ਇਨ੍ਹਾਂ ਕੁਦਰਤੀ ਤਰੀਕਿਆਂ ਨਾਲ ਕਰੋ ਅਲਜ਼ਾਈਮਰ ਦਾ ਇਲਾਜ

09/26/2017 4:29:32 PM

ਨਵੀਂ ਦਿੱਲੀ— ਬਦਲਦੇ ਲਾਈਫ ਸਟਾਈਲ ਅਤੇ ਬਿਜੀ ਸ਼ੈਡਯੂਲ ਕਾਰਨ ਲੋਕਾਂ ਨੂੰ ਅਲਜ਼ਾਈਮਰ ਦੀ ਬੀਮਾਰੀ ਹੁੰਦੀ ਜਾ ਰਹੀ ਹੈ। ਉਂਝ ਤਾਂ ਅਲਜ਼ਾਈਮਰ ਦੀ ਸਮੱਸਿਆ 70 ਸਾਲ ਨਾਲੋਂ ਜ਼ਿਆਦਾ ਉਮਰ ਦੇ ਵਿਅਕਤੀ ਨੂੰ ਹੁੰਦੀ ਹੈ ਪਰ ਅੱਜਕਲ ਇਹ ਬੀਮਾਰੀ ਘੱਟ ਉਮਰ ਦੇ ਲੋਕਾਂ ਵਿਚ ਵੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਘਰੇਲੂ ਉਪਚਾਰ ਦੇ ਜਰਿਏ ਇਸ ਬੀਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ। 
ਕਾਰਨ ਅਤੇ ਲੱਛਣ
ਜ਼ਿਆਦਾਤਰ ਲੋਕਾਂ ਵਿਚ ਇਹ ਬੀਮਾਰੀ ਹਾਈ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਕੋਲੈਸਟਰੋਲ ਦੇ ਵਧਣ ਕਾਰਨ ਹੋ ਜਾਂਦੀ ਹੈ। ਇਸ ਬੀਮਾਰੀ ਕਾਰਨ ਤੁਸੀਂ ਛੋਟੀ-ਛੋਟੀ ਗੱਲਾਂ, ਥਾਂਵਾਂ ਅਤੇ ਇਨਸਾਨਾਂ ਦੇ ਬਾਰੇ ਭੁੱਲ ਜਾਂਦੇ ਹੋ। ਇਸ ਬੀਮਾਰੀ ਦੇ ਹੋਣ ਕਾਰਨ ਤੁਹਾਡਾ ਮੂਡ 2 ਮਿੰਟ ਵਿਚ ਹੀ ਬਦਲਣ ਲੱਗਦਾ ਹੈ। 
ਇਸ ਤਰ੍ਹਾਂ ਕਰੋ ਇਲਾਜ
1.
ਯਾਦਦਾਸ਼ਤ ਤੇਜ਼ ਕਰਨ ਲਈ ਤੁਸੀਂ ਰੋਜ਼ਾਨਾ ਬਾਦਾਮ ਅਤੇ ਡ੍ਰਾਈ ਫਰੂਟ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਪਿੱਪਲ ਦੇ ਤਣੇ ਦਾ ਪਾਊਡਰ ਅਤੇ ਹਲਦੀ ਦੀ ਵਰਤੋਂ ਨਾਲ ਵੀ ਯਾਦਦਾਸ਼ਤ ਤੇਜ਼ ਹੁੰਦੀ ਹੈ। 
2. ਇਸ ਬੀਮਾਰੀ ਨਾਲ ਜ਼ਿਆਦਾ ਤੋਂ ਜ਼ਿਆਦਾ ਫੁੱਲ ਗੋਭੀ, ਹਰੀ ਪੱਤੇਦਾਰ ਸਬਜ਼ੀਆਂ, ਫਲੀਆਂ, ਸਾਬਤ ਅਨਾਜ, ਜੈਤੂਨ ਦੇ ਤੇਲ ਦੀ ਵਰਤੋਂ ਕਰੋ। ਇਸ ਨਾਲ ਅਲਜ਼ਾÎਈਮਰ ਨਾਲ ਲੜਣ ਵਿਚ ਮਦਦ ਮਿਲਦੀ ਹੈ। 
3. ਅਲਜ਼ਾਈਮਰ ਅਤੇ ਡਿਮੇਸ਼ਿਆ ਵਰਗੀਆਂ ਬੀਮਾਰੀਆਂ ਨੂੰ ਦੂਰ ਕਰਨ ਲਈ ਤੁਸੀਂ ਅਰੋਮਾ ਥੈਰਿਪੀ ਦਾ ਸਹਾਰਾ ਵੀ ਲੈ ਸਕਦੇ ਹੋ। ਇਸ ਨਾਲ ਤੁਸੀਂ ਤਣਾਅ ਮੁਕਤ ਹੁੰਦੇ ਹੋ ਅਤੇ ਅਰੋਮਾ ਥੈਰਿਪੀ ਦਿਮਾਗ ਤੇਜ ਕਰਨ ਅਤੇ ਭੁੱਲੀ ਹੋਈਆਂ ਯਾਦਾਂ ਨੂੰ ਵਾਪਿਸ ਲਿਆਉਣ ਵਿਚ ਵੀ ਮਦਦ ਕਰਦੀ ਹੈ। 
4. ਰੋਜ਼ਾਨਾ ਸਵੇਰ-ਸ਼ਾਮ ਕਸਰਤ ਅਤੇ ਮੈਡੀਟੇਸ਼ਨ ਕਰਨ ਨਾਲ ਵੀ ਦਿਮਾਗ ਤੇਜ਼ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਘਰ ਵਿਚ ਆਸਨ ਕਰ ਕੇ ਵੀ ਯਾਦਾਦਸ਼ਤ ਨੂੰ ਤੇਜ਼ ਬਣਾ ਸਕਦੇ ਹੋ। 
ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾ ਕਰੋ
ਜੇ ਤੁਹਾਨੂੰ ਅਲਜ਼ਾਈਮਰ ਹੈ ਤਾਂ ਤਲਿਆ ਸੁਕਾ ਟਮਾਟਰ, ਕਦੂ, ਮੱਖਣ, ਫ੍ਰਾਈਡ ਫੂਡ, ਜ਼ੰਕਫੂਡ, ਰੈੱਡਮੀਟ, ਪੇਸਟ੍ਰੀਜ਼ ਅਤੇ ਮਿੱਠੇ ਦੀ ਵਰਤੋਂ ਨਾ ਕਰੋ। ਇਸ ਨਾਲ ਤੁਹਾਡੀ ਬੀਮਾਰੀ ਹੋਰ ਵੀ ਜ਼ਿਆਦਾ ਵਧ ਸਕਦੀ ਹੈ। 

 


Related News