ਘਰ ਦੀ ਰਸੋਈ ’ਚ ਇੰਝ ਬਣਾਓ ਇਮਿਊਨਿਟੀ ਬੂਸਟਰ ਔਲਿਆਂ ਦਾ ਮੁਰੱਬਾ
Saturday, Feb 24, 2024 - 06:34 PM (IST)
ਜਲੰਧਰ (ਬਿਊਰੋ)– ਔਲਿਆਂ ’ਚ ਵਿਟਾਮਿਨ ਸੀ ਜ਼ਿਆਦਾ ਮਾਤਰਾ ’ਚ ਹੁੰਦਾ ਹੈ। ਅਜਿਹੇ ’ਚ ਇਸ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੋਣ ’ਚ ਮਦਦ ਮਿਲਦੀ ਹੈ ਪਰ ਸੁਆਦ ’ਚ ਖੱਟਾ ਹੋਣ ਕਾਰਨ ਕਈ ਲੋਕ ਇਸ ਨੂੰ ਖਾਂਧੇ ਨਹੀਂ ਹਨ। ਅਜਿਹੇ ’ਚ ਤੁਸੀਂ ਇਸ ਦਾ ਮੁਰੱਬਾ ਬਣਾ ਕੇ ਖਾ ਸਕਦੇ ਹੋ। ਇਹ ਖਾਣ ’ਚ ਖੱਟਾ-ਮਿੱਠਾ ਹੋਣ ਕਰਕੇ ਬੱਚੇ ਵੀ ਇਸ ਨੂੰ ਆਸਾਨੀ ਨਾਲ ਖਾ ਜਾਣਗੇ। ਚੱਲੋ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ–
ਸਮੱਗਰੀ
- ਔਲੇ– 1 ਕਿਲੋ ਗ੍ਰਾਮ
- ਖੰਡ– 1 ਜਾਂ 1/2 ਕਿਲੋ ਗ੍ਰਾਮ
- ਫਿਟਕਰੀ– 2 ਛੋਟੇ ਚਮਚੇ
- ਨਿੰਬੂ ਦਾ ਰਸ– 1 ਵੱਡਾ ਚਮਚਾ
- ਇਲਾਇਚੀ ਪਾਊਡਰ– 1 ਛੋਟਾ ਚਮਚਾ
- ਪਾਣੀ– 6 ਕੱਪ
ਇਹ ਖ਼ਬਰ ਵੀ ਪੜ੍ਹੋ : ਸਰੀਰ ਲਈ ਫ਼ਾਇਦੇਮੰਦ ਹੁੰਦੈ 'ਅਮਰੂਦ', ਖਾਣ ਨਾਲ ਕਬਜ਼ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗਾ ਛੁਟਕਾਰਾ
ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਇਕ ਕੌਲੀ ’ਚ ਪਾਣੀ ਤੇ 1/2 ਚਮਚਾ ਨਿੰਬੂ ਤੇ ਫਿਟਕਰੀ ਮਿਲਾਓ।
- ਫਿਰ ਔਲਿਆਂ ਨੂੰ ਧੋ ਕੇ ਫੋਰਕ ਦੀ ਮਦਦ ਨਾਲ ਛੇਕ ਕਰਕੇ ਉਨ੍ਹਾਂ ਨੂੰ ਰਾਤ ਭਰ ਪਾਣੀ ’ਚ ਭਿਓਂ ਕੇ ਰੱਖੋ।
- ਸਵੇਰੇ ਔਲਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਨਿਚੋੜ ਲਓ।
- ਇਕ ਪੈਨ ’ਚ ਪਾਣੀ ਉਬਾਲ ਕੇ ਉਸ ’ਚ ਔਲਿਆਂ ਨੂੰ ਨਰਮ ਹੋਣ ਤੱਕ ਉਬਾਲੋ।
- ਹੁਣ ਵੱਖਰੇ ਪੈਨ ’ਚ ਖੰਡ, ਨਿੰਬੂ ਦਾ ਰਸ ਤੇ 6 ਕੱਪ ਪਾਣੀ ਪਾ ਕੇ ਪਿਘਲਾਓ।
- ਚਾਸ਼ਨੀ ਤਿਆਰ ਹੋਣ ’ਤੇ ਪੈਨ ’ਚ ਔਲੇ ਪਾ ਕੇ ਹੌਲੀ ਅੱਗ ’ਤੇ 4 ਤੋਂ 5 ਮਿੰਟ ਤੱਕ ਪਕਾਓ।
- ਠੰਡਾ ਹੋਣ ਤੋਂ ਬਾਅਦ ਇਸ ’ਚ ਇਲਾਇਚੀ ਪਾਊਡਰ ਮਿਲਾ ਕੇ ਏਅਰ ਟਾਈਟ ਕਨਟੇਨਰ ’ਚ ਭਰੋ।
- ਲਓ ਜੀ ਤੁਹਾਡਾ ਔਲਿਆਂ ਦਾ ਮੁਰੱਬਾ ਬਣ ਕੇ ਤਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਸੀਂ ਔਲਿਆਂ ਦਾ ਮੁਰੱਬਾ ਕਿਵੇਂ ਤਿਆਰ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।