ਚਾਰਕੋਲ(ਲੱਕੜ ਦਾ ਕੋਲਾ) ਵੀ ਹੈ ਬਹੁਤ ਉਪਯੋਗੀ

09/29/2016 12:37:56 PM

ਚੰਡੀਗੜ੍ਹ — ਅਸੀਂ ਆਪਣੇ ਚਿਹਰੇ ਲਈ ਵਧੀਆ ਤੋਂ ਵਧੀਆ ਚੀਜ਼ਾ ਦਾ ਇਸਤੇਮਾਲ ਕਰਦੇ ਹਾਂ ਪਰ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ (ਚਾਰਕੋਲ)ਲੱਕੜ ਦੇ ਕੋਲਾ ਵੀ ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਦੇ ਕਈ ਫਾਇਦੇ ਹਨ। ਇਹ ਚਮੜੀ ਦੀਆਂ ਪਰੇਸ਼ਾਨੀਆਂ ਤੋਂ ਰਾਹਤ ਦਵਾ ਸਕਦਾ ਹੈ।
ਵਾਲਾਂ ਨੂੰ ਸੰਘਣਾ ਬਣਾਉਣ ਲਈ — ਲੱਕੜ ਦੇ ਕੋਲੇ ਦੀ ਸਹਾਇਤਾ ਨਾਲ ਵਾਲਾਂ ਨੂੰ ਸੰਘਣਾ ਬਣਾਇਆ ਜਾ ਸਕਦਾ ਹੈ। ਇਸ ਲਈ ਆਪਣੇ ਸ਼ੈਪੂ ਦੇ ਵਿੱਚ ਤਾਜ਼ਾ ਲੱੜਕ ਦਾ ਕੋਲਾ ਮਿਲਾ ਕੇ ਵਾਲਾਂ ਨੂੰ ਧੋ ਲਓ।
ਬਲੈਕਹੈੱਡ — ਜੇਕਰ ਤੁਹਾਡੇ ਚਿਹਰੇ ਤੇ ਬਲੈਕਹੈੱਡ ਦੀ ਸਮੱਸਿਆ ਹੈ ਤਾਂ ਆਪਣੇ ਚਿਹਰੇ ''ਤੇ ''ਰੀਮੂਵਲ ਸਟ੍ਰੀਪ'' ਦਾ ਇਸਤੇਮਾਲ ਕਰੋ, ਇਸ ''ਚ ''ਐਕਟੀਵੇਟਿਡ ਲੱਕੜ ਦਾ ਕੋਲਾ'' ਹੁੰਦਾ ਹੈ। ਇਸ ਨਾਲ ਬਲੈਕਹੈੱਡ ਦੀ ਪਰੇਸ਼ਾਨੀ ਤੋਂ ਰਾਹਤ ਮਿਲਦੀ ਹੈ।
ਮਾਸਕ — ਲੱਕੜ ਦਾ ਕੋਲਾ, ਐਲੋਵੇਰਾ ਜੈੱਲ ਅਤੇ ਗੁਲਾਬ ਜਲ ਨੂੰ ਬਰਾਬਰ ਮਾਤਰਾ ''ਚ ਮਿਲਾ ਕੇ ਚਿਹਰੇ ''ਤੇ ਲਗਾਓ ਅਤੇ ਸੁੱਕਣ ਤੇ ਚਿਹਰਾ ਧੋ ਲਓ। ਇਸ ਨਾਲ ਚਿਹਰਾ ਕੋਮਲ ਅਤੇ ਚਮਕਦਾਰ ਹੋ ਜਾਵੇਗਾ।
ਕਾਲੇ ਅੰਡਰਆਰਮਜ਼ — ਜੇਕਰ ਤੁਹਾਡੀਆਂ ਵੀ ਬਾਹਾਂ ਦੇ ''ਅੰਡਰਆਰਮਜ਼'' ਕਾਲੇ ਹਨ ਤਾਂ ਇਕ ਵੱਡਾ ਚਮਚ ਕੱਚਾ ਸ਼ਹਿਦ ਅਤੇ ਲੱਕੜ ਦਾ ਕੋਲੇ ਦੇ ਤਿੰਨ ਪੀਸ ਮਿਲਾ ਕੇ ਅੰਡਰਆਰਮਜ਼ ''ਤੇ ਲਗਾਓ ਅਤੇ 20 ਮਿੰਟ ਬਾਅਦ ਇਕ ਤੌਲੀਏ ਨੂੰ ਗਰਮ ਪਾਣੀ ''ਚ ਡੁਬੋ ਕੇ ਚੰਗੀ ਤਰ੍ਹਾਂ ਸਾਫ ਕਰ ਲਓ।
ਦੰਦਾਂ ਦੀ ਸਫਾਈ - ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਲੱਕੜ ਦਾ ਕੋਲਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਬਰੱਸ਼ ਨੂੰ ਹਲਕਾ ਗਿੱਲਾ ਕਰਕੇ ਲੱਕੜ ਦਾ ਕੋਲਾ ਉੱਪਰ ਪਾ ਕੇ ਬਰੱਸ਼ ਕਰੋ ਅਤੇ ਦੰਦਾਂ ਨੂੰ ਧੋ ਲਓ। एक्टिवेटेड चारकोएक्टिवेटेड च
ਸਿੱਕਰੀ ਦੀ ਸਮੱਸਿਆ — ਚਾਰਕੋਲ ਨਾਲ ਸਿੱਕਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਲਈ ਚਾਰਕੋਲ ਨੂੰ ਸ਼ੈਪੂ ''ਚ ਮਿਲਾ ਕੇ ਸਿਰ ਦੀ ਸਤਹ ''ਤੇ ਮਾਲਿਸ਼ ਕਰਕੇ ਸਿਰ ਨੂੰ ਚੰਗੀ ਤਰ੍ਹਾਂ ਧੋ ਲਓ।


Related News