਹ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੇ ਹਨ। ਇਸ ਦੇ ਇਲਾਵਾ ਇਸ ਨੂੰ ਖਾਣ ਨਾਲ ਪਿਸ਼ਾਬ ਨਾਲ ਜੁੜੇ ਰੋਗ ਦੂਰ ਹੁੰਦੇ ਹਨ।

6. ਕਬਜ਼ ਨੂੰ ਦੂਰ ਕਰੇ
ਅੰਜੀਰ 'ਚ ਉਚਿਤ ਮਾਤਰਾ 'ਚ ਫ਼ਾਈਬਰ ਹੁੰਦਾ ਹੈ। ਇਸ ਦੀ ਮਦਦ ਨਾਲ ਪਾਚਨ ਤੰਤਰ ਹਮੇਸ਼ਾ ਰਹਿੰਦਾ ਹੈ ਅਤੇ ਸਹੀ ਕੰਮ ਕਰਦਾ ਹੈ। ਪਾਚਨ ਤੰਤਰ ਸਹੀ ਹੋਣ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਹੈ ਅਤੇ ਪੇਟ ਹਮੇਸ਼ਾ ਸਾਫ਼ ਰਹਿੰਦਾ ਹੈ।

ਪੜ੍ਹੋ ਇਹ ਵੀ ਖਬਰ - ਸੌਣ ਤੋਂ ਪਹਿਲਾ ਗਰਾਰੇ ਕਰਨ ਨਾਲ ਦੂਰ ਹੁੰਦੀ ਹੈ ‘ਗਲੇ ਦੀ ਖਰਾਸ਼’, ਛਾਲਿਆਂ ਤੋਂ ਵੀ ਮਿਲੇ ਮੁਕਤੀ

PunjabKesari

7. ਹੱਡੀਆਂ ਬਣਾਏ ਮਜ਼ਬੂਤ
ਅੰਜੀਰ 'ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਜਿਹੜੇ ਲੋਕਾਂ ਦੇ ਹੱਥਾਂ-ਪੈਰਾਂ 'ਚ ਦਰਦ ਹੁੰਦਾ ਹੈ ਉਨ੍ਹਾਂ ਨੂੰ ਰੋਜ਼ਾਨਾ 3 ਤੋਂ 4 ਅੰਜੀਰ ਖਾਣੇ ਚਾਹੀਦੇ ਹਨ। ਇਨ੍ਹਾਂ ਨੂੰ ਖਾਣ ਨਾਲ ਸ਼ਰੀਰ 'ਚ ਕਦੇ ਵੀ ਖ਼ੂਨ ਦੀ ਕਮੀ ਨਹੀਂ ਹੁੰਦੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Edited By rajwinder kaur